HOME ਏਕਮ ਪਬਲਿਕ ਸਕੂਲ ਮਹਿਤਪੁਰ ਵਿਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

ਏਕਮ ਪਬਲਿਕ ਸਕੂਲ ਮਹਿਤਪੁਰ ਵਿਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ

3

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਧੂਮਧਾਮ ਨਾਲ ਮਨਾਈ ਗਈ। ਇਸ ਬਾਰੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਦੱਸਿਆ ਗਿਆ।ਇਸ ਮੌਕੇ ਸਕੂਲ ਵਿਦਿਆਰਥੀਆਂ ਦੀਆਂ ਅਲੱਗ ਅਲੱਗ ਐਕਟੀਵਿਟੀਜ਼ ਕਰਵਾਈਆਂ ਗਈਆਂ ਜਿਨਾਂ ਵਿੱਚ ਕਲਰਿੰਗ, ਮਟਕੀ ਡੈਕੋਰੇਸ਼ਨ, ਕਰਾਉਨ ਮੇਕਿੰਗ ਅਤੇ ਫੈਂਸੀ ਡਰੈੱਸ ਮੁਕਾਬਲੇ ਪ੍ਰਮੁੱਖ ਰਹੇ। ਸਕੂਲ ਦੇ ਨੰਨੇ ਮੁੰਨੇ ਬੱਚੇ ਸ਼੍ਰੀ ਕ੍ਰਿਸ਼ਨਾ ਅਤੇ ਰਾਧਾ ਰਾਣੀ ਦੇ ਪਹਿਰਾਵਿਆਂ ਵਿੱਚ ਦੇਖੇ ਗਏ । ਉਹਨਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਵਿੱਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਸਮੀਕਸ਼ਾ ਸ਼ਰਮਾ, ਕੋਆਰਡੀਨੇਟਰ ਸਵਪਨਦੀਪ ਕੌਰ, ਦਵਿੰਦਰ ਨਾਹਰ, ਰਾਜਵਿੰਦਰ ਕੌਰ, ਚੇਤਨਾ ਰਾਜਦੇਵ , ਨੇਹਾ ਭੱਲਾ,ਐਕਟੀਵਿਟੀ ਇੰਚਾਰਜ ਸ਼੍ਰੀਮਤੀ ਦਲਵੀਰ ਕੌਰ, ਦੀਪਤੀ ਕਵਾਤਰਾ ਅਤੇ ਬਾਕੀ ਸਭ ਅਧਿਆਪਕ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleOpenAI ਨੇ ਭਾਰਤੀ ਉਪਭੋਗਤਾਵਾਂ ਲਈ ‘ChatGPT Go’ ਲਾਂਚ ਕੀਤਾ, ਸੇਵਾ 399 ਰੁਪਏ ਪ੍ਰਤੀ ਮਹੀਨਾ ਵਿੱਚ ਉਪਲਬਧ ਹੋਵੇਗੀ
Next articleਕਿਸਾਨ ਪੁੱਤਰ