HOME ਢੋਲ

ਢੋਲ

4
ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ)
ਗਲ਼ ਪਿਆ ਢੋਲ ਵਜਾਈ ਜਾਣਾ।
ਚਾਹੇ ਕੋਈ ਆਖੇ ਕਮਲਾ ਸ਼ੁਦਾਈ,
ਆਹੋ ਆਖ ਖਹਿੜਾ ਛੁਡਾਈ ਜਾਣਾ।
ਗਲ਼ ਪਿਆ ਢੋਲ ਵਜਾਈ ਜਾਣਾ।
ਬਾਬੇ ਲਾਲੋ-ਸੱਜਣ ਗਲ਼ ਲਗਾਏ।
ਕਰਤਾਰ ਪੁਰ ਬਾਬਾ ਹਲ਼ ਚਲਾਏ।
ਘਰੇ ਹੀ ਉਸ ਨੂੰ ਧਿਆਈ ਜਾਣਾ,
ਧੰਨ ਗੁਰੂ ਨਾਨਕ ਗਾਈ ਜਾਣਾ।
ਕਹਿੰਦੇ ਰੱਬ ਇੱਥੇ-ਕਿਤੇ, ਨਹੀਂ ਦੂਰ।
ਕਿਤੇ ਬੇਹੀ ਬੋਟੀ, ਕਿਤੇ ਚੂਰੀ ਚੂਰ।
ਰੱਬ-ਰੱਬ ਕਰ ਛਕੀ-ਛਕਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣਾ।
ਜਿੰਦ ਵਿੱਚ ਚਾਹੇ ਮੌਜਾਂ-ਝਮੇਲੇ ਨੇ।
ਆਪਣਿਆਂ ਨਾਲ ਸੋਂਹਦੇ ਮੇਲੇ ਨੇ।
ਰੁੱਸੇ ਜਾਂਦਿਆਂ ਨੂੰ ਮਨਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣ।
ਇਹ ਢੋਲ ਤਾਂ ਲੱਗਦਾ ਪਿਆਰਾ।
ਇਸ ਦੇ ਬਿਨਾਂ ਹੈ ਨਹੀਂ ਗੁਜ਼ਾਰਾ।
ਸਜਾਈ ਜਾਣਾ ਚਮਕਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣਾ।
ਉਹ ਬੈਠੀ ਪੁੱਤ ਨੂੰ ਸਮਝਾਈ ਜਾਵੇ।
ਉਹ ਖੜ੍ਹੀ ਪਤੀ ਨੂੰ ਸਮਝਾਈ ਜਾਵੇ।
ਦੋਹਾਂ ਨੇ ਇੱਕੋ ਨੂੰ ਸਮਝਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣਾ।
ਸਹੀ ਤੇ ਸੱਚਾ ਰਾਹ ਜੇ ਮੈਂ ਤਕਾਵਾਂ।
ਸੱਚ ਸੁਣਾ ਕੇ ਆਪਾ ਕਿੱਥੇ ਲੁਕਾਵਾਂ।
ਚੁੱਪ ਰਹਿ ਕੇ ਆਪਾ ਬਚਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣਾ।
ਆਪਣੀ ਗੱਲ ਤੇ ਆਪੇ ਹੱਸੀਏ ਨਾ।
ਇੱਕ ਦੀ ਗੱਲ ਦੂਜੇ ਨੂੰ ਦੱਸੀਏ ਨਾ।
ਹਰ ਭੇਤ ‘ਬੱਧਣਾ’ ਲੁਕਾਈ ਜਾਣਾ,
ਗਲ਼ ਪਿਆ ਢੋਲ ਵਜਾਈ ਜਾਣਾ।
(ਮਨਜੀਤ ਸਿੰਘ ਬੱਧਣ)
Previous articleਬਾਬਾ ਸੁੰਦਰ ਦਾਸ ਜੀ ਸਲਾਨਾ ਜੋੜ ਮੇਲਾ ਤੱਖਰਾਂ ਵਿੱਚ ਰੌਣਕਾਂ, ਸ਼ਾਨਦਾਰ ਕੁਸ਼ਤੀ ਦੰਗਲ ਦਾ ਦਰਸ਼ਕਾਂ ਨੇ ਆਨੰਦ ਮਾਣਿਆ
Next articleਵਾਸਤੂ ਸ਼ਾਸਤਰ ਇਕ ਅੰਧ-ਵਿਸ਼ਵਾਸ ਹੈ ਜਿਸਦੇ ਮਕੜਜਾਲ ਵਿੱਚ ਜ਼ਿਆਦਾ ਪੜ੍ਹੇ ਲਿਖੇ ਲੋਕ–ਤਰਕਸ਼ੀਲ