ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ_ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ

ਸੰਤ ਮੋਹਨ ਦਾਸ ਸਕੂਲ ਦੇ ਖਿਡਾਰੀਆਂ ਦਾ ‘ਭਲੂਰ ਪੰਚਾਇਤ’ ਵੱਲੋਂ ਸਵਾਗਤ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ)  ਅੱਜ ਲੋੜ ਹੈ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਨਾਲ ਵੀ ਜੋੜਿਆ ਜਾਵੇ। ਅੱਜ ਸਮਾਜ ਅੰਦਰ ਬੁਰੀਆਂ ਕੁਰੀਤੀਆਂ ਵਧੇਰੇ ਧੌਣ ਚੁੱਕੀ ਫਿਰ ਰਹੀਆਂ ਹਨ, ਸਾਡਾ ਨੌਜਵਾਨ ਵਰਗ ਇਹਨਾਂ ਦੀ ਗ੍ਰਿਫ ਵਿਚ ਘਿਰਦਾ ਜਾ ਰਿਹਾ ਹੈ। ਬੜੀ ਚੰਗੀ ਗੱਲ ਹੈ ਕਿ ਕਈ ਸਕੂਲ ਸੰਸਥਾਵਾਂ ਆਪਣੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਕੰਮ ਕਰ ਰਹੀਆਂ ਹਨ। ਇਹ ਸ਼ਬਦ ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਦੇ ਖੇਡਾਂ ਵਿਚ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ ਕਰਦਿਆਂ ਪਿੰਡ ਭਲੂਰ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਹੇ। ਜਾਣਕਾਰੀ ਲਈ ਦੱਸ ਦੇਈਏ ਕਿ ਵੱਖ ਵੱਖ- ਖੇਡਾਂ ਵਿਚ ਪੰਜਾਬ ਪੱਧਰ ‘ਤੇ ਗੋਲਡ ਮੈਡਲ ਜਿੱਤਣ ਵਾਲੀ ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਸੰਤ ਮੋਹਨ ਦਾਸ ਸਕੂਲ ਕੋਟਸੁਖੀਆ ਵੱਲੋਂ ਇੱਥੇ ਖੁਸ਼ੀ ਮਾਰਚ ਕੱਢਿਆ ਗਿਆ। ਇਸੇ ਮਾਰਚ ਤਹਿਤ ਪਿੰਡ ਭਲੂਰ ਪਹੁੰਚਣ ‘ਤੇ ਵਿਦਿਆਰਥਣ ਮਨਦੀਪ ਕੌਰ ਸਪੁੱਤਰੀ ਮਲਕੀਤ ਸਿੰਘ ਮਾਹਲਾ ਖੁਰਦ, ਤਨਵੀਰ ਕੌਰ ਸਪੁੱਤਰੀ ਜਗਸੀਰ ਸਿੰਘ ਢੁੱਡੀ, ਖੁਸ਼ਦੀਪ ਕੌਰ ਸਪੁੱਤਰੀ ਬੇਅੰਤ ਸਿੰਘ ਕੋਟਸੁਖੀਆ ਅਤੇ ਅਰਮਾਨ-ਦੀਪ ਸਿੰਘ ਸਪੁੱਤਰ ਥਾਣਾ ਸਿੰਘ ਕੋਟਸੁਖੀਆ ਅਤੇ ਸਕੂਲ ਸਟਾਫ ਦਾ ਗ੍ਰਾਮ ਪੰਚਾਇਤ ਭਲੂਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ, ਮਾਸਟਰ ਗੁਰਮੇਜ ਸਿੰਘ ਸੰਧੂ, ਕੋਚ ਰਵੀ ਸਿੰਘ ਸੋਨੀ, ਕੋਚ ਰਾਜ ਕੁਮਾਰ, ਮੋਹਣ ਸਿੰਘ ਆਦਿ ਨੇ ਬੱਚਿਆਂ ਦੀ ਪ੍ਰਾਪਤੀ ਸਬੰਧੀ ਪੰਚਾਇਤ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਪੰਚਾਇਤ ਮੈਂਬਰਾਂ ਵੱਲੋਂ ਉਕਤ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੰਗਲਾਦੇਸ਼ ‘ਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ: ਹਿੰਦੂ ਮਹਾਪੰਚਾਇਤ
Next articleਭਾਈ ਨਰਾਇਣ ਸਿੰਘ ਚੌੜਾ ਅਦਾਲਤ ਵਿੱਚ ਪੇਸ਼ ਤਿੰਨ ਦਿਨਾਂ ਪੁਲਿਸ ਰਿਮਾਂਡ ਉਤੇ ਭੇਜਿਆ