(ਸਮਾਜ ਵੀਕਲੀ)- ਕੋਈ ਸਮਾਂ ਸੀ ਜਦੋਂ ਕੋਈ ਵੈਦ ਕਿਸੇ ਬਿਮਾਰੀ ਦਾ ਪੱਕਾ ਇਲਾਜ ਕਰਦਾ ਹੁੰਦਾ ਸੀ। ਤਾਂ ਉਹ ਸ਼ਹਿਰਾਂ ਵਿੱਚ ਇਸ਼ਤਿਹਾਰ ਲਿਖਵਾ ਦਿੰਦਾ ਸੀ। ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੱਸ ਸਟੈਂਡ ਦੇ ਸਾਹਮਣੇ ਸ਼ਰਤੀਆ ਪੱਕਾ ਇਲਾਜ ਦੇ ਬੋਰਡ, ਹਰ ਵਿਅਕਤੀ ਦਾ ਸਵਾਗਤ ਕਰਦੇ ਸਨ। ਹਰ ਸ਼ਹਿਰ ਦੇ ਵਿੱਚ ਵਿਆਹ ਤੋਂ ਪਹਿਲਾਂ ਜਾਂ ਵਿਆਹ ਤੋਂ ਬਾਅਦ ਮਿਲਣ ਦੇ ਬੋਰਡ ਖਾਨਦਾਨੀ ਵੈਦ, ਯੋਗੀ, ਰਾਜਪੂਤ ਦੇ ਲੱਗੇ ਹੁੰਦੇ ਸੀ। ਬਾਅਦ ਵਿੱਚ ਇੱਕ ਵਾਲੀਆ ਨਾਂ ਦਾ ਵੀ ਡਾਕਟਰ ਆ ਗਿਆ। ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਪੂਰਾ ਪੱਕਾ ਇਲਾਜ ਕੀਤਾ। ਇਹਨਾਂ ਦੀ ਸਫਲਤਾ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਵੀ ਲੋਕਾਂ ਦਾ ਪੱਕਾ ਇਲਾਜ ਕਰਨ ਲਈ ਕੁੱਝ ਸੁੱਖ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ। ਪੰਜਾਬ ਵਿੱਚ ਬਿਜਲੀ ਪਾਣੀ ਤੇ ਚੁੰਗੀ ਮਾਫੀ ਦੀ ਬਿਮਾਰੀ ਬਾਦਲ ਨੇ ਪੈਦਾ ਕੀਤੀ। ਇਸ ਵਪਾਰੀ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੱਤਾ। ਮੁਫਤ ਦੀ ਬਿਜਲੀ ਤੇ ਪਾਣੀ ਨੇ ਪੰਜਾਬ ਹੇਠਲਾ ਪਾਣੀ ਖ਼ਤਮ ਅਤੇ ਵਾਤਾਵਰਨ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ ਪਰ ਪੰਜਾਬ ਦੇ ਕਿਸਾਨ ਅਜੇ ਵੀ ਨਹੀਂ ਸਮਝੇ। ਪੰਜਾਬ ਦੇ ਕਿਸਾਨ ਗੱਲਾਂ ਤਾਂ ਬੜੀਆਂ ਕਰਦੇ ਹਨ ਪਰ ਗੁਲਾਮ ਇਹ ਅਡਾਨੀ ਤੇ ਅਬਾਨੀ ਦੇ ਹੀ ਹਨ। ਹੁਣ ਸੋਸ਼ਲ ਮੀਡੀਆ ਉੱਤੇ ਮੋਗੇ ਦੇ ਅਡਾਨੀ ਸੈਇਲੋ ਦੀਆਂ ਵੀਡੀਓ ਆ ਰਹੀਆਂ ਹਨ, ਉਥੇ ਜਿਹੜੇ ਕਿਸਾਨ ਆਪਣੇ ਟਰੈਕਟਰ ਤੇ ਟਰਾਲੀਆਂ ਲੈ ਕੇ ਗਏ ਹਨ, ਉਹ ਕੌਣ ਨੇ ? ਅਕਲ ਦੇ ਅੰਨ੍ਹੇ ਜਾਂ ਮਾਇਆ ਦੇ ਭੁੱਖ਼ੇ?
ਹੁਣ ਵੀ ਲੋਕ ਸਭਾ ਦੀਆਂ ਚੋਣਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਲਿਖਤੀ ਗਰੰਟੀਆਂ ਦਿੱਤੀਆਂ ਸੀ ਤੇ ਹੁਣ ਭਾਜਪਾ ਵਾਲੇ ਭਾਰਤੀ ਲੋਕਾਂ ਨੂੰ ਪੱਕੀ ਗਰੰਟੀ ਦੇ ਰਿਹਾ ਹਨ ਕਿ ਇਸ ਵਾਰ ਉਹਨਾਂ ਦੀ ਸਰਕਾਰ ਬਣਾ ਦਿਓ, 400 ਤੋਂ ਪਾਰ ਲੰਘਾ ਦਿਓ, ਫਿਰ ਦੇਖਿਓ ਭਾਰਤ ਵਿੱਚ ਪੱਕੇ ਤੌਰ ਤੇ ਵੋਟਾਂ ਪੈਣੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਦੇਸ਼ ਦੇ ਲੋਕਾਂ ਨੂੰ ਇਹਨਾਂ ਸਿਆਸੀ ਪਾਰਟੀਆਂ ਦੀਆਂ ਗੱਲਾਂ ਦੀ ਸਮਝ ਨਹੀਂ ਆਉਣੀ। ਭਾਰਤੀ ਲੋਕ ਤਾਂ ਲਾਈ ਲੱਗ ਹਨ, ਇਹਨਾਂ ਨੂੰ ਤਾਂ ਹਰੇ ਬਾਈ ਦਿਖਾ ਕੇ ਜਿੱਥੇ ਮਰਜੀ ਸੁੱਟ ਦਿਓ। ਇਹਨਾਂ ਦਾ ਪਸ਼ੂਆਂ ਵਰਗੀ ਬਿਰਤੀ ਹੈ। ਭਾਜਪਾ ਦੀਆਂ ਪੱਕੀਆਂ ਗਰੰਟੀਆਂ ਹਨ ਕਿ ਜੇ ਉਹਨਾਂ ਦੀ ਸਰਕਾਰ ਬਣ ਗਈ ਤਾਂ ਦੇਸ਼ ਵਿੱਚ ਕਦੇ ਵੀ ਚੋਣਾਂ ਨਹੀਂ ਹੋਣਗੀਆਂ ਤੇ ਦੇਸ਼ ਵਿੱਚ ਰਾਮ ਰਾਜਿਆ ਦੇ ਨਾਂ ਹੇਠ ਹਿਟਲਰ ਦਾ ਰਾਜ ਹੋਵੇਗਾ। ਕੌਣ ਰੋਕੇਗਾ, ਇਸ ਹਿਟਲਰ ਨੂੰ, ਨਾਗਾਲੈਂਡ ਦੇ ਵਿੱਚ ਤਾਂ ਛੇ ਜ਼ਿਲਿਆਂ ਵਿੱਚ ਇੱਕ ਵੋਟ ਨਹੀਂ ਪਈ। ਕੀ ਪੰਜਾਬ ਦੇ ਲੋਕ ਇਸ ਤਰ੍ਹਾਂ ਦੀ ਏਕਤਾ ਕਰ ਸਕਦੇ ਹਨ ?
ਇਲਤੀ ਬਾਬਾ
੯੪੬੪੩੭੦੮੨੩
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly