(ਸਮਾਜ ਵੀਕਲੀ)
ਨਸ਼ਿਆਂ ਦੇ ਝੱਖੜਾਂ ਨੇ ਡੋਬਿਆ ਦੁਨੀਆਂ ਨੂੰ,
ਪਿੰਡ-ਸ਼ਹਿਰ ਹਰ ਥਾਂ,ਹਵਾਵਾਂ ਵਗੀਆਂ ਨੇ,
ਸੁੱਖੀ ਸਾਂਦੀ ਆਵਣ ਪੁੱਤਰ ਘਰ ਆਪਣੇ,
ਮਾਵਾਂ ਨੇ ਹਰ ਰੋਜ਼, ਦੁਆਵਾਂ ਮੰਗੀਆਂ ਨੇ।
ਭੇਟ ਨਸ਼ੇ ਦੀ ਚੜ੍ਹਦੇ, ਗੱਭਰੂ ਆਏ ਦਿਨ,
ਅਖ਼ਬਾਰਾਂ ਵਿੱਚ, ਇਹੋ ਖ਼ਬਰਾਂ ਲੱਗੀਆਂ ਨੇ,
ਨੀਲੇ ਪੰਜੇ ਚਲਦੇ ਨਿੱਕੀਆਂ ਮੱਛੀਆਂ ਤੇ,
ਸਾਰਕ, ਵੇਲਾ, ਖੌਰੇ ਕਿਉਂ ਨਾ ਲੱਭੀਆਂ ਨੇ,
ਖ਼ਾਕੀ ਵਰਦੀਆਂ ਵੀ ਹੋਈ, ਦਾਗ਼ਦਾਰ ਪਈ,
ਅੱਖਾਂ ਉੱਪਰ ਜਾਪਣ, ਪੱਟੀਆਂ ਵਝੀਆਂ ਨੇ,
ਹਰ,ਮੋੜ,ਨੁੱਕਰ,ਤੇ ਹੋਏ, ਤਸ਼ਕਰੀ ਚਿੱਟੇ ਦੀ,
ਕਾਨੂੰਨ ਦੀਆਂ ਸਭ,ਪਈਆਂ ਉਡਾਈਆਂ ਧੱਜੀਆਂ ਨੇ,
ਘਰ ਆ ਕੇ ਹੀ ਤਸ਼ਕਰ, ਦੱਬਦੇ ਸੰਘੀਆਂ ਨੂੰ,
ਜੋ ਅਵਾਜ਼ਾਂ ਖ਼ਿਲਾਫ਼ ਇਹਨਾਂ ਦੇ ਗੱਜੀਆਂ ਨੇ,
ਸੰਦੀਪ ਦੁਆਵਾਂ ਕਰਦਾ, ਸੱਚੇ ਦਾਤੇ ਨੂੰ,
ਬੁਝ ਜਾਵਣ ਇਹ ਅੱਗਾਂ,ਜੋ, ਥਾਂ-ਥਾਂ ਲੱਗੀਆਂ ਨੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017



