HOME ਸਿੱਖਿਆ ਬਲਾਕ ਕਪੂਰਥਲਾ – 1 ਦੇ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ...

ਸਿੱਖਿਆ ਬਲਾਕ ਕਪੂਰਥਲਾ – 1 ਦੇ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਅਧਿਆਪਕਾਂ ਦੀ ਅਹਿਮ ਮੀਟਿੰਗ ਆਯੋਜਿਤ

2
ਕੈਪਸਨ:-- ਸਿੱਖਿਆ ਬਲਾਕ ਕਪੂਰਥਲਾ - 1 ਦੇ ਖੇਡ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਅਧਿਆਪਕਾਂ ਦੀ ਆਯੋਜਿਤ ਅਹਿਮ ਵਿਚਾਰ ਮੀਟਿੰਗ ਦਾ ਦ੍ਰਿਸ਼
ਕਪੂਰਥਲਾ   (ਸਮਾਜ ਵੀਕਲੀ)  ( ਕੌੜਾ )– ਸਿੱਖਿਆ ਬਲਾਕ ਕਪੂਰਥਲਾ ਦੀਆਂ 24 ਅਕਤੂਬਰ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋ ਰਹੀਆਂ  ਪ੍ਰਾਈਮਰੀ ਸਕੂਲ ਖੇਡਾਂ ਦੇ ਇੱਕ ਰੋਜ਼ਾ ਖੇਡ ਟੂਰਨਾਮੈਂਟ ਨੂੰ ਲੈ ਕੇ ਬਲਾਕ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕ ਅਧਿਆਪਕਾਂ ਅਤੇ ਖੇਡ ਕਨਵੀਨਰਾਂ ਦੀ  ਵਿਚਾਰ ਵਟਾਂਦਰਾ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ, ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਜੇਸ਼ ਕੁਮਾਰ ਬੀ. ਪੀ. ਈ. ਓ ਕਪੂਰਥਲਾ-1 ਦੀ ਦੇਖ ਰੇਖ ਹੇਠ ਆਯੋਜਿਤ ਕੀਤੇ ਜਾ ਰਹੇ ਉਕਤ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਦੇ ਇੱਕ ਰੋਜ਼ਾ ਖੇਡ ਟੂਰਨਾਮੈਂਟ ਦੇ ਪ੍ਰਬੰਧਕ ਬਲਾਕ ਖੇਡ ਕਨਵੀਨਰ ਸੰਤੋਖ ਸਿੰਘ ਮੱਲ੍ਹੀ, ਸੈਂਟਰ ਹੈੱਡ ਟੀਚਰ ਰਜ਼ਨੀਸ਼ ਕੁਮਾਰ ਸ਼ੋਰੀ ਕਾਲ਼ਾ ਸੰਘਿਆਂ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ, ਸੈਂਟਰ ਹੈੱਡ ਟੀਚਰ ਅਜੀਤ ਸਿੰਘ ਖੈੜਾ ਦੋਨਾ, ਸੈਂਟਰ ਹੈੱਡ ਟੀਚਰ ਮੈਡਮ ਨੀਰੂ ਬਾਲਾ ਬਲੇਰ ਖਾਨਪੁਰ, ਕਾਰਜ਼ਕਾਰੀ ਸੈਂਟਰ ਹੈਡ ਟੀਚਰ ਮੈਡਮ ਨਰਿੰਦਰ ਕੌਰ ਰਜਾਪੁਰ ਆਦਿ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਮਿਤੀ 24 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦਾ ਇੱਕ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਨੈਸ਼ਨਲ ਸਟਾਈਲ ( ਲੜਕੇ – ਲੜਕੀਆਂ ), ਕਬੱਡੀ ਸਰਕਲ ਸਟਾਈਲ (ਲੜਕੇ) , ਖੋ -ਖੋ (ਲੜਕੇ – ਲੜਕੀਆਂ ), ਜਿਮਨਾਸਟਿਕ , ਅਥਲੈਟਿਕਸ , ਬੈਡਮਿੰਟਨ, ਕੁਸ਼ਤੀਆਂ (ਲੜਕੇ ), ਯੋਗਾ ਆਦਿ ਦੇ ਰੌਚਿਕ ਮੁਕਾਬਲੇ ਕਰਵਾਏ ਜਾ ਜਾਣਗੇ । ਓਹਨਾਂ ਆਖਿਆ ਕਿ ਖੇਡ ਟੂਰਨਾਮੈਂਟ ਦਾ ਉਦਘਾਟਨ ਸਵੇਰੇ 9 ਵਜੇ ਬੀ. ਪੀ. ਈ. ਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ ਅਤੇ ਜਿਲ੍ਹਾ ਖੇਡ ਅਫਸਰ ਕਪੂਰਥਲਾ ਕੁਲਵਿੰਦਰ ਸਿੰਘ ਪਟਿਆਲਾ ਸਾਂਝੇ ਤੌਰ ਉੱਤੇ ਕਰਨਗੇ। ਇਸੇ ਤਰ੍ਹਾਂ ਬਾਅਦ ਦੁਪਹਿਰ 4 ਵਜੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ, ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਨਗੇ। ਉਕਤ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ  ਹੈੱਡ ਟੀਚਰ ਹਰਜਿੰਦਰ ਹੈਰੀ, ਹੈੱਡ ਟੀਚਰ ਜਗਤਾਰ ਸਿੰਘ , ਹੈੱਡ ਟੀਚਰ ਪਰਮਜੀਤ ਲਾਲ, ਹੈੱਡ ਟੀਚਰ ਰਾਜੇਸ਼  ਮੈਂਗੀ, ਹੈੱਡ ਟੀਚਰ ਸੰਦੀਪ ਕੌਰ, ਹੈੱਡ ਟੀਚਰ ਕਿਰਨਦੀਪ ਕੌਰ, ਮੁਨੱਜਾ ਇਰਸ਼ਾਦ ਭੰਡਾਲ ਦੋਨਾ, ਮਹਾਂਵੀਰ ਕਾਲ਼ਾ ਸੰਘਿਆਂ, ਸਰਬਜੀਤ ਸਿੰਘ ਔਜਲਾ, ਕੁਲਦੀਪ ਕੌਰ , ਇੰਦਰਜੀਤ ਕੌਰ, ਮਨਜੀਤ ਸਿੰਘ ਤੋਂਗਾਂਵਾਲ਼, ਕੁਲਵਿੰਦਰ ਸਿੰਘ ਦੁਰਗਾਪੁਰ, ਮਮਤਾ ਵਸ਼ਿਸ਼ਟ ਬਿਹਾਰੀਪੁਰ, ਚਿਰਾਗ਼ ਧੰਦਲ ਆਦਿ ਹਾਜ਼ਰ ਸਨ ਜਿਹਨਾਂ ਨੇ ਖੇਡ ਗਰਾਊਂਡ ਮਾਰਕ ਕੀਤੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਹਰੀ ਸ਼ੰਕਰ ਵਰਮਾ, ਡਾਇਰੈਕਟਰ ਜਨਰਲ (ਸੁਰੱਖਿਆ), ਰੇਲਵੇ ਬੋਰਡ ਨੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ
Next articleਜ਼ਿੰਦਗੀ ਦੇ ਰਾਜ਼ ( ਭਾਗ : 1 )