HOME ਡੀ ਐਸ ਪੀ ਓਂਕਾਰ ਸਿੰਘ ਬਰਾੜ ਵੱਲੋਂ ਨਕੋਦਰ ਵਿਖੇ ਜ਼ਬਰਦਸਤ ਚੈਕਿੰਗ ਸ਼ੁਰੂ

ਡੀ ਐਸ ਪੀ ਓਂਕਾਰ ਸਿੰਘ ਬਰਾੜ ਵੱਲੋਂ ਨਕੋਦਰ ਵਿਖੇ ਜ਼ਬਰਦਸਤ ਚੈਕਿੰਗ ਸ਼ੁਰੂ

1

ਨਕੋਦਰ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਜ਼ਿਲਾ ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ  ਹਰਵਿੰਦਰ ਸਿੰਘ ਵਿਰਕ  ਦੀਆ ਹਦਾਇਤਾਂ ਤੇ ਡੀ ਐਸ ਪੀ ਨਕੋਦਰ ਓਂਕਾਰ ਸਿੰਘ ਬਰਾੜ ਨੇ ਨਕੋਦਰ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਐਸ ਐਚ ਓ ਸਿਟੀ ਹਰਮਿੰਦਰ ਸਿੰਘ ਸੰਧੂ, ਇੰਚਾਰਜ ਟਰੈਫਿਕ ਇੰਸਪੈਕਟਰ ਹਰਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਸ਼ਹਿਰ ਦੇ ਸਾਰੇ ਬਾਜ਼ਾਰਾਂ ਚੋਂ  ਗਲਤ ਪਾਰਕਿੰਗ ਨੂੰ ਚੈੱਕ ਕੀਤਾ ਗਿਆ ਤੇ ਕੁਤਾਹੀਕਰਾਂ ਦੇ ਖਿਲਾਫ ਮੌਕਾ ਤੇ ਹੀ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ  ਕੀਤੀ ਗਈ। ਨਾਲ – ਨਾਲ  ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਹਨਾਂ ਸੰਸਥਾਵਾਂ ਨੇੜੇ ਸਪੈਸ਼ਲ ਨਾਕਾਬੰਦੀ ਕਰਕੇ  ਚਲਾਨ ਕੀਤੇ ਗਏ ਖਾਸ ਕਰਕੇ ਜਿਹੜੇ ਬੁੱਲਟ ਤੇ ਗੈਰ ਕਾਨੂੰਨੀ ਲਾਈਸੈਂਸਰ ਜੋ ਪਟਾਕੇ ਚਲਾਉਂਦੇ ਹਨ ਨੂੰ ਵੀ ਭਾਰੀ ਜੁਰਮਾਨੇ ਕਰਕੇ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਨਕੋਦਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਬਲਿਕ ਨੂੰ ਪਾਰਕਿੰਗ, ਨੰਬਰ ਪਲੇਟ ਸਬੰਧੀ ਵੀ ਜਾਗਰੂਕ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅਸਲਾ ਧਾਰਕ ਆਪਣਾ ਅਸਲਾ ਜਮਾਂ ਕਰਵਾਉਣ :ਐਸਐਚ ਓ ਅਭਿਸ਼ੇਕ ਸ਼ਰਮਾ
Next articleਬਲਾਕ ਸੰਮਤੀ ਜੋਨ ਕਾਠਗੜ੍ਹ ਤੋਂ ਪੈਨੀ ਪਹਿਲਵਾਨ ਹੋਣਗੇ ਕਾਂਗਰਸ ਦੇ ਉਮੀਦਵਾਰ