ਕਿਉਂ ਹੈਂ !

ਰੈਪੀ ਰਾਜੀਵ

(ਸਮਾਜ ਵੀਕਲੀ)

ਕਿਸੇ ਤੇ ਆਸ ਲਗਾਉਣੀ ਕਿਉਂ ਹੈ
ਝੂਠੀ ਖ਼ਬਰ ਉਡਾਉਣੀ ਕਿਉਂ ਹੈ..

ਯਾਰੋ ਮੈਨੂੰ ਵੀ ਤਾ ਪਤਾ ਨਹੀ ਉਹ
ਸਭ ਕੁੜੀਆਂ ਤੋ ਸੋਹਣੀ ਕਿਉਂ ਹੈ

ਜੇ ਮੁੰਹੋ ਨਹੀ ਤੂੰ ਆਪ ਬੋਲਣਾ
ਦਸ ਫੇਰ ਨਜ਼ਰ ਮਿਲਾਉਣੀ ਕਿਉਂ ਹੈ

ਪਹਿਲਾਂ ਹੀ ਸਭ ਸੋਚ ਲੈਣਾ ਸੀ
ਹੁਣ ਸਾਥੋ ਨਜ਼ਰ ਚਰਾਉਣੀ ਕਿਉਂ ਹੈ

ਇਹ ਕਦੇ ਕੋਈ ਦਸ ਨਹੀ ਸਕਿਆ
ਜਿੰਦਗੀ ਕੁੱਝ ਦਿਨਾਂ ਦੀ ਪਰਾਉਣੀ ਕਿਉਂ ਹੈ

ਇਹ ਵੀ ਤਾਂ ਕੋਈ ਦਸ ਨਹੀ ਸਕਿਆ
ਆਖ਼ਰ ਮੌਤ ਸਭ ਨੂੰ ਆਉਣੀ ਕਿਉਂ ਹੈ

ਜੇ ਨਹੀ ਚਾਹੁੰਦਾ ਤੂੰ ਉੱਚਾ ਹੋਣਾ ਫੇਰ
ਮਸ਼ਹੂਰੀ ਆਪਣੀ ਕਰਾਉਣੀ ਕਿਉਂ ਹੈ

‘ਰੈਪੀ ਆਪਣਾ ਤੂੰ ਮਜ਼ਾਕ ਬਣਾਵੇਗਾ
ਛੱਡ ਕਲਮ ਏਨੀ ਚਲਾਉਣੀ ਕਿਉਂ ਹੈ..

ਰੈਪੀ ਰਾਜੀਵ

9501001070

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ -ਮਜ਼ਦੂਰੀ ਵਿਰੋਧੀ ਦਿਵਸ , 12 ਜੂਨ
Next articleਗੱਲਾਂ ‘ਚੋਂ ਗੱਲ……