HOME ਅਹਿਸਾਸ ਫਾਊਂਡੇਸ਼ਨ ਮੇਰਠ ਵੱਲੋਂ ਦੀਪ ਲੁਧਿਆਣਵੀ ਨੂੰ ਸਮਾਜ ਸੇਵਾ ਅਤੇ ਸਿੱਖਿਆ ਦੇ...

ਅਹਿਸਾਸ ਫਾਊਂਡੇਸ਼ਨ ਮੇਰਠ ਵੱਲੋਂ ਦੀਪ ਲੁਧਿਆਣਵੀ ਨੂੰ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਸੇਵਾ ਲਈ ਬੈਸਟ ਟੀਚਰ ਐਵਾਰਡ 2025 ਦਿੱਤਾ ਗਿਆ

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰੂ ਨਾਨਕ ਭਵਨ ਲੁਧਿਆਣਾ ਵਿਖੇ “ਆਰਾਧਿਆ ਏਕ ਅਹਿਸਾਸ” ਫਾਊਂਡੇਸ਼ਨ ਮੇਰਠ ਵੱਲੋਂ ਵਿਸ਼ਾਲ ਸਮਾਗਮ ਦਾ ਆਯੋਜਨ ਕਰਕੇ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਉੱਘੀ ਸਮਾਜ ਸੇਵਿਕਾ ਅਤੇ ਸਮਾਜਿਕ ਸਿੱਖਿਆ ਦੇ ਖੇਤਰ ਵਿੱਚ ਵਡਮੁੱਲੀ ਭੂਮਿਕਾ ਨਿਭਾਉਣ ਵਾਲੀ ਕੁਲਦੀਪ ਕੌਰ (ਦੀਪ ਲੁਧਿਆਣਵੀ) ਕੋਆਰਡੀਨੇਟਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੂੰ ਵਿਸ਼ੇਸ਼ ਸਨਮਾਨ ਮੁਨੀਸ਼ ਕੁਮਾਰ ਗੁਪਤਾ ਫਾਊਂਡਰ ਫਾਊਂਡੇਸ਼ਨ, ਰੀਨਾ ਡਾਇਰੈਕਟਰ ਫਾਊਂਡੇਸ਼ਨ ਅਤੇ ਵਰਿੰਦਰ ਅਰੋੜਾ ਸਹਾਇਕ ਡਾਇਰੈਕਟਰ ਨੇ ਭੇਂਟ ਕੀਤਾ। ਇਸ ਸਮੇਂ ਸ਼੍ਰੀ ਗੁਪਤਾ ਨੇ ਕਿਹਾ ਕਿ ਦੀਪ ਲੁਧਿਆਣਵੀ ਦੀਆਂ ਸਮਾਜ ਪ੍ਰਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਵਡਮੁੱਲੀ ਸੇਵਾ ਕਰਨ ਬਦਲੇ ਉਨਾਂ ਦੀ ਚੋਣ ਸਾਡੀ ਫਾਊਂਡੇਸ਼ਨ ਵੱਲੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨਾਲ ਮਿਲ ਕੇ ਸਾਡੇ ਗੌਰਵਮਈ ਇਤਿਹਾਸ ਨੂੰ ਦੇਸ਼ ਵਿਦੇਸ਼ ਵਿੱਚ ਲਿਜਾਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਸਨਮਾਨ ਦੇ ਕੇ ਮਾਣ ਮਹਿਸੂਸ ਕਰ ਰਹੇ ਹਾਂ। ਇਸ ਸਮੇਂ ਦੀਪ ਲੁਧਿਆਣਾਵੀ ਨੇ ਸਮੁੱਚੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਸਨਮਾਨ ਮੇਰੇ ਲਈ ਪ੍ਰੇਰਨਾਸ੍ਰੋਤ ਹੈ। ਮੈਨੂੰ ਇਸ ਨਾਲ ਊਰਜਾ ਮਿਲੀ ਹੈ। ਇਸ ਸਮੇਂ ਸੀਮਾ ਮਲਹੋਤਰਾ, ਸੁਭਾਸ਼ਨੀ ਦੇਵੀ, ਰਾਜਵੀਰ ਗਰੇਵਾਲ, ਜਸਵੀਰ ਜੱਸੀ, ਕਮਲ, ਹਰਪ੍ਰੀਤ ਸਿੰਘ, ਅਨੂਪ ਸ਼ਰਮਾ, ਮੋਨਿਕਾ ਮਲਹੋਤਰਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article  ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 
Next articleਥੋੜ੍ਹਾ, ਥੋੜ੍ਹਾ ਬਚਾਓ ਪਾਣੀ/ ਗੀਤ