ਅਮਰੀਕਾ: ਦੋ ਏਸ਼ਿਆਈ-ਅਮਰੀਕੀ ਔਰਤਾਂ ’ਤੇ ਚਾਕੂ ਨਾਲ ਹਮਲਾ

ਸਾਂ ਫਰਾਂਸਿਸਕੋ (ਸਮਾਜ ਵੀਕਲੀ) : ਸਾਂ ਫਰਾਂਸਿਸਕੋ ਦੇ ਮਿੱਡ ਮਾਰਕੀਟ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ੲੇਸ਼ਿਆਈ-ਅਮਰੀਕੀ ਮੂਲ ਦੀਆਂ ਦੋ ਔਰਤਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ।

ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੂੰ 5 ਵਜੇ ਤੋਂ ਕੁਝ ਸਮਾਂ ਪਹਿਲਾਂ ਫੋਰਥ ਅਤੇ ਸਟਾਕਟਨ ਸਟਰੀਟ ਭੇਜਿਆ ਗਿਆ, ਜਿਨ੍ਹਾਂ ਨੇ ਜ਼ਖ਼ਮੀ ਔਰਤਾਂ ਨੂੰ ਦੇਖਿਆ ਅਤੇ ਇੱਕ ਹਸਪਤਾਲ ਪਹੁੰਚਾਇਆ। ਹਾਲੇ ਜ਼ਖ਼ਮੀ ਔਰਤਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਰਿਪੋਰਟਾਂ ਮੁਤਾਬਕ ਮੌਕੇ ’ਤੇ ਦੇਖਣ ਵਾਲੇ ਇੱਕ ਵਿਅਕਤੀ ਨੇ ਕੇਪੀਆਈਐਕਸ-ਟੀਵੀ ਨੂੰ ਦੱਸਿਆ ਕਿ ਇੱਕ ਔਰਤ ਬਿਰਧ ਅਤੇ ਦੂਜੀ ਲੱਗਪਗ 30 ਸਾਲਾਂ ਦੀ ਲਗਦੀ ਹੈ। ਉਨਾਂ ਨੇ ਪੁਲੀਸ ਸਟੇਸ਼ਨ ’ਚ ਇਤਲਾਹ ਦਿੱਤੀ ਕਿ ਇੱਕ ਵਿਅਕਤੀ ਚਾਕੂ ਲੈ ਕੇ ਡਾਊਨ ਸਟਰੀਟ ਮਾਰਕੀਟ ਵੱਲ ਜਾ ਰਿਹਾ ਸੀ, ਜਦੋਂ ਉਹ ਬੱਸ ਸਟਾਪ ਕੋਲ ਪਹੁੰਚਿਆ ਤਾਂ ਉਸ ਨੇ ਚਾਕੂ ਨਾਲ ਔਰਤਾਂ ’ਤੇ ਹਮਲਾ ਕੀਤਾ ਅਤੇ ਫਰਾਰ ਹੋ ਗਿਆ।

ਦੂਜੇ ਪਾਸੇ ਪੁਲੀਸ ਨੇ ਤੁਰੰਤ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਔਰਤਾਂ ’ਤੇ ਹਮਲਾ ਕਿਸੇ ਖਾਸ ਕਾਰਨ ਕਰਕੇ ਕੀਤਾ ਗਿਆ ਹੈ ਜਾਂ ਇਹ ਇੱਕ ਨਸਲੀ ਹਮਲਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲਿਆਈ ਨਾਗਰਿਕ ਵੱਲੋਂ ਸਰਕਾਰ ਦੇ ਦਾਖ਼ਲਾ ਨੇਮਾਂ ਨੂੰ ਚੁਣੌਤੀ
Next article52 Covid deaths, 6,026 new cases in Telangana