HOME *ਪਿੰਡ  ਭੂਰੀਵਾਲੇ ਮਾਲੇਵਾਲ ਵਿੱਚ ਵਿਕਾਸ ਕਾਰਜਾਂ ਦੀ ਲਹਿਰ* *ਸਰਪੰਚ ਰਾਮ ਸਰੂਪ ਭੂੰਬਲਾ...

*ਪਿੰਡ  ਭੂਰੀਵਾਲੇ ਮਾਲੇਵਾਲ ਵਿੱਚ ਵਿਕਾਸ ਕਾਰਜਾਂ ਦੀ ਲਹਿਰ* *ਸਰਪੰਚ ਰਾਮ ਸਰੂਪ ਭੂੰਬਲਾ ਅਤੇ ਨਗਰ ਨਿਵਾਸੀ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਧੰਨਵਾਦ*

2
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਬਲਾਚੌਰ ਦੇ ਪਿੰਡ ਭੂਰੀਵਾਲੇ ਮਾਲੇਵਾਲ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਪਿੰਡ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਚੋਣ ਕੀਤੇ ਜਾਣ ‘ਤੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ 5 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਹੋਰ ਵਿਕਾਸ ਕਾਰਜਾਂ ਲਈ ਮਿਲੇ ਸਹਿਯੋਗ ਸਦਕਾ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਸਰਪੰਚ ਰਾਮ ਸਰੂਪ ਭੂੰਬਲਾ ਅਤੇ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਹਲਕਾ ਵਿਧਾਇਕਾ  ਸੰਤੋਸ਼ ਕਟਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਸਰਪੰਚ ਰਾਮ ਸਰੂਪ ਭੂੰਬਲਾ ਨੇ ਦੱਸਿਆ ਕਿ ਵਿਧਾਇਕਾ ਦੇ ਯਤਨਾਂ ਸਦਕਾ ਪਿੰਡ ਦੀਆਂ ਪੁਰਾਣੀਆਂ ਅਤੇ ਅਹਿਮ ਮੰਗਾਂ ਨੂੰ ਪੂਰਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ ਧਾਰਮਿਕ ਅਸਥਾਨਾਂ ਲਈ ਜਾਂਦੇ ਰਸਤੇ  ਸਿੱਧ ਬਾਬਾ ਜੰਬੂ ਜੀਤ ਜੀ ਮੰਦਿਰ ਅਤੇ ਸ੍ਰੀ ਬ੍ਰਹਮ ਸਰੋਵਰ ਧਾਮ ਨੂੰ ਜਾਣ ਵਾਲੀਆਂ ਸੜਕਾਂ ਦਾ ਨਿਰਮਾਣ।ਪਿੰਡ ਦੇ ਮੇਨ ਗੇਟ ਤੋਂ 100 ਮੀਟਰ ਤੱਕ  ਦੀ ਪੱਕੀ ਕੰਕਰੀਟ ਸੜਕ ਤਿਆਰ ਕੀਤੀ ਹੈ l ਇਨ੍ਹਾਂ ਸੜਕਾਂ ਦੇ ਬਣਨ ਨਾਲ ਸ਼ਰਧਾਲੂਆਂ ਅਤੇ ਪਿੰਡ ਵਾਸੀਆਂ ਨੂੰ ਆਉਣ-ਜਾਣ ਵਿੱਚ ਹੋ ਰਹੀ ਵੱਡੀ ਦਿੱਕਤ ਤੋਂ ਹਮੇਸ਼ਾ ਲਈ ਨਿਜਾਤ ਮਿਲੇਗੀ। ਪਿੰਡ ਵਿੱਚ ਕਈ ਗਲੀਆ ਅਤੇ ਸੀਵਰੇਜ ਅਤੇ ਪੰਚਾਇਤ ਘਰ ਦੀ ਰਿਪੇਅਰ ਅਤੇ ਹੋਰ ਕਈ ਕੰਮ ਚਲ ਰਹੇ ਹਨ l ਸਰਪੰਚ ਭੂੰਬਲਾ ਨੇ ਕਿਹਾ ਕਿ ਵਿਧਾਇਕਾ ਸੰਤੋਸ਼ ਕਟਾਰੀਆ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਇਨ੍ਹਾਂ ਫੰਡਾਂ ਦੀ ਸਹੀ ਵਰਤੋਂ ਕਰੇਗੀ।”ਵਿਧਾਇਕਾ  ਦੇ ਸਹਿਯੋਗ ਨਾਲ ਅੱਜ ਸਾਡੇ ਪਿੰਡ ਦੀ ਨੁਹਾਰ ਬਦਲ ਰਹੀ ਹੈ। ਇਹ ਵਿਕਾਸ ਕਾਰਜ ਕੇਵਲ ਪਿੰਡ ਲਈ ਹੀ ਨਹੀਂ, ਸਗੋਂ ਇਲਾਕੇ ਦੇ ਸ਼ਰਧਾਲੂਆਂ ਲਈ ਵੀ ਵੱਡੀ ਰਾਹਤ ਹਨ।”ਇਸ ਮੌਕੇ ਸਰਪੰਚ ਰਾਮ ਸਰੂਪ ਭੂੰਬਲਾ ਦੇ ਨਾਲ ਪੰਚ ਧਰਮ ਚੰਦ ਮੁੰਡਨ, ਪੰਚ ਜਸਪਾਲ ਕਟਾਰੀਆ, ਬਲਰਾਮ ਕਟਾਰੀਆ , ਹਰਦੀਪ ਸਿੰਘ, ਗੀਤਾ ਦੇਵੀ , ਪੁਸ਼ਪਾ ਦੇਵੀ ,ਮਨਜੀਤ ਕੌਰ ਪੰਚਾਇਤ ਮੈਂਬਰ ਅਤੇ  ਅੱਛਰ ਦਾਸ ਭੂੰਬਲਾ, ਹਰਨਾਮ ਦਾਸ ਮੁੰਡਨ, ਰਾਮ ਜੀ , ਦੇਵਰਾਜ ਭੂੰਬਲਾ ,ਗੁਰਦਾਸ ਭੂੰਬਲਾ,ਬਲਵੀਰ ਚੰਦ p p,  ਤੇਲੂ ਰਾਮ, ਦਲਜੀਤ ਸਿੰਘ,ਸਤਨਾਮ ਸਿੰਘ ਸਰਪੰਚ ਕਟਵਾਰਾ,ਪਵਨ ਕੁਮਾਰ, ਰਾਮ ਸਰੂਪ ਫੌਜੀ, ਰਾਮ ਜੀ ਭੁੰਬਲਾ, ਸੁਰਜੀਤ ਲੰਬੜਦਾਰ, ਵਿੱਕੀ ਕਟਾਰੀਆ, ਸੇਠੀ , ਚਮਨ ਲਾਲ, ਰਾਮ ਪ੍ਰਕਾਸ਼, ਸੁਰਿੰਦਰ ਭੂੰਬਲਾ, ਰਾਮ ਪਾਲ, ਜਿਧਰ ਭੂੰਬਲਾ,ਹੁਸਨ ਲਾਲ,  ਰਾਮ ਪਾਲ ,ਮੇਸ਼ੀ , ਰਾਮ ਜੀ ,ਸੁਰਿੰਦਰ, ਰਾਮ ਦਾਸ,ਪਵਨ ਕੁਮਾਰ, ਹੁਸਨ ਲਾਲ ਅਤੇਪਿੰਡ ਦੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਰਾਏਕੋਟ ਵਿਖੇ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ 
Next articleਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ 4 ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਵਿਕਾਸ ਗ੍ਰਾਂਟ ਜਾਰੀ।