ਮੋਟਰਸਾਈਕਲ ਰੇਹੜਾ ਯੂਨੀਅਨ ਇਲਾਕਾ ਫਿਲੌਰ ਦੀ ਚੋਣ ਹੋਈ

*ਅਗਲੇ ਸੰਘਰਸ਼ ਦਾ ਐਲਾਨ ਜਲਦ*
ਫਿਲੌਰ,ਅੱਪਰਾ (ਜੱਸੀ)-ਮੋਟਰਸਾਈਕਲ ਰੇਹੜਾ ਯੂਨੀਅਨ ਇਲਾਕਾ ਫਿਲੌਰ ਦੇ ਵਰਕਰ ਭਾਰੀ ਗਿਣਤੀ ਵਿੱਚ ਫਿਲੌਰ ਵਿਖੇ ਇਕੱਠੇ ਹੋਏ ਤੇ ਆਪਣੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਗੁਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਤੇ ਦੋਸ਼ ਲਗਾਇਆ ਕਿ ਉਹ ਇਹਨਾਂ ਗਰੀਬਾਂ ਦਾ ਰੁਜਗਾਰ ਖਤਮ ਕਰਨਾ ਚਾਹੁੰਦੀ ਹੈ ਤੇ ਇਹਨਾਂ ਨੂੰ ਇਸ ਕਰਕੇ ਪੁਲਿਸ ਵਲੋਂ ਸਰਕਾਰ ਦੀ ਸ਼ਹਿ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਜਲਦ ਹੀ ਮੀਟਿੰਗ ਕਰਕੇ ਅਗਲੇ ਪਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ ਜਿਹਨਾਂ ਵਿੱਚ ਕੁਲਦੀਪ ਫਿਲੌਰ, ਜੀਤਾ ਪਾਲ਼ਾ, ਸੁਨੀਲ ਭੈਣੀ, ਪਰਸ਼ੋਤਮ ਫਿਲੌਰ, ਪਿ੍ਥੀ ਲਾਲ, ਮਾਸਟਰ ਹੰਸ ਰਾਜ ਆਦਿ ਹਾਜ਼ਰ ਸਨ। ਇਸ ਸਮੇਂ ਸਰਬਸੰਮਤੀ ਨਾਲ ਮੋਟਰਸਾਇਕਲ ਰੇਹੜਾ ਯੂਨੀਅਨ ਇਲਾਕਾ ਫਿਲੌਰ ਦੀ 15 ਮੈਂਬਰੀ ਆਰਜ਼ੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਗੁਰਦੀਪ ਸਿੰਘ, ਸਕੱਤਰ ਜਸਵੰਤ ਰਾਏ, ਕੈਸ਼ੀਅਰ ਅਮਰਜੀਤ, ਸਹਾਇਕ ਕੈਸ਼ੀਅਰ ਮਨੋਜ ਕੁਮਾਰ, ਮੈਂਬਰ ਬੀਰ ਪਰਤਾਪ, ਕੁਲਵਿੰਦਰ ਕੁਮਾਰ ਤਹਿੰਗ, ਸੋਮਨਾਥ, ਹੁਸਨ ਲਾਲ ਨਗਰ, ਤਿਲਕ ਰਾਜ, ਰਜਿੰਦਰ ਕੁਮਾਰ, ਸ਼ਿੰਦਾ ਫਿਲੌਰ, ਦਰਸ਼ਨ ਲਾਲ, ਸਤਨਾਮ ਸਿੰਘ, ਸੁਰਜੀਤ ਸਿੰਘ, ਮਲਕੀਅਤ ਕੁਮਾਰ ਚੁਣੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਜਨਤਕ ਲਾਮਬੰਦੀ ਤਹਿਤ ਪਿੰਡ ਮੁਠੱਡਾ ਖੁਰਦ, ਖਹਿਰਾ ਤੇ ਤਰਖਾਣ ਮਜਾਰਾ ਵਿੱਚ ਭਰਵੀਆਂ ਮੀਟਿੰਗਾਂ
Next article* ਚੁੱਪ * (ਵਿਦੇਸ਼ਾਂ ਦੀਆਂ ਚੁਣੌਤੀਆਂ)