
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਨਗਰ ਰੋਡ ‘ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਸੰਸਥਾ ਦੇ ਡਾਇਰੈਕਟਰ ਸੰਦੀਪ ਰਾਣਾ ਦੀ ਅਗਵਾਈ ਹੇਠ ਇਸ ਸੰਸਥਾ ਦੇ ਸੰਸਥਾਪਕ ਸਵ. ਜਰਨੈਲ ਸਿੰਘ ਰਾਣਾ ਦੀ ਯਾਦ ‘ਚ ‘ਸੁੰਦਰ ਕਾਂਡ’ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਡਾਇਰੈਕਟਰ ਸੰਦੀਪ ਰਾਣਾ ਨੇ ਕਿਹਾ ਕਿ ਸਵ. ਜਰਨੈਲ ਸਿੰਘ ਰਾਣਾ ਆਪਣੇ ਆਪ ‘ਚ ਇੱਕ ਵਿੱਦਿਅਕ ਸੰਸਥਾ ਸਨ, ਜਿਨਾਂ ਤੋਂ ਲੋਅ ਲੈ ਕੇ ਉਹ ਇਸ ਰਸਤੇ ‘ਤੇ ਅੱਗੇ ਵਧ ਰਹੇ ਹਨ | ਇਸ ਮੌਕੇ ਬੋਲਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀ ਕੁਰਨੇਸ਼ ਨੰਦਾ ਨੇ ਕਿਹਾ ਕਿ ਸਵ. ਜਰਨੈਲ ਸਿੰਘ ਰਾਣਾ ਜੀ ਦੁਆਰਾ ਬੀਜੇ ਗਏ ਵਿੱਦਿਆ ਦੇ ਬੀਜ ਅੱਜ ਦਰੱਖਤ ਦਾ ਰੂਪ ਧਾਰਨ ਕਰਕੇ ਸਾਰਿਆਂ ਨੂੰ ਠੰਢੀਆਂ ਛਾਵਾਂ ਦੇ ਰਹੇ ਹਨ ਤੇ ਸਮਾਜ ਸੇਵਾ ਲਈ ਕੰਮ ਕਰ ਰਹੇ ਹਨ | ਉਨਾਂ ਅੱਗੇ ਕਿਹਾ ਕਿ ਸਵ. ਰਾਣਾ ਜੀ ਦੁਆਰਾ ਵਿੱਦਿਅਕ ਖੇਤਰ ‘ਚ ਕੀਤੇ ਹੋਏ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਤੇ ਸਮੂਹ ਵਿਦਿਅਰਥੀਆਂ ਨੇ ਉਨਾਂ ਨੂੰ ਨਿੱਘੀਆਂ ਸ਼ਰਧਾਜ਼ਲੀਆਂ ਭੇਂਟ ਕੀਤੀਆਂ | ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ, ਮਮਤਾ ਰਾਣੀ, ਮਨੀਸ਼ਾ, ਸੀਮਾ, ਪ੍ਰੀਤੀ, ਮਨਦੀਪ ਕੌਰ, ਮਨਪ੍ਰੀਤ ਕੌਰ, ਰਮਨ, ਜੋਤੀ ਕੌਰ ਢਾਂਡਾ ਤੇ ਸਤਵਿੰਦਰ ਕੁਮਾਰ ਹਾਜ਼ਰ ਸਨ |



