HOME ਮੋਰਿੰਡਾ ਵਿਖੇ ਈਦ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਮੋਰਿੰਡਾ ਵਿਖੇ ਈਦ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

6
ਮੋਰਿੰਡਾ,  (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਪਵਿੱਤਰ ਰਮਜ਼ਾਨ ਦੇ ਮਹੀਨੇ ਦੀ ਸਮਾਪਤੀ ਤੋਂ ਬਾਅਦ ਅੱਜ ਮੋਰਿੰਡਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਈਦਗਾਹ ਅਤੇ ਮਸਜਿਦਾਂ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਦੁਆਵਾਂ ਮੰਗੀਆਂ। ਇਸ ਮੌਕੇ ਲੱਕੀ ਸ਼ਾਹ, ਮੋਨੂੰ ਖ਼ਾਨ, ਇੰਦਰਜੀਤ ਕੋਟਲਾ, ਰਾਜਿੰਦਰ ਸਿੰਘ ਗੋਗੀ ਡੂਮਛੇੜੀ, ਸੁਖਵਿੰਦਰ ਸਿੰਘ , ਸਾਦਿਕ ਮੁਹੰਮਦ, ਮਜ਼ੀਦ ਖ਼ਾਨ, ਵਰਿੰਦਰ ਸਿੰਘ ਇੰਸਪੈਕਟਰ, ਸਾਹਿਬ ਸਿੰਘ , ਰਾਸ਼ਿਦ ਸ਼ੇਖ਼, ਮੁਹੰਮਦ ਜੁਵੇਰ, ਅਸ਼ਰਫ ਖ਼ਾਨ, ਅਮਜ਼ਦ ਖਾਨ , ਅਰਸ਼ਦ, ਅਨਿਸ਼ ਸ਼ੇਖ, ਵਾਰਿਸ ਮਲਿਕ, ਆਬਿਦ ਮਲਿਕ, ਅਰਮਾਨ ਮਲਿਕ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ
Next articleਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਤੇ ਜਾਨ ਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਐਸ ਪੀ ਕੁਰੂਕਸ਼ੇਤਰ ਕੋਲ ਵਫ਼ਦ ਕਰਵਾਈ ਸ਼ਿਕਾਇਤ ਦਰਜ