‘ਪੜ੍ਹੀ ਲਿਖੀ ਨੂੰਹ’

ਸਰਿਤਾ ਦੇਵੀ

(ਸਮਾਜ ਵੀਕਲੀ)-ਮੁਖਤਿਆਰ ਕੌਰ ਦੇ ਦੋ ਮੁੰਡੇ ਸਨ। ਵੱਡੇ ਮੁੰਡੇ ਦਾ ਵਿਆਹ ਨੂੰ ਲੱਗਭੱਗ ਸੱਤ ਵਰ੍ਹੇ ਹੋ ਚੁੱਕੇ ਸਨ। ਮੁਖਤਿਆਰ ਕੌਰ ਨੇ ਆਪਣੇ ਛੋਟੇ ਮੁੰਡੇ ਨੂੰ ਬੜੇ ਹੀ ਚਾਵਾਂ ਨਾਲ ਪਾਲਿਆ ਪੋਸਿਆ ਤੇ ਪੜ੍ਹਾਇਆ ਲਿਖਾਇਆ। ਹੁਣ ਉਹ ਆਪਣੇ ਛੋਟੇ ਮੁੰਡੇ ਦਾ ਵਿਆਹ ਕਰਨਾ ਲੋਚਦੀ ਸੀ। ਜਦੋਂ ਵੀ ਰਿਸ਼ਤੇਦਾਰਾਂ ਦਾ ਇਕੱਠ ਹੁੰਦਾ ਤਾਂ ਉਹ ਰਿਸ਼ਤੇਦਾਰਾਂ ਨੂੰ ਕਹਿੰਦੀ ਇਹ ਮੇਰੇ ਮੁੰਡੇ ਲਈ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ ਕੋਈ ਪੜੀ ਲਿਖੀ ਨੂੰਹ ਦੱਸੋਂ। ਆਖਰ ਇਕ ਦਿਨ ਉਸਦੇ ਮੁੰਡੇ ਲਈ ਇਕ ਪੜ੍ਹੀ-ਲਿਖੀ ਕੁੜੀ ਦਾ ਰਿਸ਼ਤਾ ਆਇਆ। ਵੇਖ ਵਿਖਾਵਾ ਹੋਇਆ ਕੁੜੀ ਪਸੰਦ ਆ ਗਈ, ਮੁਖਤਿਆਰ ਕੌਰ ਇਹ ਕਹਿ ਰਹੀ ਸੀ ਕਿ ਮੈਨੂੰ ਕੰਮ ਦੀ ਲੋੜ ਨਹੀਂ ਮੈਨੂੰ ਤਾਂ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ ਜੋ ਮੇਰੇ ਮੁੰਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਘਰ -ਬਾਹਰ ਤੋਰੇ। ਇੰਝ ਮੁਖਤਿਆਰ ਕੌਰ ਦੇ ਬੇਟੇ ਸੁਖਬੀਰ ਦਾ ਵਿਆਹ ਸੁਖਦੀਪ ਨਾਲ ਹੋ ਗਿਆ। ਸੁਖਦੀਪ ਆਪਣੇ ਪਤੀ ਨਾਲ ਪੂਰਾ ਕੰਮ ਕਰਾਉਂਦੀ।

ਸੁਖਦੀਪ ਬਹੁਤ ਖੁਸ਼ ਸੀ ਕਿ ਮੈਨੂੰ ਪੜ੍ਹੀ ਲਿਖੀ ਤੇ ਮੇਰੀ ਹਰ ਗੱਲ ਸਮਝਣ ਵਾਲੀ ਪਤਨੀ ਮਿਲੀ ਹੈ। ਮੁਖਤਿਆਰ ਕੌਰ ਨੂੰ ਇਹ ਗੱਲ ਖਟਕਣ ਲੱਗੀ। ਹੌਲੀ ਹੌਲੀ ਮੁਟਿਆਰ ਕੌਰ ਨੇ ਸਾਰਾ ਕੰਮ ਸੁਖਦੀਪ ਦੇ ਸਿਰ ਉੱਤੇ ਸੁੱਟ ਦਿੱਤਾ। ਹੁਣ ਸੁਖਦੀਪ ਕੌਰ ਘਰ ਦਾ ਕੰਮ ਵੀ ਕਰਦੀ ਤੇ ਦਫ਼ਤਰੀ ਕੰਮ ਵੀ ਕਰਦੀ । ਵਿਆਹ ਤੋਂ ਸਾਲ ਬਾਅਦ ਵੀ ਉਸਦੇ ਘਰ ਬੇਟਾ ਵੀ ਹੋ ਗਿਆ ਸੀ। ਬੱਚੇ ਦੀ ਸਾਂਭ-ਸੰਭਾਲ ਵੀ ਉਸ ਨੂੰ ਕਰਨੀ ਪੈਂਦੀ ਸੀ। ਇਸ ਤਰਾਂ ਸੁਖਦੀਪ ਉੱਤੇ ਕੰਮ ਦਾ ਬਹੁਤ ਬੋਝ ਪੈ ਗਿਆ ਸੀ। ਸੁਖਦੀਪ ਹੁਣ ਬਿਮਾਰ ਰਹਿਣ ਲੱਗ ਪਈ, ਉਸ ਦੀ ਸ਼ਕਲ ਵੀ ਬਦਲ ਗਈ ਪਰ ਉਸ ਦੇ ਘਰਦਿਆਂ ਨੇ ਉਸ ਦੀ ਕੋਈ ਪਰਵਾਹ ਨਾ ਕੀਤੀ।

ਸੁਖਦੀਪ ਸੋਚਦੀ ਇਨ੍ਹਾਂ ਨੂੰ ਇਹੋ ਜਿਹੇ ਨੂੰਹ ਚਾਹੀਦੀ ਸੀ ਜੋ ਇਨ੍ਹਾਂ ਦੀ ਆਰਥਿਕ ਹਾਲਤ ਵਿੱਚ ਵੀ ਸੁਧਾਰ ਲਿਆਉਦੀ ਤੇ ਨਾਲ ਹੀਘਰ ਦਾ ਕੰਮ ਵੀ ਕਰੀ ਜਾਂਦੀ। ਜਦੋਂ ਸੁਖਬੀਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਤਾਂ ਜਦੋਂ ਕੋਈ ਰਿਸ਼ਤੇਦਾਰ ਉਸਨੂੰ ਵੇਖਦਾ ਤਾਂ ਇਹ ਕੁੱਝ ਕਹਿੰਦੇ ਕਿ ਤੇਰੀ ਸ਼ਕਲ ਕਿਹੋ ਜਿਹੀ ਹੋ ਗਈ ਹੈ? ਹੌਲੀ ਹੌਲੀ ਸੁਖਦੀਪ ਨੇ ਆਪਣੇ ਹੱਕ ਲਈ ਆਵਾਜ਼ ਉਠਾਈ ਤੇ ਘਰ ਵਿਚ ਆਪਣੀ ਸਹਾਇਤਾ ਲਈ ਕੰਮ ਵਾਲੀ ਰੱਖ ਲਈ, ਪਰ ਕੰਮ ਵਾਲੀ ਨੂੰ ਵੀ ਉਹ ਟਿਕਣ ਨਾ ਦਿੰਦੇ। ਉਸ ਨੂੰ ਹਮੇਸ਼ਾ ਇਹੀ ਤਾਂ ਇਹ ਸੁਣਨ ਨੂੰ ਮਿਲਦੇ ਫਲਾਣੇ ਦੀ ਨੂੰਹ ਏਨਾ ਕੰਮ ਕਰਦੀ ਹੈ , ਸੇਵਾ ਕਰਦੀ ਹੈ ਸੁਖਦੀਪ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਨ੍ਹਾਂ ਨੂੰ ਕੰਮਵਾਲੀ ਦੀ ਲੋੜ ਸੀ ਜਾਂ ਪੜ੍ਹੀ-ਲਿਖੀ ਨੂੰਹ ਦੀ।

ਸਰਿਤਾ ਦੇਵੀ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੜ੍ਹਿਓ ਜ਼ਰੂਰ
Next articleਸੁਣ ਨੀਂ ਜਿੰਦੇ…