ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਅੰਬਰ’ ਸਿਰਲੇਖ ਹੇਠ ਸਲਾਨਾ ਸਮਾਗਮ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਵਿਸ਼ੇਸ਼ ਤੌਰ ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰੋਵਾਲੀਆ, ਐੱਮ ਐੱਲ ਏ ਸ਼ਾਹਕੋਟ ,ਸਰਦਾਰ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ ਸ਼ਾਹਕੋਟ ਆਮ ਆਦਮੀ ਪਾਰਟੀ, ਸ਼੍ਰੀ ਐੱਸ ਕੇ ਮਲਹੋਤਰਾ,ਸੀਨੀਅਰ ਐਡਵੋਕੇਟ ਸਿਵਲ ਕੋਰਟ,ਨਕੋਦਰ ਅਤੇ ਸਰਦਾਰ ਓਂਕਾਰ ਸਿੰਘ ਬਰਾੜ , ਡੀ ਐੱਸ ਪੀ ਨਕੋਦਰ,ਗੈਸਟ ਆਫ਼ ਦੀ ਡੇਅ ਵਜੋਂ ਸ਼ਿਰਕਤ ਕਰਨਗੇ। ਇਸਦੇ ਨਾਲ ਹੀ ਇਲਾਕੇ ਦੀਆਂ ਹੋਰ ਮਹਾਨ ਸਕਸ਼ੀਅਤਾਂ ਵੀ ਸ਼ਾਮਿਲ ਹੋਣਗੀਆਂ। ਬੱਚਿਆਂ ਦੇ ਮਾਤਾ ਪਿਤਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁਹੰਚਣਗੇ। ਉਨ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਇਸ ਮੌਕੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸੈਸ਼ਨ 2024-2025 ਦੇ ਪੁਜੀਸ਼ਨ ਹੋਲਡਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
HOME ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ‘ਅੰਬਰ’ ਸਿਰਲੇਖ ਹੇਠ ਸਲਾਨਾ ਸਮਾਰੋਹ ਅੱਜ



