ਜਜ਼ਬਾਤ ਬਦਲਦੇ ਰਹਿੰਦੇ ਨੇ

ਖੁਸ਼ੀ ਮੁਹੰਮਦ "ਚੱਠਾ"

(ਸਮਾਜ ਵੀਕਲੀ)

ਮਨ ਅੰਦਰ ਲਾਲਚ ਭਰਿਆ ਏ, ਨਾ ਸਬਰ ਸ਼ੁਕਰ ਦੀ ਗੱਲ ਕੋਈ
ਅੱਜ ਏਸੇ ਲਈ ਪਲ ਪਲ ਉੱਤੇ, ਜਜ਼ਬਾਤ ਬਦਲਦੇ ਰਹਿੰਦੇ ਨੇ

ਇਸ ਮਤਲਬਖ਼ੋਰੀ ਦੁਨੀਆਂ ਵਿੱਚ, ਐਸੇ ਵੀ ਮਤਲਬਖ਼ੋਰ ਬੜੇ
ਛੱਡ ਆਪਣੇ ਧਰਮ ਨੂੰ ਮਤਲਬ ਲਈ, ਜੋ ਜਾਤ ਬਦਲਦੇ ਰਹਿੰਦੇ ਨੇ

ਧਰਤੀ ਸੂਰਜ ਘੁੰਮਦੇ ਰਹਿੰਦੇ, ਦਿਨ ਰਾਤ ਬਣਾਵਣ ਦੀ ਖਾਤਿਰ
ਘੁੰਮਦੇ ਹੋਏ ਲੀਡਰਾਂ ਦੇ ਵਾਅਦੇ, ਦਿਨ ਰਾਤ ਬਦਲਦੇ ਰਹਿੰਦੇ ਨੇ

ਉਹਨਾ ਨੂੰ ਮਿਲਣੇ ਦਾ ਰੱਖਿਆ, ਜੋ ਦਿਲ ‘ਚੋਂ ਕੱਢ ਖਿਆਲ ਦੇਵੀਂ
ਮਿਲਣੇ ਦੇ ਲਾਰੇ ਲਾ ਕੇ ਜੋ, ਮੁਲਾਕਾਤ ਬਦਲਦੇ ਰਹਿੰਦੇ ਨੇ

ਕੁਖ਼ਿਆਤ ਅਪਰਾਧੀ ਹੁੰਦੇ ਨੇ, ਜੋ ਖ਼ਤਰਾ ਦੇਸ਼ ਤੇ ਦੁਨੀਆਂ ਲਈ
ਅਫ਼ਸਰ ਸਰਕਾਰੀ ਓਹਨਾ ਦੀ, ਹਵਾਲਾਤ ਬਦਲਦੇ ਰਹਿੰਦੇ ਨੇ

ਓਏ “ਖੁਸ਼ੀ ਮੁਹੰਮਦਾ” ਯਾਰ ਉਹੋ, ਹੁੰਦੇ ਵਿਸ਼ਵਾਸ ਦੇ ਕਾਬਿਲ ਨਹੀਂ
ਜੋ ਗੱਲ ਗੱਲ ਉੱਤੇ ਹਰ ਵੇਲੇ, ਗੱਲਬਾਤ ਬਦਲਦੇ ਰਹਿੰਦੇ ਨੇ

ਖੁਸ਼ੀ ਮੁਹੰਮਦ “ਚੱਠਾ”

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਸਾਨੀਅਤ ਲੋਕ ਵਿਕਾਸ ਪਾਰਟੀ ਅਤੇ ਕਿਸਾਨ ਦੱਲ ਗਠਜੋੜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦੂਲ ਸਿੰਘ ਮਿਲ ਰਿਹਾ ਭਰਵਾਂ ਹੁੰਗਾਰਾ
Next articleਸੁਲਤਾਨਪੁਰ ਲੋਧੀ `ਚ ਅਕਾਲੀ ਦਲ ਨੂੰ ਝਟਕਾ, ਸਰਕਲ ਇੰਚਾਰਜ ਬੂਹ ਅਤੇ ਕਈ ਦਿੱਗਜ਼ ਪਰਿਵਾਰ ਕਾਂਗਰਸ ਪਾਰਟੀ `ਚ ਹੋਏ ਸ਼ਾਮਿਲ