ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਪੁਰਾਣੀ ਪੈਨਸ਼ਨ ਬਹਾਲੀ ਮੋਰਚਾ ਪੰਜਾਬ ਦੀ ਰਹਿਨੁਮਾਈ ਹੇਠ ਇਕਾਈ ਕਪੂਰਥਲਾ ਵੱਲੋਂ 17 ਤਰੀਕ ਨੂੰ ਹੋਣ ਵਾਲੀ ਸੂਬਾ ਪੱਧਰੀ ਮਹਾਂਰੈਲੀ ਸਬੰਧੀ ਵਿਸ਼ਾਲ ਕਨਵੈਂਸ਼ਨ ਗੁਰੂਦੁਆਰਾ ਸ਼੍ਰੀ ਗੁਰੂ ਰਵਿਦਾਸ ਵਿਖੇ ਕਰਵਾਈ ਗਈ। ਇਸ ਕਨਵੈਂਸ਼ਨ ਵਿੱਚ ਡੀਟੀਐਫ, 4161, 6635 ਅਤੇ 5994 ਸਮੇਤ ਵੱਖ ਵੱਖ ਜਥੇਬੰਦੀਆਂ ਦੇ ਅਧਿਆਪਕ ਅਤੇ ਮੁਲਾਜ਼ਮ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਹਰਵਿੰਦਰ ਸਿੰਘ ਅੱਲੂਵਾਲ ਪ੍ਰਧਾਨ ਡੀ. ਟੀ. ਐੱਫ,ਕਪੂਰਥਲਾ ਪਰਦੀਪ ਸਿੰਘ ਆਗੂ 6635,ਸੁਰਿੰਦਰ ਸਿੰਘ ਆਗੂ 4161,ਰਮੇਸ਼ ਅਬੋਹਰ ਪ੍ਰਧਾਨ 6635 ਤਜਿੰਦਰ ਸਿੰਘ ਜਰਨਲ ਸਕੱਤਰ ਡੀ ਟੀ ਐਫ ਕਪੂਰਥਲਾ ਨੇ ਸਰਕਾਰਾਂ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਤਿੱਖੀ ਨਿਖੇਧੀ ਕੀਤੀ ਅਤੇ ਕਿਹਾ ਕਿ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ, ਕੋਈ ਖੈਰਾਤ ਨਹੀਂ। ਸਾਥੀਆਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ, ਬਕਾਇਆ ਡੀਏ, ਕੱਟੇ ਗਏ ਭੱਤੇ ਅਤੇ ਹੋਰ ਹੱਕ ਪੂਰੀ ਤਰ੍ਹਾਂ ਬਹਾਲ ਨਹੀਂ ਹੁੰਦੇ, ਉਦੋਂ ਤੱਕ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਨਵੈਂਸ਼ਨ ਦੌਰਾਨ 17 ਤਰੀਕ ਦੀ ਸੂਬਾ ਪੱਧਰੀ ਰੈਲੀ ਨੂੰ ਇਤਿਹਾਸਕ ਬਣਾਉਣ ਦਾ ਪ੍ਰਣ ਲਿਆ ਗਿਆ ਅਤੇ ਸਮੂਹ ਸਾਥੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਹ ਲੜਾਈ ਸਿਰਫ ਪੈਨਸ਼ਨ ਦੀ ਨਹੀਂ, ਸਗੋਂ ਮੁਲਾਜ਼ਮ ਵਰਗ ਦੇ ਸਨਮਾਨ, ਭਵਿੱਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਦੀ ਲੜਾਈ ਹੈ। ਇਸ ਮੌਕੇ ਤੇ ਗੁਰਮੁਖ ਲੋਕਪ੍ਰੇਮੀ,ਬਲਵਿੰਦਰ ਭੰਡਾਲ, ਪਵਨ ਜੋਸ਼ੀ,ਬਲਵੀਰ ਸਿੰਘ ਕੁਲਵੀਰ ਸਿੰਘ ਅਵਤਾਰ ਸਿੰਘ ਗਿੱਲ, ਮੋਹਿਤ ਸੁਨੀਲ ਵਰਮਾ ਮੈਡਮ ਅਮਨ ਢਿੱਲੋਂ ਮੈਡਮ ਮੋਹੋਨਿਕਾ ਸ਼ਿੰਗਾਰੀ ਰੋਹਿਤ ਸ਼ਰਮਾ ਸੁਖਮੀਤ ਸਿੰਘ ਮੰਗਾ ਸਿੰਘ ਲਵਪ੍ਰੀਤ ਸਿੰਘ ਆਦਿ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



