ਉਘੇ ਸਾਹਿਤਕਾਰ ਤੇ ਫਿਲਮ ਜਰਨਲਿਸਟ ਸ਼ਿਵਨਾਥ ਦਰਦੀ ਬਣੇ ਇੰਡਿਕ ਆਰਟਸ ਵੈਲਫੇਅਰ ਕੌਂਸਲ ਦੇ ਜ਼ਿਲਾ ਪ੍ਰਧਾਨ

ਉਘੇ ਸਾਹਿਤਕਾਰ ਤੇ ਫਿਲਮ ਜਰਨਲਿਸਟ ਸ਼ਿਵਨਾਥ ਦਰਦੀ

   ਫ਼ਰੀਦਕੋਟ  (ਸਮਾਜ ਵੀਕਲੀ)   ਭਾਰਤ ਸਰਕਾਰ ਤੋਂ ਪ੍ਰਮਾਣਤ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਿਕ ਆਰਟਸ ਵੈਲਫੇਅਰ ਕੌਂਸਲ ਇੱਕ ਰਾਸ਼ਟਰੀ ਪੱਧਰ ਦੀ ਸੰਸਥਾ ਹੈ ਜੋ ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ, ਅੰਗਹੀਨ ਵਿਅਕਤੀਆਂ, ਸੱਭਿਆਚਾਰਕ ਸਰਗਰਮੀਆਂ, ਅਤੇ ਲੋਕ ਭਲਾਈ ਲਈ ਸਮਰਪਿਤ ਤੌਰ ‘ਤੇ ਕੰਮ ਕਰ ਰਹੀ ਹੈ, ਅਤੇ ਕਲਾ, ਸੱਭਿਆਚਾਰ ਅਤੇ ਸਮਾਜਿਕ ਸੇਵਾ ਦੇ ਖੇਤਰ ਵਿੱਚ ਨਵੀਆਂ ਮਿਸਾਲਾਂ ਕਾਇਮ ਕਰ ਰਹੀ ਹੈ। ਦੇਸ਼-ਵਿਦੇਸ਼ ਤੋਂ ਹਜ਼ਾਰਾਂ ਲੋਕ ਇਸ ਸੰਸਥਾ ਨਾਲ ਜੁੜ ਰਹੇ ਹਨ ਅਤੇ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਈ ਵੱਡੀਆਂ ਕਲਾਤਮਕ ਅਤੇ ਰਾਸ਼ਟਰੀ ਪੱਧਰੀ ਸ਼ਖਸੀਅਤਾਂ ਸੰਸਥਾ ਨਾਲ ਸਿੱਧਾ ਸਹਿਯੋਗ ਕਰ ਰਹੀਆਂ ਹਨ। ਇਸੇ ਤਹਿਤ ਆਰਟਸ ਕੌਂਸਲ ਨੇ ਉਘੇ ਸਾਹਿਤਕਾਰ , ਫਿਲਮ ਜਰਨਲਿਸਟ ਤੇ ਸਮਾਜਸੇੇਵੀ ਸ਼ਿਵਨਾਥ ਦਰਦੀ ਫ਼ਰੀਦਕੋਟ ਜੀ ਨੂੰ ਫ਼ਰੀਦਕੋਟ ਦਾ ਇੰਡਿਕ ਆਰਟਸ ਵੈਲਫੇਅਰ ਕੌਂਸਲ ਦਾ ਜਿਲ੍ਹਾਂ ਪ੍ਰਧਾਨ ਨਿਯੁਕਤ ਕੀਤਾ ਗਿਆਂ।  ਸ਼ਿਵਨਾਥ ਦਰਦੀ ਫ਼ਰੀਦਕੋਟ – ਜੋ ਕਿ ਪੰਜਾਬੀ ਕਾਵਿ-ਸੰਸਾਰ,ਫਿਲਮ ਜਗਤ ਦਾ ਪ੍ਰਸਿੱਧ ਤੇ ਮਾਣਯੋਗ ਨਾਮ ਹਨ ਨੇ ਆਪਣੇ ਰਚਨਾਤਮਕ ਸਾਹਿਤ, ਭਾਸ਼ਾ ਪ੍ਰਤੀ ਨਿਸ਼ਠਾ ਅਤੇ ਲੋਕ ਚੇਤਨਾ ਵਾਲੀ ਲਿਖਤ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਨਵੀਂ ਉੱਚਾਈ ਦਿੱਤੀ ਹੈ। ਉਨ੍ਹਾਂ ਦੀ ਲਿਖਤ ਵਿੱਚ ਸਮਾਜਕ ਸਰੋਕਾਰ, ਰੂਹਾਨੀ ਅਹਿਸਾਸ ਅਤੇ ਲੋਕਧਰਮਕ ਸੰਦੇਸ਼ ਸਾਫ਼ ਝਲਕਦੇ ਹਨ। ਇਹ ਨਿਯੁਕਤੀ ਕੌਂਸਲ ਦੇ ਚੀਫ ਡਾਇਰੈਕਟਰ ਅਤੇ ਨੈਸ਼ਨਲ ਕਨਵੀਨਰ ਪ੍ਰੋ. ਭੋਲਾ ਯਮਲਾ ਦੀ ਅਗਵਾਈ ਹੇਠ, ਸੂਬਾ ਕੋਰ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਗਈ। ਪ੍ਰੋ. ਭੋਲਾ ਯਮਲਾ ਨੇ ਆਪਣੇ ਸੰਦੇਸ਼ ਵਿੱਚ ਕਿਹਾ:“ਸ਼ਿਵਨਾਥ ਦਰਦੀ ਫ਼ਰੀਦਕੋਟ ਵਰਗੇ ਵਿਅਕਤੀ ਦੀ ਨਿਯੁਕਤੀ ਸੰਸਥਾ ਲਈ ਸਿਰਫ਼ ਮਾਣ ਦੀ ਗੱਲ ਨਹੀਂ, ਸਗੋਂ ਉਹਨਾਂ ਦੀ ਰਚਨਾਤਮਕ ਦੂਰਦਰਸ਼ਤਾ ਨੌਜਵਾਨ ਲੇਖਕਾਂ, ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਰਾਹ ਪ੍ਰਦਰਸ਼ਕ ਸਾਬਤ ਹੋਵੇਗੀ।” ਸੰਸਥਾ ਦੇ ਹਜ਼ਾਰਾਂ ਮੈਂਬਰਾਂ, ਸੱਭਿਆਚਾਰਕ ਸਰਗਰਮੀਆਂ ਨਾਲ ਜੁੜੇ ਵਿਅਕਤੀਆਂ, ਕਲਾਕਾਰਾਂ ਅਤੇ ਸਾਹਿਤਕ ਹਸਤੀਆਂ ਨੇ ਸ਼ਿਵਨਾਥ ਦਰਦੀ ਫ਼ਰੀਦਕੋਟ ਨੂੰ ਇਸ ਮਾਣਯੋਗ ਅਹੁਦੇ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਕੁਦਰਤ “
Next articleਐੱਸ ਸੀ ਐੱਸ ਟੀ ਐਸੋਸੀਏਸ਼ਨ ਰੇਲ ਕੋਚ ਫੈਕਟਰੀ ਵੱਲੋਂ ਡਾ ਅੰਬੇਡਕਰ ਦੇ ਜਨਮ ਦਿਵਸ ਸੰਬੰਧੀ ਸਮਾਗਮ