ਈਡੀ ਵੱਲੋਂ ਅਹਿਮਦ ਪਟੇਲ ਦੇ ਜਵਾਈ, ਡੀਨੋ ਮੌਰਿਆ, ਸੰਜੈ ਖ਼ਾਨ ਤੇ ਡੀਜੇ ਅਕੀਲ ਦੇ ਅਸਾਸੇ ਅਟੈਚ

ਨਵੀਂ ਦਿੱਲੀ (ਸਮਾਜ ਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਇੱਕ ਬੈਂਕ ਧੋਖਾਧੜੀ ਨਾਲ ਸਬੰਧਤ ਕਾਲਾ ਧਨ ਸਫ਼ੇਦ ਕਰਨ ਦੇ ਮਾਮਲੇ ’ਚ ਕਾਂਗਰਸੀ ਨੇਤਾ ਅਹਿਮਦ ਪਟੇਲ ਦੇ ਜਵਾਈ, ਅਦਾਕਾਰਾਂ ਡੀਨੋ ਮੌਰਿਆ, ਸੰਜੈ ਖ਼ਾਨ ਤੇ ਡੀਜੇ ਅਕੀਲ ਦੇ ਅਸਾਸੇ ਅਟੈਚ ਕੀਤੇ ਗਏ ਹਨ। ਇਸ ਕੇਸ ’ਚ ਗੁਜਰਾਤ ਅਧਾਰਿਤ ਦਵਾ ਕੰਪਨੀ ਸਟਰਲਿੰਗ ਬਾਇਓਟੈੱਕ ਗਰੁੱਪ ਅਤੇ ਇਸ ਦੇ ਭਗੌੜੇ ਮੁੱਖ ਪ੍ਰਮੋਟਰ ਭਰਾ ਨਿਤਿਨ ਸੰਦੇਸਰਾ ਅਤ ਚੇਤਨ ਸੰਦੇਸਰਾ ਸ਼ਾਮਲ ਹਨ। ਈਡੀ ਵੱਲੋਂ ਦੱਸਿਆ ਗਿਆ ਕਿ ਕਥਿਤ ਤੌਰ ’ਤੇ ਇਹ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵੱਲੋਂ ਪੀਐੱਨਬੀ ਨਾਲ ਕੀਤੇ ਘੁਟਾਲੇ ਤੋਂ ਵੀ ਵੱਡਾ 16 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸੀਏਏ ਵਿਰੋਧੀ ਅੰਦੋਲਨ ਮੁੜ ਭਖੇਗਾ’
Next articleਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ੍ਹ ਤੋਂ ਰਿਹਾਅ