ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ :- ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਕੁੜੀਆਂ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਮੁੰਡਿਆਂ ਨੇ ਵੀ ਪੰਜਾਬ ਸਕੂਲ ਖੇਡਾਂ ਦੇ ਜੋਨਲ ਐਥਲੈਟਿਕ ਮੀਟ 2025 ਵਿੱਚ ਅੰਡਰ 14,17 ਅਤੇ 19 (ਲੜਕਿਆਂ) ਦੇ ਟਰੈਕ ਇਵੈਂਟਸ ਵਿੱਚ 18 ਗੋਲਡ,4 ਸਿਲਵਰ ਅਤੇ 5 ਬਰੌਂਜ਼ ਮੈਡਲ ਜਿੱਤ ਕੇ ਆਪਣੀ ਝੰਡੀ ਗੱਡ ਕੇ ਜਿਲਾ ਪੱਧਰੀ ਖੇਡਾਂ ਵਿੱਚ ਪ੍ਰਵੇਸ਼ ਕੀਤਾ। ਇਸ ਬਾਰੇ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ਤੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਅੰਡਰ 14 ਵਿੱਚ ਦਿਲਸ਼ਾਨ ਸਿੰਘ ਨੇ100 ਮੀਟਰ ਰੇਸ ਵਿਚ ਫਸਟ,ਅਭੀਜੋਤ ਸਿੰਘ ਥਰਡ, 80 ਮੀਟਰ ਹਰਡਲਜ਼ ਵਿੱਚ ਅਗਮਬੀਰ ਸਿੰਘ ਫਸਟ, 200 ਅਤੇ 400 ਮੀਟਰ ਵਿੱਚ ਨਮਨਜੋਤ ਸਿੰਘ ਨੇ ਫਸਟ ਪੁਜੀਸ਼ਨ ਹਾਸਿਲ ਕੀਤੀ।ਇਸੇ ਪ੍ਰਕਾਰ ਅੰਡਰ 17 ਲੜਕਿਆਂ ਵਿੱਚ 100 ਮੀਟਰ ਰੇਸ ਅਤੇ ਲੌਂਗ ਜੰਪ ਵਿੱਚ ਹਿਤੇਸ਼ ਰਾਣਾ ਨੇ ਫਸਟ, 400 ਮੀਟਰ ਅਤੇ 200 ਮੀਟਰ ਰੇਸ ਵਿੱਚ ਯੁਵਰਾਜ ਅਰੋੜਾ ਫਸਟ, ਸ਼ਾਰਟਪੁੱਟ ਵਿੱਚ ਸ਼ੁਭਮ ਕੁਮਾਰ ਸੈਕਿੰਡ ,ਟਰਿੱਪਲ ਜੰਪ ਵਿੱਚ ਸਾਹਿਬਵੀਰ ਸਿੰਘ ਫਸਟ, 110 ਮੀਟਰ ਹਰਡਲਜ਼ ਵਿੱਚ ਸੁਖਪ੍ਰੀਤ ਵਿਰਦੀ ਫਸਟ , 1500 ਮੀਟਰ ਅਤੇ 3000 ਮੀਟਰ ਰੇਸ ਵਿੱਚ ਸ਼ੁਭਮ ਵਿਰਦੀ ਫਸਟ ਅਤੇ ਥਰਡ , 4×100 ਅਤੇ 4×400 ਮੀਟਰ ਰੀਲੇਅ ਰੇਸ ਵਿੱਚ ਇਹਨਾਂ ਹੀ ਖਿਡਾਰੀਆਂ ਵਲੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਗਈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ ਅੰਡਰ 19 ਲੜਕਿਆਂ ਵਿੱਚ 100 ਮੀਟਰ ਅਤੇ 200 ਮੀਟਰ ਰੇਸ ਵਿੱਚ ਕਮਲਪ੍ਰੀਤ ਵਿਰਦੀ ਫਸਟ, 400 ਮੀਟਰ ਰੇਸ ਵਿੱਚ ਹਰਮਨਦੀਪ ਸਿੰਘ ਥਿੰਦ 3rd , 800 ਮੀਟਰ ਰੇਸ ਵਿੱਚ ਪਰਮਪਾਲ ਸਿੰਘ ਥਰਡ ,3000 ਮੀਟਰ ਰੇਸ ਵਿੱਚ ਮੇਜਰ ਸਿੰਘ ਥਰਡ , ਸ਼ੌਰਟ ਪੁੱਟ ਅਤੇ ਡਿਸਕਸ ਥਰੋ ਵਿੱਚ ਹਰਮਨ ਪ੍ਰੀਤ ਸਿੰਘ ਫਸਟ ਅਤੇ ਥਰਡ, 110 ਮੀਟਰ ਹਰਡਲਜ਼ ਅਤੇ ਟਰਿੱਪਲ ਜੰਪ ਵਿੱਚ ਜਗਦੀਪ ਸਿੰਘ ਫਸਟ, 4×100 ਅਤੇ 4×400 ਮੀਟਰ ਰੀਲੇਅ ਰੇਸ ਵਿੱਚ ਇਹਨਾਂ ਹੀ ਖਿਡਾਰੀਆਂ ਵੱਲੋਂ ਸੈਕਿੰਡ ਅਤੇ ਫਸਟ ਪੁਜੀਸ਼ਨ ਹਾਸਿਲ ਕੀਤੀ ਗਈ। ਇਸ ਮੌਕੇ ਸਕੂਲ ਮੈਂਨਜਮੈਂਟ ਅਤੇ ਸਮੂਹ ਸਟਾਫ਼ ਵਲੋਂ ਜੇਤੂ ਖਿਡਾਰੀਆਂ ਅਤੇ ਟੀਮ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ।
ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਕੁੜੀਆਂ ਦੀ ਵੱਡੀ ਪ੍ਰਾਪਤੀ ਤੋਂ ਬਾਅਦ ਮੁੰਡਿਆਂ ਨੇ ਵੀ 18 ਗੋਲਡ, 4 ਸਿਲਵਰ ਅਤੇ 5 ਬਰੌਂਜ਼ ਮੈਡਲ ਜਿੱਤ ਕੇ ਗੱਡੀ ਝੰਡੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



