ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਲਗਾਇਆ ਪਹਿਲਾ ਖੂਨਦਾਨ ਕੈਂਪ ਸਫ਼ਲ ਰਿਹਾ। ਕੈਂਪ ਦੌਰਾਨ 40 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਖ਼ੂਨਦਾਨ ਕੈਂਪ ਦਾ ਉਦਘਾਟਨ ਸਤਿਕਾਰਯੋਗ ਹਰਜੀਤ ਸਿੰਘ ਰੰਧਾਵਾ ਡੀਐਸਪੀ ਬੰਗਾ ਜੀ ਨੇ ਕੀਤਾ। ਸੰਸਥਾ ਦੇ ਸਾਰੇ ਅਹੁਦੇਦਾਰਾਂ ਨੇ ਵੀ ਖ਼ੂਨਦਾਨ ਕੀਤਾ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਹਿਬਾਨ ਅਤੇ ਨਰਸਿੰਗ ਸਟਾਫ਼ ਨੇ ਇਹ ਕੈਂਪ ਲਗਾਉਣ ਦੀ ਸੰਸਥਾ ਦਾ ਸਹਿਯੋਗ ਕੀਤਾ। ਖੂਨਦਾਨੀਆਂ ਲਈ ਸੰਸਥਾ ਵੱਲੋਂ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਅਤੇ ਸਨਮਾਨ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸੰਸਥਾ ਦੇ ਪ੍ਰਧਾਨ ਗਾਇਕ ਰਾਜ ਦਦਰਾਲ, ਲੇਖਕ ਮਾਸਟਰ ਮੱਖਣ ਬਖਲੌਰ,ਵਾਇਸ ਪ੍ਰਧਾਨ ਗੀਤਕਾਰ ਵਿਜੇ ਗੁਣਾਚੌਰ,ਗਾਇਕ ਜਗਦੀਸ਼ ਜਾਡਲਾ, ਗਾਇਕ ਹਰਦੀਪ ਦੀਪਾ, ਗਾਇਕ ਰਾਜ ਬਾਹੜੋਵਾਲ, ਸੰਗੀਤਕਾਰ ਬੀ.ਆਰ.ਡਿਮਾਣਾ,ਇੰਦਰਪ੍ਰੀਤ ਸਿੰਘ ਝਿੱਕਾ,ਗਾਇਕ ਮਹੇਸ਼ ਸਾਜਨ,ਗਾਇਕ ਰਵਿਜੈ ਭਾਟੀਆ, ਗਾਇਕ ਦਵਿੰਦਰ ਰੂਹੀ, ਗਾਇਕ ਸਤਨਾਮ ਸੂਰਮਾ, ਗਾਇਕ ਹਰਦੀਪ ਬੱਲ,ਲੱਕੀ ਹਿਆਲਾ,ਸੰਗੀਤਕਾਰ ਪਰਸ਼ੋਤਮ ਬੰਗੜ,ਸੰਗੀਤਕਾਰ ਸਾਬੀ ਮਕੁੰਦਪੁਰ,ਗੀਤਕਾਰ ਦੀਪ ਅਲਾਚੌਰੀਆ,ਗਾਇਕ ਹਰਦੀਪ ਬੱਲ,ਗਾਇਕ ਨਿਰਮਲ ਨਿੰਮਾ,ਆਰ ਜੋਗੀ ਸੰਗੀਤਕਾਰ ਰਾਮ ਮੌਜੀ,ਗੀਤਕਾਰ ਬੱਬੂ ਖਾਨਖਾਨਾ ਗਾਇਕ ਦਵਿੰਦਰ ਬੀਸ਼ਲਾ,ਜੱਸੀ ਨਿਗਾਹ,ਰਾਜ ਕੁਮਾਰ ਉਆਣ,ਦਲਜੀਤ ਬਾਲੀ,ਦਾ ਵਿਸ਼ੇਸ਼ ਸਹਿਯੋਗ ਰਿਹਾ। ਇਹ ਮੌਕੇ ਤੇ ਬਸਪਾ ਆਗੂ ਪ੍ਰਵੀਨ ਬੰਗਾ, ਰਾਮ ਲੁਭਾਇਆ ਲਧਾਣਾ ਉੱਚਾ, ਜੈ ਪਾਲ ਸੁੰਡਾ, ਹਰਮੇਸ਼ ਵਿਰਦੀ ਜੀ ਦਾ ਵੀ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ। ਉੱਘੇ ਲੇਖਕ ਸਤਪਾਲ ਸਾਹਲੋਂ, ਗਾਇਕ ਰੂਪ ਲਾਲ ਧੀਰ, ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ, ਸੋਨੀ ਸਰੋਆ, ਗਾਇਕਾ ਰਾਣੀ ਅਰਮਾਨ, ਰਾਜ ਕੁਮਾਰ ਬਜਾੜ (ਰਾਜ ਵਰਲਡ ਟਰੈਵਲ ਬੰਗਾ ), ਗਾਇਕ ਹਰਦੇਵ ਚਾਹਲ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ,ਗੀਤਕਾਰ ਬਹਾਦਰ ਗਰਚਾ ਜਰਮਨੀ,ਅਮਰੀਕ ਸਿੰਘ ਪੁਰੇਵਾਲ,ਹਰਜਿੰਦਰ ਸਿੰਘ ਬਾਠ ਵੇਟ ਲਿਫਟਿੰਗ ਕੋਚ ਜਗਦੀਸ਼ ਗੁਰੂ ਗੁਣਾਚੌਰ, ਦੇਬ ਰਾਜ ਗੁਣਾਚੌਰ, ਸੁਖਪਾਲ ਗੁਣਾਚੌਰ ਜੀ ਅਤੇ ਦਾ ਕੈਂਪ ਵਿੱਚ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly