(ਸਮਾਜ ਵੀਕਲੀ) ਪਿੰਡ ਦੀ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਉਸ ਸ਼ਾਮ ਅਜੀਬ ਹੀ ਰੌਣਕ ਸੀ। ਚੋਣ ਡਿਊਟੀ ਮੁੱਕ ਚੁੱਕੀ ਸੀ, ਪਰ ਮਨਾਂ ਦੇ ਅੰਦਰ ਤਣਾਅ ਹਾਲੇ ਵੀ ਜਿਉਂ ਦਾ ਤਿਉਂ ਖੜਾ ਸੀ। ਸਰਕਾਰੀ ਕਾਲਜ ਦੇ ਵਿੱਚ ਰਾਤ ਨੂੰ ਜਦੋਂ ਸਾਰੀਆਂ ਪਾਰਟੀਆਂ ਸਮਾਨ ਜਮ੍ਹਾਂ ਕਰਵਾਉਣ ਆਈਆਂ ਤਾਂ ਬੂਥ ਨੰਬਰ ਸੱਤ ਦਾ ਇੰਚਾਰਜ ( ਪੀ ਆਰ ਓ ) ਫੱਕਰ ਸਿੰਘ ਜੋ ਨਾਮ ਵਾਂਗ ਹੀ ਸੁਭਾ ਦਾ ਵੀ ਫ਼ੱਕਰ ਸੀ ਜਿਸ ਦੀ ਪਹਿਲੀ ਵਾਰ ਚੋਣ ਡਿਊਟੀ ਲੱਗੀ ਸੀ । ਫ਼ੱਕਰ ਸਿੰਘ ਨੇ ਚੋਣ ਸਮਾਪਤ ਹੋਣ ਤੇ ਆਪਣਾ ਸਮਾਨ ਜਮਾਂ ਕਰਵਾਉਣਾ ਸੀ ਉੱਥੇ ਬੈਠਾ ਆਪਣੀਆਂ ਫਾਇਲਾਂ ਪੁਰੀਆਂ ਕਰ ਰਿਹਾ ਸੀ । ਜਦੋਂ ਵੀ ਉਹ ਬਾਰ ਬਾਰ ਸਮਾਨ ਜਮ੍ਹਾਂ ਕਰਾਉਣ ਜਾਵੇ ਅਤੇ ਚੋਣ ਸਟਾਫ ਉਸ ਕੁਝ ਨਾ ਕੁਝ ਘਾਟ ਦੱਸ ਕੇ ਉਸਨੂੰ ਵਾਪਸ ਮੋੜ ਦਿਆ ਕਰਨ। ਜਦੋਂ ਰਾਤ ਦੇ 12 ਵੱਜ ਗਏ ਤਾਂ ਉਹਨੇ ਥੱਕ-ਹਾਰ ਕੇ ਆਪਣੀ ਟੀਮ ਨੂੰ ਕਿਹਾ ਕਿ , “ਜਿਹੜਾ ਹੋਣਾ ਹੈ, ਉਹ ਹੋ ਕੇ ਹੀ ਰਹਿਣਾ।” ਦਿਨ ਭਰ ਦੀ ਡਿਊਟੀ ਨੇ ਸਾਰਿਆਂ ਨੂੰ ਥਕਾ ਦਿੱਤਾ ਸੀ। ਤੂੰ ਸੀ ਤਾਂ ਜਾਓ ਘਰੇ, ਇਹਨਾਂ ਨਾਲ ਮੈਂ ਹੁਣ ਆਪੇ ਨਿਪਟ ਲਊ। ਉਹ ਆਪਣਾ ਸਮਾਨ ਲੈ ਕੇ, ਉੱਪਰ ਲੈ ਕੇ ਲੋਈ, ਪਰੇ ਜਾ ਕੇ ਸੌਂ ਗਿਆ।ਰਾਤ ਦੇ ਦੋ ਵੱਜ ਚੁੱਕੇ ਸਨ, ਜਦੋਂ ਸਾਰੀਆਂ ਪਾਰਟੀਆਂ ਚਲੀਆਂ ਗਈਆਂ ਤਾਂ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇੱਕ ਪਾਰਟੀ ਅਜੇ ਤੱਕ ਆਪਣਾ ਸਮਾਨ ਨਹੀਂ ਜਮ੍ਹਾਂ ਕਰਵਾ ਕੇ ਗਈ। ਉਹਨਾਂ ਦੇ ਸਟਾਫ ‘ਚੋਂ ਇੱਕ ਬੰਦੇ ਦੀ ਨਿਗ੍ਹਾ ਪਈ, ਕਹਿੰਦਾ ਉਹ ਦੇਖੋ ਕੌਣ ਪਿਆ ਲੋਈ ਲਈ। ਜਦੋਂ ਜਾ ਕੇ ਉਹਨੂੰ ਠਾਲਿਆ ਤਾਂ ਲਾਹ ਕੇ ਲੋਈ ਕਹਿੰਦਾ ਕਿ ਮੇਰੇ ਤਾਂ ਹੱਥ ਖੜ੍ਹੇ ਹਨ, ਆਹ ਪਿਆ ਥੋਡਾ ਸਮਾਨ, ਜੇ ਤੁਸੀਂ ਸਮਾਨ ਪੂਰਾ ਕਰਕੇ ਜਮ੍ਹਾਂ ਕਰ ਸਕਦੇ ਹੋ ਤਾਂ ਕਰਵਾ ਲਓ, ਨਹੀਂ ਮੈਂ ਤਾਂ ਸਵੇਰੇ ਹੀ ਕੋਈ ਹੀਲਾ ਕਰੂਗਾ। ਸਮਾਨ ਜਮ੍ਹਾਂ ਕਰਵਾਏ ਬਿਨਾਂ ਦਫਤਰ ਵਾਲੇ ਜਾ ਨਹੀਂ ਸੀ ਸਕਦੇ। ਦਫਤਰ ਵਾਲਿਆਂ ਨੇ ਉਹਦੇ ਨਾਲ ਲੱਗ ਕੇ ਸਾਰੇ ਕਾਗਜ ਪੱਤਰ ਪੂਰੇ ਕਰੇ ਅਤੇ ਜਮ੍ਹਾਂ ਕਰਕੇ ਉਸਨੂੰ ਘਰੇ ਤੋਰਿਆ… ਪਰ ਉਸ ਦਿਨ ਫ਼ੱਕਰ ਸੁਭਾ ਨੇ ਇੱਕ ਗੱਲ ਸਿੱਖੀ—ਬੇਫ਼ਿਕਰੀ ਚੰਗੀ ਹੁੰਦੀ ਹੈ, ਪਰ ਜ਼ਿੰਮੇਵਾਰੀ ਨਾਲ। ਤੇ ਪ੍ਰਸ਼ਾਸਨ ਨੇ ਵੀ—ਕਦੇ ਕਦੇ ਇੱਕ ਫ਼ੱਕਰ ਸੁਭਾ ਪੂਰੇ ਤੰਤਰ ਨੂੰ ਆਇਨਾ ਵਿਖਾ ਦਿੰਦਾ ਹੈ।
ਗੁਰਮੀਤ ਸਿੰਘ
ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜ ਮਾਲੇਰਕੋਟਲਾ
9417545100
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



