(ਸਮਾਜ ਵੀਕਲੀ)- ਹੀਰੋ ਤੋਂ ਸੱਖਣੇ ਸਾਡੇ ਲੋਕਾਂ ਨੂੰ ਅੱਗੇ ਵਧਣ ਲਈ ਕੋਈ ਹੀਰੋ ਚਾਹੀਦਾ, ਹੀਰੋ ਦੀ ਤਲਾਸ਼ ਚ ਆਖਰ ਕੋਈ ਨਾ ਕੋਈ ਹੀਰੋ ਮਿਲ ਹੀ ਜਾਂਦਾ , ਪਰ ਤਲਾਸ਼ ਨੀ ਰੁਕਦੀ, ਫਿਰ ਤਲਾਸ਼ ਸ਼ੁਰੂ ਹੋ ਜਾਂਦੀ ਆ ਕਿਸੇ ਨਵੇਂ ਹੀਰੋ ਦੀ , ਕਿਉਕਿ ਪਹਿਲਾਂ ਲੱਭਿਆ ਹੀਰੋ ਪੁਰਾਣਾ ਹੋ ਜਾਂਦਾ । ਉਸਦੀਆਂ ਗੱਲਾਂ ਪ੍ਰਭਾਵਹੀਣ ਹੋ ਜਾਂਦੀਆਂ, ਬੇਸੁਆਦੀਆਂ ਹੋ ਜਾਂਦੀਆਂ , ਪੁਰਾਣੀਆਂ ਹੋ ਜਾਂਦੀਆਂ।
ਸਾਡੇ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਵਾਂਗ ਹਰ ਰੋਜ਼ ਨਵਾਂ ਹੀਰੋ ਚਾਹੀਦਾ । ਪਰ ਲੋਕ ਪੁਰਾਣਿਆ ਨੂੰ ਵੀ ਭੁੱਲਦੇ ਨਹੀਂ,,ਕਿਸੇ ਖਾਸ ਦਿਨ ਯਾਨਿ ਜਨਮ ਦਿਨ ਜਾਂ ਮਰਨ ਦਿਨ ਤੇ ਯਾਦ ਕਰ ਹੀ ਲੈਂਦੇ ਨੇ।
ਕਈ ਵਾਰ ਲੋਕਾਂ ਨੂੰ ਜਦੋਂ ਜਿਉਂਦੇ ਬੰਦੇ ਵਿਚੋਂ ਹੀਰੋ ਨਹੀਂ ਲੱਭਦਾ ਤਾਂ ਉਹ latest ਮਰੇ ਬੰਦੇ ਵਿਚੋਂ ਆਪਣਾ ਹੀਰੋ ਲੱਭ ਲੈਂਦੇ ਹਨ । ਫਿਰ ਉਸ ਲਈ ਹਰਮਨ ਪਿਆਰਾ ਤੇ world famous ਨਾਅਰਾ ਵੀ ਲਗਾਉਣਗੇ :-
“” ਫਲਾਣੇ ਸਿਹਾਂ ਤੇਰੀ ਸੋਚ ‘ਤੇ
ਪਹਿਰਾ ਦਿਆਂਗੇ ਠੋਕ ਕੇ…””
ਲੋਕਾਂ ਨੂੰ ਯਾਦ ਵੀ ਨਹੀਂ ਹੋਣਾ ਕਿ ਇਹ ਨਾਅਰਾ ਉਹਨਾਂ ਨੇ ਕਿੰਨਿਆ ਲਈ ਲੱਗਾ ਦਿੱਤਾ , ਐਨੀਆਂ ਸੋਚਾਂ ਤੇ ਪਹਿਰਾ ਦੇਣ ਵਾਲੇ ਸਾਡੇ ਲੋਕ ਵਿਚਾਰਾਂ ਦੇ ਪੱਖੋਂ ਤਾਂ ਕਾਫੀ ਮਜ਼ਬੂਤ ਹੋਣੇ ਚਾਹੀਦੇ ਨੇ,, ਪਰ ਅਜਿਹਾ ਨਹੀਂ ਹੈ ।
ਅਸਲ ਵਿੱਚ ਐਨੀਆਂ ਸੋਚਾਂ ਤੇ ਪਹਿਰਾ ਦਿੰਦੇ ਦਿੰਦੇ , ਲੋਕ ਸਾਡੇ ਪਹਿਰੇਦਾਰ ਹੀ ਬਣ ਕੇ ਰਹਿ ਗਏ ਹਨ। ਅਸਲ ਵਿੱਚ ਲੋਕਾਂ ਨੂੰ ਇੱਕ ਸੋਚ ਤੇ ਅਮਲ ਕਰਨ ਦਾ ਤਰੀਕਾ ਆਇਆ ਹੀ ਨਹੀਂ । ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਸੋਚ ਨੂੰ ਪਾਸੇ ਕਰ ਜਣੇ ਖਣੇ ਦੀ ਸੋਚ ਤੇ ਪਹਿਰਾ ਦੇਣ ਵਾਲੇ ਹੀਰੋ ਤੋਂ ਸਖਣੇ ਸਾਡੇ ਲੋਕ ਹੁਣ ਤਲਾਸ਼ ਵਿੱਚ ਨੇ,, ਕਿਸੇ ਨਵੇਂ ਹੀਰੋ ਦੀ…. !!
ਲਵਪ੍ਰੀਤ ਕੌਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly