(ਸਮਾਜ ਵੀਕਲੀ)
• ਅਗਰ ਅਸੀਂ ਸਿੱਖਿਆ ਸਿਸਟਮ ਨੂੰ ਸਹੀ ਮਾਇਨਿਆਂ ‘ਚ ਸਮਝਿਆਂ ਹੁੰਦਾ ਤਾਂ ਰਾਜਨੀਤੀ ਦੇ ਵਿਸ਼ੇ ‘ਚ 90% ਦੇ ਕਰੀਬ ਨੰਬਰ ਲੈਣ ਵਾਲੇ ਲੀਡਰਾਂ ਨੂੰ ਸਭ ਤੋਂ ਵੱਧ ਸਵਾਲ ਕਰਦੇ…
• ਸਿਰਫ਼ ਹਿਸਾਬ (Math) ਦਾ ਵਿਸ਼ਾ ਹੀ ਜ਼ਿੰਦਗੀ ‘ਚ ਲਾਗੂ ਕਿਉਂ ਕਰਦੇ ਹਾਂ ?
• ਚੰਗਾ ਰੱਟਾਮਾਰ ਸਭ ਤੋਂ ਹੁਸ਼ਿਆਰ ?
• ਰੱਟੇ Priority ਤੇ ?
• ਸਿੱਖਿਆ ਦਾ ਉਦੇਸ਼ ਸਿਰਫ਼ ਨੌਕਰੀ ?
• ਹੋਈਆਂ ਖੋਜਾਂ ਦਾ ਗਿਆਨ ਜ਼ਿੰਦਗੀ ‘ਚ ਲਾਗੂ ਕਰਨ ਲਈ ਹੁੰਦਾ ਨਾਕਿ ਉਸਦੇ ਟੈਸਟ ‘ਚ ਚੰਗੇ ਨੰਬਰ ਲੈਣ ਲਈ…
• ਸਰਟੀਫਿਕੇਟ/ਡਿਗਰੀ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਤੁਹਾਡਾ ਹੁਨਰ (Skill)
ਸਿੱਖਿਆ ਦਾ ਮੁੱਖ ਉਦੇਸ਼ ਸੀ ਮਨੁੱਖ ਨੂੰ ਗਿਆਨ ਪ੍ਰਦਾਨ ਕਰਨਾ, ਮਨੁੱਖ ਦੀ ਬੁੱਧੀ ਦਾ ਵਿਕਾਸ ਕਰਨਾ, ਮਨੁੱਖ ਰੋਜ਼ਮਰਾ ਦੀ ਜ਼ਿੰਦਗੀ ਜਿਊਣ ਲਈ ਸਵੇਰ ਤੋਂ ਰਾਤ ਨੂੰ ਸੌਂਣ ਤੱਕ ਦਿਮਾਗ਼ ਚਲਾਉਂਦਾ ਹੈ (ਦਿਮਾਗ਼ ਨੂੰ ਗਿਆਨ ਚਲਾਉਂਦਾ ਹੈ)…
ਅੱਜ ਸਿੱਖਿਆ ਸਿਸਟਮ ‘ਚ ਤਰਜ਼ੀਹ (Priority) ਤੇ ਹੋਣਾ ਚਾਹੀਦਾ ਸੀ “ਪੜਾਉਣਾ ਤੇ ਸਮਝਾਉਣਾ”, ਪਰ ਅੱਜ ਦਾ ਸਿਸਟਮ ਜ਼ੋਰ ਦਿੰਦਾ ਹੈ ਰੱਟਿਆ ਤੇ, ਕਾਗਜ਼ੀ ਟੈਸਟ-ਪੇਪਰਾਂ ‘ਚ ਪੂਰੇ ਨੰਬਰ ਲਿਆਉਣ ਲਈ, ਅਗਰ ਤੁਹਾਨੂੰ ਕੁਝ ਸਮਝ ਆਇਆ ਭਾਵੇਂ ਨਾ ਆਇਆ ਉਸਤੋਂ ਵੀ ਵੱਧ ਅਹਿਮੀਅਤ ਰੱਖਦਾ ਹੈ ਕਿ ਸਿਲੇਬਸ ਨੂੰ ਯਾਦ ਕਰਕੇ ਬਿਲਕੁਲ ਓਹੀ ਸਭ ਕਾਗਜ਼ ਤੇ ਲਿਖਣਾ…
ਅਗਰ ਅਸੀਂ ਸਿੱਖਿਆ ਸਿਸਟਮ ਨੂੰ ਸਹੀ ਮਾਇਨਿਆਂ ‘ਚ ਸਮਝਿਆਂ ਹੁੰਦਾ ਤਾਂ…
ਰਾਜਨੀਤੀ ਦੇ ਵਿਸ਼ੇ ‘ਚ 90% ਦੇ ਕਰੀਬ ਨੰਬਰ ਲੈਣ ਵਾਲੇ ਲੀਡਰਾਂ ਨੂੰ ਸਭ ਤੋਂ ਵੱਧ ਸਵਾਲ ਕਰਦੇ, ਨੇਤਾਵਾਂ ਨੂੰ ਸਹੀ-ਗ਼ਲਤ ਬਾਰੇ ਕਾਨੂੰਨੀ ਦਾਇਰੇ ‘ਚ ਰਹਿ ਕੇ ਸਭ ਤੋਂ ਅੱਗੇ ਹੋਕੇ ਘੇਰਦੇ…
ਅਰਥਸ਼ਾਸਤਰ ਦੇ ਵਿਸ਼ੇ ‘ਚ ਵੱਧ ਨੰਬਰ ਲੈਣ ਵਾਲੇ ਬੱਚੇ ਪਿੰਡਾਂ ਤੋਂ ਲੈਕੇ (ਜ਼ਿਆਦਾ ਨਹੀਂ) ਸੂਬੇ ਤੱਕ ਦੀ ਅਰਥਵਿਵਸਥਾ ਤੇ ਲੀਡਰਾਂ ਅੱਗੇ ਸਵਾਲ ਕਰਦੇ…
ਅੱਜ ਅਸੀਂ ਡਾਕਟਰਾਂ ਤੋਂ ਖਾਣ-ਪੀਣ ਲਈ Diet Plan ਨਾ ਲੈਂਦੇ ਕਿਉਂਕਿ ਉਹ ਸਭ ਛੇਵੀਂ ਦੀਆਂ ਸਰੀਰਕ ਸਿੱਖਿਆ ਦੀਆਂ ਕਿਤਾਬਾਂ ‘ਚ ਹੀ ਆਉਣਾ ਸ਼ੁਰੂ ਹੋ ਜਾਂਦੈ…
ਕੀ-ਕੀ ਖਾਣਾ-ਪੀਣਾ ਸਾਡੇ ਸਰੀਰ ਲਈ ਲਾਭਦਾਇਕ ਜਾਂ ਹਾਨੀਕਾਰਕ ਹੈ ਇਸ ਸਭ ਦੀ ਜਾਣਕਾਰੀ ਸਾਨੂੰ ਸਕੂਲ ਸਮੇਂ ਕਿਤਾਬਾਂ ‘ਚੋਂ ਹੀ ਮਿਲ ਜਾਂਦੀ ਹੈ ਪਰ ਸਾਡਾ ਧਿਆਨ ਸਿਰਫ਼ ਉਸਨੂੰ ਪੜ੍ਹਕੇ ਵੱਧ ਨੰਬਰ ਲਿਆਉਣ ਤੇ ਲੱਗਿਆ ਹੁੰਦੈ…
ਵਿਟਾਮਿਨ ਏ, ਬੀ, ਸੀ, ਡੀ, ਈ, ਕੇ ਦੀ ਘਾਟ ਕਾਰਨ ਕੀ-ਕੀ ਹੁੰਦਾ, ਜਾਂ ਉਨ੍ਹਾਂ ਕਮੀਆਂ ਨੂੰ ਕੀ-ਕੀ ਖਾਕੇ ਪੂਰਾ ਕੀਤਾ ਜਾ ਸਕਦਾ ਇਹ ਸਭ ਕੁਝ ਸਾਨੂੰ ਸਕੂਲ ਸਮੇਂ ਪੜ੍ਹਾਈ ‘ਚ ਹੀ ਆਉਂਦਾ ਸੀ…
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ, ਆਬੋ-ਹਵਾ ਸਾਫ਼ ਰੱਖਣ ਲਈ, ਪਾਣੀ ਬਚਾਉਣ ਲਈ, ਰੁੱਖਾਂ ਨੂੰ ਲੈਕੇ ਕੀ-ਕੀ ਯਤਨ ਕਰਨੇ ਚਾਹੀਦੇ ਓਹਦਾ ਸਭ ਗਿਆਨ ਵਾਤਾਵਰਨ ਵਿਸ਼ੇ ‘ਚ ਮਿਲ ਜਾਂਦਾ ਸੀ…
(ਏਦਾਂ ਹੀ ਹੋਰ ਵਿਸ਼ੇ…)
ਜਿਵੇਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ‘ਚ ਹਿਸਾਬ-ਕਿਤਾਬ ਕਰਨ ਲਈ ਸਕੂਲਾਂ ‘ਚ ਜੋੜ-ਘਟਾਉ ਨੂੰ ਆਪਣੀ ਜ਼ਿੰਦਗੀ ‘ਚ ਵਰਤਦੇ ਹਾਂ ਬਾਕੀ ਵਿਸ਼ੇ ਵੀ ਏਸੇ ਤਰ੍ਹਾਂ ਜ਼ਿੰਦਗੀ ‘ਚ ਉਤਾਰਨ ਦੀ ਲੋੜ ਸੀ…
ਅਫ਼ਸੋਸ :
ਅੱਜ ਜਦੋਂ ਕੋਈ ਸਕੂਲ-ਕਾਲਜੀ ਪੜ੍ਹਾਈ ਤੋਂ ਇਲਾਵਾ ਕੋਈ ਹੋਰ ਕਿਤਾਬਾਂ ਪੜਦਾ ਤਾਂ ਜ਼ਿਆਦਾਤਰ ਲੋਕ ਅਚੰਭਿਤ ਜਿਹੇ ਹੋਕੇ ਦੇਖਦਿਆਂ ਪੁੱਛਦੇ ਹਨ ਕਿ ਤੇਰੀ ਪੜਾਈ ਤਾਂ ਪੂਰੀ ਹੋ ਗਈ, ਹੁਣ ਕੀ ਪੜ ਰਿਹਾ/ਰਹੀ …?
(ਮਤਲਬ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਇਹੋ ਲਗਦਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਸਾਨੂੰ ਨੌਕਰੀ ਦਿਵਾਉਣਾ ਸੀ)
ਸਿੱਖਿਆ ਦਾ ਕ਼ਤਲ :
ਸਕੂਲਾਂ ‘ਚ ਸਿੱਖਿਆ ਦਾ ਕ਼ਤਲ ਉਦੋਂ ਹੀ ਹੋ ਜਾਂਦਾ ਹੈ ਜਦੋਂ ਬੱਚਿਆਂ ਨੂੰ ਇੱਕ-ਦੂਜੇ ਤੋਂ ਵੱਧ ਨੰਬਰ ਲਿਆਉਣ ਲਈ ਵਧੀਆ ਰੱਟਾ ਮਾਰਨ ਲਈ ਉਤਸ਼ਾਹਿਤ ਕੀਤਾ ਜਾਂਦੈ, ਇਸਦੇ ਨਾਲ ਹੀ ਉਸਨੂੰ ਉਸ ਲੈਵਲ ਤੇ ਖੜਾ ਦਿੱਤਾ ਜਾਂਦੈ ਜਿੱਥੋਂ ਈਰਖਾ ਜਨਮ ਲੈਂਦੀ ਹੈ…
(ਕਿਸੇ ਨੂੰ ਪਿਛਾੜਨ ਲਈ ਪੜਨਾਂ… ਪੜਨਾਂ ਨਹੀਂ ਬਲਕਿ ਲੜਨਾ ਹੁੰਦੈਂ)
ਵੱਧ ਪੜਿਆ ਲਿਖਿਆ ਉਹ ਨਹੀਂ ਹੁੰਦਾ ਜੋ ਹਰ ਇੱਕ ਅੱਗੇ ਅੰਗਰੇਜ਼ੀ ‘ਚ ਤੇਜ਼-ਤੇਜ਼ ਬੋਲਕੇ ਗੱਲ ਕਰੇ, ਸਹੀ ਮਾਇਨਿਆਂ ‘ਚ ਵੱਧ ਪੜਿਆ ਲਿਖਿਆ ਓਹੀ ਹੁੰਦਾ ਜੋ ਆਪਣੇ ਸਾਹਮਣੇ ਖੜੇ ਅਨਪੜ੍ਹ ਨੂੰ ਵੀ ਆਪਣੀ ਗੱਲ ਸੌਖਿਆਂ ਹੀ ਸਮਝਾ ਸਕੇ !
ਸਾਥੀਓ… ਜ਼ਿੰਦਗੀ ‘ਚ ਕਾਗਜ਼ੀ ਸਰਟੀਫਿਕੇਟ-ਡਿਗਰੀਆਂ ਤੋਂ ਜ਼ਿਆਦਾ ਹੁਨਰ (Skill) ਜ਼ਿੰਦਗੀ ‘ਚ ਲੈਕੇ ਆਓ !
(ਕਿਸੇ ਤਰਾਂ ਦੀ ਵੀ ਗਲਤੀ ਲਈ ‘ਮਾਫ਼ੀ’)
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly