ਕਪੂਰਥਲਾ , (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਨਜਿੰਦਰ ਸਿੰਘ ਧੰਜੂ, ਲੈਕਚਰਾਰ ਰਜੇਸ਼ ਜੌਲੀ, ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਦੀ ਅਗਵਾਈ ਹੇਠ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਪਰਜੋਰ ਸ਼ਬਦਾਂ ਵਿੱਚ ਅਪੀਲ ਕੀਤੀ ਗਈ ਕਿ ਕਹਿਰ ਦੀ ਪੈ ਰਹੀ ਠੰਡ ਤੇ ਭਾਰੀ ਧੁੰਦ ਦੇ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਬੱਚਿਆਂ ਨੂੰ ਬਿਮਾਰੀਆਂ ਤੇ ਸੜਕੀ ਹਾਦਸਾ ਵਗੈਰਾ ਤੋਂ ਬਚਾਇਆ ਜਾ ਸਕੇ ਇਸੇ ਦੌਰਾਨ ਆਗੂਆਂ ਨੇ ਆਖਿਆ ਕਿ ਮੌਸਮ ਵਿਭਾਗ ਵੱਲੋਂ ਵੀ ਪੈ ਰਹੀ ਸੰਘਣੀ ਧੁੰਦ ਤੇ ਵੱਧ ਪੈ ਰਹੀ ਠੰਡ ਦੇ ਕਾਰਨ ਪੰਜਾਬ ਦੇ 15 ਜਿਲਿਆਂ ਦੇ ਵਿੱਚ ਅੱਜ ਹੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਲੋਕਾਂ ਨੂੰ ਠੰਡ ਤੋਂ ਬਚਣ ਦੀ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ। ਇਸ ਲਈ ਜਰੂਰੀ ਬਣ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਠੰਡ ਹੋਰ ਵਧ ਸਕਦੀ ਹੈ ਤੇ ਧੁੰਦ ਕਾਰਨ ਸਵੇਰੇ ਬੱਚਿਆਂ ਨੂੰ ਦੂਰ ਦੁਰਾਡੇ ਤੋਂ ਸਕੂਲਾਂ ਦੇ ਵਿੱਚ ਪਹੁੰਚਣਾ ਭਾਰੀ ਔਖਾ ਹੋ ਜਾਂਦਾ ਹੈ। ਝੰਡ ਨੇ ਕਿਹਾ ਕਿ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਚੁੱਕਾ ਹੈ ਤੇ ਮੌਸਮ ਇਸ ਵਕਤ ਬਹੁਤ ਖਰਾਬ ਚੱਲ ਰਿਹਾ ਹੈ ਤੇ ਸੀਤ ਲਹਿਰ ਦਿਨ ਵ ਦਿਨ ਵੱਧਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਅਧਿਆਪਕ ਦਲ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਸ ਉੱਤੇ ਗੌਰ ਨਹੀਂ ਕੀਤਾ ਗਿਆ ਉਹਨਾਂ ਆਖਿਆ ਕਿ ਪਿਛਲੇ ਸਮਿਆਂ ਨੂੰ ਵੇਖਦਿਆਂ ਪਹਿਲਾਂ ਵੀ ਧੁੰਦ ਦੇ ਕਾਰਨ ਬਹੁਤ ਸਾਰੇ ਸੜਕੀ ਹਾਦਸਿਆਂ ਦੇ ਵਿੱਚ ਅਧਿਆਪਕਾਂ ਤੇ ਬੱਚਿਆਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਲਈ ਅਜਿਹਾ ਕੋਈ ਦੁਖਦਾਈ ਕਾਂਡ ਸਾਹਮਣੇ ਆਵੇ ਉਸ ਤੋਂ ਪਹਿਲਾਂ ਹੀ 13 ਜਨਵਰੀ ਤੱਕ ਸਿੱਖਿਆ ਵਿਭਾਗ ਨੂੰ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਠੰਡ ਤੇ ਧੁੰਦ ਤੋਂ ਬਚਿਆ ਜਾ ਸਕੇ ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਕਮਲਜੀਤ ਸਿੰਘ ਮੇਜਰਵਾਲ, ਰਕੇਸ਼ ਕੁਮਾਰ ਕਾਲਾ ਸੰਘਿਆਂ ,ਅਮਰਜੀਤ ਸਿੰਘ ਕਾਲਾ ਸੰਘਿਆਂ ,ਰਾਜਨਜੋਤ ਸਿੰਘ ਖਹਿਰਾ, ਸੁਖਜਿੰਦਰ ਸਿੰਘ ਢੋਲਣ, ਮਨੂੰ ਕੁਮਾਰ ਪਰਾਸ਼ਰ, ਡਾਕਟਰ ਅਰਵਿੰਦਰ ਸਿੰਘ ਭਰੋਤ ,ਮੁਖਤਿਆਰ ਲਾਲ ,ਗੁਰਮੀਤ ਸਿੰਘ ਖਾਲਸਾ ,ਲੈਕਚਰਾਰ ਵਿਨੀਸ਼ ਸ਼ਰਮਾ ,ਰੋਸ਼ਨ ਲਾਲ ,ਕੋਚ ਮਨਦੀਪ ਸਿੰਘ, ਕੋਚ ਜਤਿੰਦਰ ਸਿੰਘ ਸ਼ੈਲੀ ,ਵੱਸਣਦੀਪ ਸਿੰਘ ਜੱਜ, ਸ਼ੁੁੱਭ ਦਰਸ਼ਨ ਅਨੰਦ, ਅਮਰੀਕ ਸਿੰਘ ਰੰਧਾਵਾ ,ਸਤੀਸ਼ ਕੁਮਾਰ ਟਿੱਬਾ ,ਮਨੋਜ ਕੁਮਾਰ ਟਿੱਬਾ, ਪਰਵੀਨ ਕੁਮਾਰ ਆਨੰਦ, ਪ੍ਰਿੰਸੀਪਲਮਨਜੀਤ ਸਿੰਘ ਕਾਂਜਲੀ ,ਸੁਰਜੀਤ ਸਿੰਘ ਲੱਖਣਪਾਲ, ਰਜੀਵ ਸਹਿਗਲ ਮਨਜੀਤ ਸਿੰਘ ਥਿੰਦ, ਵਿਜੇ ਕੁਮਾਰ ਭਵਾਨੀਪੁਰ ,ਸੁਰਿੰਦਰ ਕੁਮਾਰ ਭਵਾਨੀਪੁਰ ,ਕੋਚ ਮਨਿੰਦਰ ਸਿੰਘ ਰੁਬਲ, ਅਮਨ ਸੂਦ, ਸ਼ਾਮ ਕੁਮਾਰ ਤੋਗਾਵਾਲਾ, ਮਨਜੀਤ ਸਿੰਘ ਤੋਗਾਵਾਲ, ਰਣਜੀਤ ਸਿੰਘ ਮੋਠਾਵਾਲ, ਜੋਗਿੰਦਰ ਸਿੰਘ ,ਟੋਨੀ ਕੋੜਾ, ਸਰਬਜੀਤ ਸਿੰਘ ਔਜਲਾ, ਰੇਸ਼ਮ ਸਿੰਘ ਰਾਮਪੁਰੀ ,ਕੁਲਬੀਰ ਸਿੰਘ ਕਾਲੀ ,ਤੇ ਪ੍ਰਦੀਪ ਕੁਮਾਰ ਵਰਮਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly