ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਏਕਮ ਪਬਲਿਕ ਸਕੂਲ ,ਮਹਿਤਪੁਰ ਦਾ ਬਾਰਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ।ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਅੰਕਿਤਾ ਚੌਹਾਨ (ਨਾਨ ਮੈਡੀਕਲ ) ਨੇ 96 % , ਪਲਕ ਵਰਮਾ ( ਕਮਾਰਸ ) ਨੇ 96 % , ਅਭਿਸ਼ੇਕ ਰਾਣਾ ( ਨਾਨ ਮੈਡੀਕਲ ) ਨੇ 95.4 % , ਸੁਨਿਧੀ ਸੇਤੀਆ ( ਮੈਡੀਕਲ ) ਨੇ 94 % , ਗੁਰਿੰਦਰ ਸਿੰਘ ( ਮੈਡੀਕਲ ) ਨੇ 94) % , ਸੁਖਮਨਜੋਤ ਸਿੰਘ ( ਮੈਡੀਕਲ ) ਨੇ 92 % , ਤਰਨਪ੍ਰੀਤ ਕੌਰ ( ਕਮਾਰਸ ) ਨੇ 92 % , ਪਵਨਦੀਪ ਕੌਰ ( ਕਮਾਰਸ ) ਨੇ 91 % , ਰੀਨਾ ਰਾਣੀ ( ਕਮਾਰਸ ) ਨੇ 91 % , ਪ੍ਰਭਜੋਤ ਕੌਰ ( ਕਮਾਰਸ ) ਨੇ ਕ੍ਰਮਵਾਰ 91 % ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਨੇ ਕਿਹਾ ਕਿ ਛੱਤੀ ਵਿਦਿਆਰਥੀਆਂ ਨੇ 80 ਤੋਂ 90 ਫੀਸਦੀ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ ਹਨ। ਇਸ ਗੱਲ ਉੱਪਰ ਸਕੂਲ ਨੂੰ ਮਾਣ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਪਿੱਛੇ ਬੱਚਿਆਂ ਦੀ ਸਖਤ ਮਿਹਨਤ ਦੇ ਨਾਲ ਨਾਲ ਮਿਹਨਤੀ ਸਟਾਫ਼ ਅਤੇ ਮਾਪਿਆਂ ਦਾ ਵੀ ਪੂਰਨ ਸਹਿਯੋਗ ਰਿਹਾ ਹੈ।ਸਕੂਲ ਮੈਨੇਜਿੰਗ ਕਮੇਟੀ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ, ਕੋਆਰਡੀਨੇਟਰ ਸਵਪਨਦੀਪ ਕੌਰ, ਦਲਜੀਤ ਕੌਰ, ਦਲਵੀਰ ਕੌਰ, ਦੀਪਤੀ ਕਵਾਤਰਾ, ਬਿਨੇਸ਼ ਸ਼ਰਮਾ, ਦਵਿੰਦਰ ਸ਼ਰਮਾ, ਪੂਨਮ ਸ਼ਰਮਾ,ਪਰਮਿੰਦਰ ਕੌਰ, ਰਣਜੋਤ ਸਿੰਘ, ਪਰਮਿੰਦਰ ਸਿੰਘ,ਰਜਨੀ ਬਾਲਾ, ਰਿਚਾ ਸ਼ਰਮਾ, ਹਿਮਾਂਸ਼ੂ ਅਤੇ ਅੰਕਿਤਾ ਮਿਥਰਾ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly