
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਬਲਾਕ ਨਡਾਲਾ ਦੀਆਂ ਬਲਾਕ ਪੱਧਰੀ ਦੋ ਰੋਜਾ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਹਮੀਰਾ ਵਿਖੇ ਸਮਾਪਤ ਹੋ ਗਈਆਂ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਬਲਾਕ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਦੀ ਅਗਵਾਈ ਤੇ ਸੈਂਟਰ ਹੈੱਡ ਟੀਚਰ ਜਸਪ੍ਰੀਤ ਕੌਰ ਦੀ ਦੇਖ ਰੇਖ ਵਿੱਚ ਕਰਵਾਈਆਂ ਇਹਨਾਂ ਖੇਡਾਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਵੱਲੋਂ ਕਬੱਡੀ, ਖੋ ਖੋ ,ਜਿਮਨਾਸਟਿਕ, ਯੋਗਾ, ਦੌੜਾ ,ਸ਼ਤਰੰਜ ਗੋਲਾ ਸੁੱਟਣਾ ,ਕੁਸ਼ਤੀਆਂ ਆਦਿ ਖੇਡਾਂ ਵਿੱਚ ਹਿੱਸਾ ਲਿਆ ਗਿਆ। ਇਸ ਦੌਰਾਨ ਜੇਤੂ ਬੱਚਿਆਂ ਨੂੰ ਸਰਪੰਚ ਪਰਮਜੀਤ ਸਿੰਘ ਪੰਮਾ, ਸਰਪੰਚ ਸੁਰਜੀਤ ਕੌਰ, ਮਹਿੰਦਰ ਸਿੰਘ, ਸੰਤੋਖ ਸਿੰਘ ਬਾਜਵਾ, ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਹਰਮਿੰਦਰ ਸਿੰਘ ਜੋਸਨ , ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸ਼ਰਮਾ, ਬੀ ਆਰ ਸੀ ਤਰਸੇਮ ਸਿੰਘ ਨਡਾਲਾ, ਸੈਂਟਰ ਹੈੱਡ ਟੀਚਰ ਹਰਪ੍ਰੀਤ ਸਿੰਘ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਲਜੀਤ ਸਿੰਘ ਜਸਪਿੰਦਰ ਸਿੰਘ, ਬਲਵਿੰਦਰ ਕੌਰ ,ਕਿਰਨ ਬਾਲਾ, ਹਰਜੀਤ ਕੌਰ, ਮਨੋਜ ਕੁਮਾਰ ਹੈੱਡ ਟੀਚਰ, ਸੁਖਪ੍ਰੀਤ ਕੌਰ, ਜਸਪਾਲ ਸਿੰਘ, ਚੰਦਨ ਕਾਲੀਆ ,ਗੁਰਵਿੰਦਰ ਕੌਰ, ਪਰਮਜੀਤ ਕੌਰ, ਵੀਨਾ ਕੁਮਾਰੀ, ਰਮਨਦੀਪ ਕੌਰ ,ਵਰਿੰਦਰ ਕੌਰ, ਸੁਖਬੀਰ ਕੌਰ, ਹਰਜੀਤ ਸਿੰਘ, ਦਵਿੰਦਰ ਕੁਮਾਰੀ, ਨੀਤੂ ਬਾਲਾ, ਕੋਮਲ ਜੋਤੀ ਆਦਿ ਨੇ ਅਹਿਮ ਭੂਮਿਕਾ ਨਿਭਾਈ। ਸਮਾਰੋਹ ਦੇ ਅੰਤ ਵਿੱਚ ਸੈਂਟਰ ਹੈਡ ਟੀਚਰ ਜਸਪ੍ਰੀਤ ਕੌਰ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।


