ਦੇਹ ਵਪਾਰ ਦੇ ਕਾਰਨ ?

ਜਸਕੀਰਤ ਸਿੰਘ

(ਸਮਾਜ ਵੀਕਲੀ)– ਦੇਹ ਵਪਾਰ ਯਾਨੀ ਕਿ ਜਿਸਮਫਰੋਸ਼ੀ ਦਾ ਧੰਦਾ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਚੱਲ ਰਿਹਾ ਹੈ ਕਈ ਦੇਸ਼ਾਂ ਵਿੱਚ ਤਾਂ ਇਸ ਧੰਦੇ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ ਜਿਵੇਂ ਜਰਮਨੀ , ਸਪੇਨ , ਮਲੇਸ਼ੀਆ , ਕੇਨੀਆਂ , ਬ੍ਰਾਜ਼ੀਲ ,ਥਾਈਲੈਂਡ ਅਤੇ ਨੀਦਰਲੈਂਡ । ਨੀਦਰਲੈਂਡ ਵਿੱਚ ਤਾਂ ਸਭ ਤੋਂ ਵੱਧ ਮਾਤਰਾ ਵਿੱਚ ਦੇਹ ਵਪਾਰ ਦਾ ਧੰਦਾ ਹੁਣ ਦੇ ਸਮੇਂ ਵਿੱਚ ਚੱਲ ਰਿਹਾ ਹੈ । ਜੇਕਰ ਅਸੀਂ ਇਨ੍ਹਾਂ ਦੇਸ਼ਾਂ ਦੇ ਲੋਕਾਂ ਤੋਂ ਇਸ ਧੰਦੇ ਬਾਰੇ ਗੱਲ ਕਰਦੇ ਹਾਂ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਮ ਅਸੀਂ ਕਿਸੇ ਮਜਬੂਰੀ ਹੇਠ ਜ਼ਾ ਗ਼ਰੀਬੀ ਹੇਠ ਨਹੀਂ ਕਰਦੇ । ਇਹ ਸਾਡੇ ਲਈ ਕੀਤਾ ਰੋਜ਼ਗਾਰ ਹੈ ( ਜਿਸ ਨੂੰ ਅਸੀਂ ਪ੍ਰੋਫੈਸ਼ਨਲ ਵਰਕ ਵੀ ਕਹਿ ਦਿੰਦੇ ਹਾਂ ) ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਸਾਨੂੰ ਇਹ ਕਾਨੂੰਨੀ ਹੱਕ ਦਿੱਤਾ ਹੈ ਅਤੇ ਸਾਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਅਸੀਂ ਆਪਣੀ ਮਨ ਮਰਜ਼ੀ ਦੇ ਨਾਲ ਕੋਈ ਵੀ ਕੰਮ ਕਰ ਸਕਦੇ ਹਾਂ ਇਸ ਲਈ ਉੱਥੋਂ ਦੀਆਂ ਸਰਕਾਰਾਂ ਇਸ ਧੰਦੇ ਨੂੰ ਗ਼ੈਰਕਾਨੂੰਨੀ ਨਹੀਂ ਮੰਦੀਆਂ। ਭਾਵੇਂ ਸਾਡੀ ਨਿਗ੍ਹਾ ਵਿੱਚ ਇਹ ਦੇਹ ਵਪਾਰ ਇਕ ਜੁਰਮ ਹੈ ਪਰ ਇਹ ਧੰਦਾ ਇਨ੍ਹਾਂ ਦੇਸ਼ਾਂ ਵਿੱਚ ਇੱਕ ਆਮ ਜਨਜੀਵਨ ਵਾਂਗ ਇਕ ਰੁਜ਼ਗਾਰ ਰਾਹੀਂ ਚੱਲ ਰਿਹਾ ਹੈ ।

ਏਥੇ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਭਾਰਤ ਦੇਸ਼ ਦੀ , ਜਿਥੇ ਦੇਹ ਵਪਾਰ ਦਾ ਧੰਦਾ ( ਧਾਰਾ 292-293 ਹੇਠ ) ਕਾਨੂੰਨੀ ਜੁਰਮ ਹੈ ਪਰ ਫੇਰ ਵੀ ਭਾਰਤ ਦੇ ਕਈ ਹਿੱਸਿਆਂ ਵਿੱਚ ਇਹ ਦੇਹ ਵਪਾਰ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਭਾਰਤ ਵਿੱਚ ਮੁੱਖ ਕਰਕੇ ਬੰਬਈ , ਦਿੱਲੀ , ਬੰਗਲੌਰ , ਕੋਲਕਾਤਾ ਅਤੇ ਚੇਨਈ ਵਰਗੇ ਵੱਡੇ ਰਾਜਾਂ ਵਿੱਚ ਇਹ ਦੇਹ ਵਪਾਰ ਦਾ ਕੰਮ ਸਰਕਾਰ ਤੋਂ ਚੋਰੀ ਛਿਪੇ ਚੱਲ ਰਿਹਾ ਹੈ । ਇਹਨਾਂ ਸ਼ਹਿਰਾਂ ਵਿਚ ਦਿਨ ਦਿਹਾੜੇ ਅਤੇ ਰਾਤ ਦੇ ਸਮੇ ਖੁੱਲ੍ਹੇਆਮ ਜਵਾਨ ਕੁੜੀਆਂ ਆਪਣੇ ਜੀਸਮ ਦਾ ਮੁੱਲ ਤੈਅ ਕਰਦੀਆਂ ਤੁਹਾਨੂੰ ਸੜਕਾਂ ਤੇ ਘੁੰਮਦੀਆਂ ਮਿਲ ਜਾਣਗੀਆਂ । ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਭਾਰਤ ਦੇ ਹੋਰ ਕਈ ਰਾਜਾਂ ਵਿਚ ਦੇਹ ਵਪਾਰ ਦਾ ਧੰਦਾ ਆਮ ਚੱਲਦਾ ਦਿਖਾਈ ਦਿੰਦਾ ਹੈ । ਭਾਵੇਂ ਹਰ ਦਿਨ ਕੋਈ ਨਾ ਕੋਈ ਗਿਰੋਹ ਪੁਲਿਸ ਦੇ ਹੱਥੀਂ ਚੜ੍ਹ ਜਾਂਦਾ ਹੈ ਪਰ ਫੇਰ ਵੀ ਇਹ ਧੰਦੇ ਬੰਦ ਹੋਣ ਤੇ ਨਹੀਂ ਆਉਂਦੇ। ਆਏ ਦਿਨ ਕੋਈ ਨਾ ਕੋਈ ਨਵਾਂ ਗਿਰੋਹ ਕਿਸੇ ਨਾ ਕਿਸੇ ਰਾਜ ਵਿੱਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜਿਸ ਵਿਚ ਭਾਰਤੀ ਕੁੜੀਆਂ ਦੇ ਨਾਲ ਨਾਲ ਹੋਰ ਦੇਸ਼ਾਂ ਜਿਵੇਂ ਚੀਨ , ਜਾਪਾਨ , ਅਰਬ ਦੇਸ਼ਾਂ , ਸ੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਜਵਾਨ ਕੁੜੀਆਂ ਗ੍ਰਿਫਤਾਰ ਕੀਤੀਆਂ ਜਾਂਦੀਆਂ ਹਨ । ਆਖਰ ਇਹ ਕੰਮ ਬੰਦ ਹੋਣ ਦੀ ਬਜਾਏ ਭਾਰਤ ਵਿਚ ਹਰ ਰੋਜ਼ ਵੱਧ ਕਿਉਂ ਰਹੇ ਹਨ । ਆਖਰ ਕਿਸ ਕਾਰਨਾਂ ਕਰਕੇ ਕੁੜੀਆਂ ਨੂੰ ਇਸ ਵੇਸ਼ਵਾ ਦੇ ਰਾਹ ਵਿਚ ਆਉਣਾ ਪੈਂਦਾ ਹੈ।

ਹੁਣ ਤੱਕ ਜਿੰਨੀਆਂ ਵੀ ਕੁੜੀਆਂ ਇਸ ਧੰਦੇ ਵਿਚ ਫੜੀਆਂ ਗਈਆਂ ਹਨ ਉਨ੍ਹਾਂ ਨਾਲ ਜਦੋਂ ਇਸ ਧੰਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਅਕਸਰ ਉਹ ਇਹ ਬਿਆਨ ਦਿੰਦਿਆਂ ਹਨ ਕਿ ਇਸ ਧੰਦੇ ਵਿੱਚ ਆਉਣ ਦਾ ਮੁੱਖ ਕਾਰਨ ਸਿਰਫ਼ ਓ ਸਿਰਫ਼ ਬੇਰੁਜਗਾਰੀ ਅਤੇ ਗ਼ਰੀਬੀ ਹੈ । ਉਨ੍ਹਾਂ ਨੂੰ ਆਪਣਾ ਸਾਦਾ ਜੀਵਨ ਜਿਉਣ ਦੇ ਲਈ ਪੈਸੇ ਦੀ ਲੋੜ ਹੈ ਅਤੇ ਉਹ ਆਪਣੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਆਪਣੇ ਘਰ ਪਰਿਵਾਰ ਦਾ ਖਰਚਾ ਵੀ ਇਸ ਧੰਦੇ ਦੇ ਸਿਰ ਤੇ ਚਲਾਉਂਦਿਆਂ ਹਨ । ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਰੋਜ਼ਗਾਰ ਨਹੀਂ ਮਿਲਦਾ , ਤਾਂ ਨਾ ਚਾਉਂਦੇ ਹੋਏ ਵੀ ਉਹਨਾਂ ਨੂੰ ਇਸ ਗਲਤ ਰਾਹ ਵਾਲ ਕਦਮ ਪੁੱਠਣਾ ਪੈਂਦਾ ਹੈ। ਇਨ੍ਹਾਂ ਹੀ ਨਹੀਂ ਕਈਆਂ ਨੇ ਤਾਂ ਏਵੀ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਆਪਣੇ ਪਰਿਵਾਰਿਕ ਮੈਂਬਰਾ ਵਲੋਂ ਉਹਨਾਂ ਨੂੰ ਇਸ ਧੰਦੇ ਦੇ ਮੁੱਖ ਤਸਕਰਾਂ ਕੋਲ ਵੇਚ ਦਿੱਤਾ ਜਾਂਦਾ ਹੈ ਅਤੇ ਹੋਰ ਦੇਸ਼ਾਂ ਵਿਚ ਉਹਨਾਂ ਦੀ ਸ਼ਰੇਆਮ ਨਿਲਾਮੀ ਕੀਤੀ ਜਾਂਦੀ ਹੈ । ਜਿਸ ਕਾਰਨ ਮਜ਼ਬੂਰਨ ਉਹਨਾਂ ਨੂੰ ਹੱਮ ਬਿਸਤਰ ਹੋਣਾ ਪੈਂਦਾ ਹੈ ।

ਏਥੋਂ ਤੱਕ ਭਾਰਤੀ ਪੁਲਿਸ ਅਤੇ ਹੋਰ ਦੇਸ਼ਾਂ ਦੀ ਪੁਲਿਸ ਨੇ ਐਵੇਂ ਦੇ ਕਈ ਗਿਰਹੋ ਫੜੇ ਹਨ ਜੋ ਨਿੱਕੇ ਨਿੱਕੇ ਬੱਚਿਆਂ ਦੀ ਪੂਰੇ ਵਿਸ਼ਵ ਭਰ ਵਿਚ ਤਸਕਰੀ ਕਰਦੇ ਹਨ । ਜਿਸ ਵਿਚ ਜਵਾਨ ਅਤੇ ਛੋਟੀ ਉਮਰ ਦੀਆਂ ਕੁੜੀਆਂ ਸ਼ਾਮਲ ਹੁੰਦੀਆਂ ਹਨ ਅਤੇ ਇਹ ਤਸਕਰ ਜਵਾਨ ਕੁੜੀਆਂ ਨੂੰ ਹਾਰਮੋਨ ਦੇ ਟੀਕੇ ਲਗਾਉਂਦੇ ਹਨ । ਇਹ ਟੀਕੇ ਗਰਭਵਤੀ ਔਰਤਾਂ ਨੂੰ ਉਹਨਾਂ ਦੀ ਡਿਲੀਵਰੀ ਦੇ ਸਮੇਂ ਲਗਾਏ ਜਾਂਦੇ ਹਨ। ਜਿਨ੍ਹਾਂ ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਤੱਕ ਦੀ ਹੈ। ਇਨ੍ਹਾਂ ਟੀਕਿਆਂ ਦੀ ਸਹਾਇਤਾ ਨਾਲ ਨਾਬਾਲਕ ਕੁੜੀਆਂ ਨੂੰ ਉਹਨਾਂ ਦੀ ਪੂਰਨ ਉਮਰ ਤੋਂ ਪਹਿਲਾਂ ਉਹਨਾਂ ਦੇ ਅੰਗਾਂ ਨੂੰ ਵੱਡਾ ਕੀਤਾ ਜਾਂਦਾ ਹੈ ਤਾਂਕਿ ਉਹਨਾਂ ਨੂੰ ਅੱਗੇ ਵੇਚ ਕਿ ਤਸਕਰ ਚੰਗਾ ਮੁੱਲ ਵਸੂਲ ਕਰ ਸਕਣ ।

ਇਹ ਧੰਦਾ ਬਹੁਤ ਤੇਜ਼ੀ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਫੈਲ ਰਿਹਾ ਹੈ। ਜਿਸ ਉੱਤੇ ਜਿੰਨੀ ਜਲਦੀ ਹੋ ਸਕੇ ਰੋਕ ਲਗਾਉਣੀ ਲਾਜ਼ਮੀ ਹੈ । ਇਸ ਧੰਦੇ ਦਾ ਸ਼ਿਕਾਰ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਵੀ ਹੋ ਰਹੀਆਂ ਹਨ , ਭਾਵੇ ਪੈਸੇ ਦੇ ਲਾਲਚ ਹੇਠ ਨਹੀਂ । ਪਰ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਉਹਨਾਂ ਨੂੰ ਵੀ ਆਪਣਾ ਜਿਸਮ ਵੇਚਣਾ ਪੈਂਦਾ ਹੈ। ਸਰਕਾਰ ਦੇ ਨਾਲ ਨਾਲ ਇਹ ਹਰ ਇਕ ਆਮ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹੋ ਵੱਧ ਤੋਂ ਵੱਧ ਇਸ ਧੰਦੇ ਨੂੰ ਰੋਕਣ ਵਿਚ ਸਰਕਾਰੀ ਕਰਮਚਾਰੀਆਂ ਦੀ ਮੱਦਦ ਕਰਨ , ਤਾਂ ਜੋ ਕਲ ਨੂੰ ਕਿਤੇ ਆਪਣੀ ਕੋਈ ਧੀ ,ਭੈਣ ਨਾ ਕਿਸੇ ਮਜਬੂਰੀ ਦੇ ਹੇਠ ਆ ਇਸ ਵੇਸ਼ਵਾ ਪੁਣੇ ਵਿਚ ਜਾਵੇ ।

ਜਸਕੀਰਤ ਸਿੰਘ
ਮੰਡੀ ਗੋਬਿੰਦਗੜ੍ਹ
ਜ਼ਿਲ੍ਹਾ :- ਸ਼੍ਰੀ ਫ਼ਤਹਿਗੜ੍ਹ ਸਾਹਿਬ
ਸੰਪਰਕ :- 98889-49201

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਪਿੰਡ ਕੀ ਏ
Next articleਕੱਵਚ ਦੇ ਅੰਦਰ,ਕੱਵਚ ਤੋਂ ਬਾਹਰ !