ਕਿਸਾਨਾਂ ਨੇ ਪੰਜਾਬ ਸਰਕਾਰ ਤੋਂ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੀ ਕੀਤੀ ਮੰਗ
(ਸਮਾਜ ਵੀਕਲੀ)
ਕਪੂਰਥਲਾ ( ਕੌੜਾ)– ਝੋਨੇ ਦੇ ਸੀਜ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਦਿੱਤੀ ਜਾਂਦੀ 8 ਘੰਟੇ ਬਿਜਲੀ ਸਪਲਾਈ ਵਾਅਦੇ ਅਨੁਸਾਰ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਟਿੱਬਾ ਗ੍ਰਿਡ ਅਧੀਨ ਆਉਂਦੇ ਵੱਖ ਵੱਖ ਫੀਡਰਾਂ ਮੰਗੂਪੁਰ,ਕਾਹਨਾ , ਕਾਲਰੂ,ਅਮਰਕੋਟ,ਮੁੰਡੀ,ਸੈਦਪੁਰ,ਬੂਲਪੁਰ ,ਦਮਦਮਾ ਸਾਹਿਬ ਫੀਡਰਾ ਆਦਿ ਦੇ ਕਿਸਾਨਾਂ ਜਿਨ੍ਹਾਂ ਵਿੱਚ ਸਵਰਨ ਸਿੰਘ, ਕੁਲਬੀਰ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ,ਹਰਬੰਸ ਸਿੰਘ ਕੌੜਾ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ,ਰਣਜੀਤ ਸਿੰਘ ਥਿੰਦ, ਅਨਮੋਲਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ ਗੋਲਡੀ, ਗੁਲਜ਼ਾਰ ਸਿੰਘ, ਕਰਮਵੀਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਨਪਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਚੰਦੀ ,ਰਾਜਵੀਰ ਸਿੰਘ ਅਮਰਕੋਟ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਝੋਨੇ ਦੇ ਸੀਜ਼ਨ ਵਿੱਚ ਵਿੱਚ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪ੍ਰੰਤੂ ਉਹ ਤਾਂ ਸਾਰੇ ਫੀਡਰਾਂ ਤੋਂ ਸਵੇਰੇ ਇੱਕੋ ਸਮੇਂ ਤੇ ਹੀ ਸਾਢੇ ਸ ਵਜੇ ਇਹ ਬਿਜਲੀ ਸਪਲਾਈ ਚਾਲੂ ਹੁੰਦੀ ਹੈ। ਪਰ ਇਹ ਵੀ ਸਪਲਾਈ ਪੰਜ ਘੰਟੇ ਜਾਂ ਛੇ ਘੰਟੇ ਬਾਅਦ ਕੱਟ ਲਈ ਜਾਂਦੀ ਹੈ
ਜਿਸ ਸੰਬੰਧੀ ਬਿਜਲੀ ਵਿਭਾਗ ਵੱਲੋਂ ਬਣਾਏ ਵਟਸਐੱਪ ਗਰੁੱਪ ਤੇ ਗ੍ਰਿੱਡ ਅਧਿਕਾਰੀਆਂ ਵੱਲੋਂ ਇਹ ਸੰਦੇਸ਼ ਪ੍ਰਾਪਤ ਹੁੰਦਾ ਹੈ ਕਿ ਮੰਗੂਪੁਰ,ਕਾਹਨਾ , ਕਾਲਰੂ,ਅਮਰਕੋਟ,ਮੁੰਡੀ,ਸੈਦਪੁਰ,ਬੂਲਪੁਰ ,ਦਮਦਮਾ ਸਾਹਿਬ ਫੀਡਰਾਂ ਦੀ ਸਪਲਾਈ ਪਾਵਰ ਕੱਟ ਅਧੀਨ ਅਗਲੇ ਹੁਕਮਾਂ ਤੱਕ ਬੰਦ ਕੀਤੀ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਕਾਇਦਾ ਵੱਖ ਵੱਖ ਇਲਾਕਿਆਂ ਲਈ ਝੋਨਾ ਲਾਉਣ ਲਈ ਬਿਜਲੀ ਸਪਲਾਈ ਵਾਰੀ ਸਿਰ ਦੇਣ ਦੇ ਤਹਿਤ ਵੱਖ ਵੱਖ ਤਰੀਕਾਂ ਨਿਰਧਾਰਿਤ ਕੀਤੀਆਂ ਗਈਆਂ ਸਨ। ਇਸ ਦੇ ਬਾਵਜੂਦ 8 ਘੰਟੇ ਬਿਜਲੀ ਨਿਰਵਿਘਨ ਨਾ ਦੇ ਕੇ ਬਲਕਿ 4 ਜਾਂ 5 ਘੰਟੇ ਦੇਣਾ ਕਿਸਾਨਾਂ ਨਾਲ ਧੋਖਾ ਹੈ। ਝੋਨਾ ਲਾਉਣ ਲਈ ਕਿਸਾਨਾਂ ਨੂੰ ਲਗਾਤਾਰ ਮਹਿੰਗੇ ਭਾਅ ਦਾ ਡੀਜ਼ਲ ਬਾਲਣਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਨਿਰੰਤਰ 8 ਘੰਟੇ ਦਿੱਤੀ ਜਾਵੇ।