HOME ਨਸ਼ਾ ਤਸਕਰ ਨੂੰ ਪੈਸੇ ਲੈ ਕੇ ਛੱਡਣ ਵਾਲੇ ਚਾਰ ਪੁਲਿਸ ਮੁਲਾਜ਼ਮ ਗ੍ਰਿਫਤਾਰ

ਨਸ਼ਾ ਤਸਕਰ ਨੂੰ ਪੈਸੇ ਲੈ ਕੇ ਛੱਡਣ ਵਾਲੇ ਚਾਰ ਪੁਲਿਸ ਮੁਲਾਜ਼ਮ ਗ੍ਰਿਫਤਾਰ

3
 (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਹੈ। ਇਸ ਮੁਹਿੰਮ ਤਹਿਤ ਪੰਜਾਬ ਵਿੱਚ ਨਸ਼ਿਆਂ ਦੇ ਮਾਮਲੇ ਨੂੰ ਕਾਫ਼ੀ ਠੱਲ ਪਈ ਹੈ ਕਈ ਨਸ਼ਾ ਸਮਗਲਰ ਫੜੇ ਹਨ ਨਸ਼ਾ ਫੜਿਆ ਹੈ ਜੇਲਾਂ ਵਿੱਚ ਭੇਜੇ ਗਏ ਹਨ ਤੇ ਘਰ ਤੱਕ ਤੋੜੇ ਗਏ ਹਨ। ਅਜਿਹੇ ਮਾਮਲੇ ਦੇ ਵਿੱਚ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਦੇ ਵੀ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਨਾਂ ਨੇ ਖਾਕੀ ਵਰਦੀ ਨੂੰ ਦਾਗ਼ਦਾਰ ਕੀਤਾ ਸਿਰਫ ਪੈਸੇ ਦੇ ਲਾਲਚ ਵਿੱਚ। ਅਜਿਹਾ ਹੀ ਇਕ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਮਾਮਲਾ ਵੀ ਬੜਾ ਅਜੀਬ ਹੈ ਫਗਵਾੜਾ ਦਾ ਸੀਆਈਏ ਸਟਾਫ ਜਿਸ ਨੇ ਇੱਕ ਨਸ਼ਾ ਸਮੱਗਲਰ ਨੂੰ ਫੜਿਆ ਤੇ ਉਸ ਤੋਂ ਬਾਅਦ ਢਾਈ ਲੱਖ ਰੁਪਏ ਲੈ ਕੇ ਉਸ ਨੂੰ ਛੱਡ ਦੇਣ ਦੀ ਖ਼ਬਰ ਸਾਹਮਣੇ ਆਈ ਤਾਂ ਇਸ ਉੱਤੇ ਪੰਜਾਬ  ਪੁਲਿਸ ਨੇ ਆਪਣੀ ਹੀ ਪੁਲਿਸ ਦੇ ਉੱਪਰ ਨਿਗਾ ਰੱਖੀ ਤੇ ਇਸ ਤਹਿਤ ਫਗਵਾੜਾ ਦੇ ਸੀਆਈਏ ਸਟਾਫ ਟੀਮ ਇੰਚਾਰਜ ਬਿਸਮਨ ਸਿੰਘ ਸਾਹੀ, ਏਐਸਆਈ ਜਸਵਿੰਦਰ ਸਿੰਘ, ਏਐਸਆਈ ਨਿਰਮਲ ਸਿੰਘ ਤੇ ਹੈਡ ਕਾਂਸਟੇਬਲ ਜਗਰੂਪ ਸਿੰਘ ਨੂੰ ਨਸ਼ਾ ਤਸਕਰ ਫਰਾਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।  ਇਸ ਸੰਬੰਧੀ ਪੁਖਤਾ ਜਾਣਕਾਰੀ ਦਿੰਦੇ ਆ ਡੀਆਈਜੀ ਜਲੰਧਰ ਏ ਨਵੀਨ ਸਿੰਗਲਾ ਨੇ ਦੱਸਿਆ ਕਿ ਮੁਲਜਮਾਂ ਨੇ ਤਸਕਰ ਹਨੀ ਨੂੰ ਹਿਰਾਸਤ ਵਿੱਚੋਂ ਭਜਾਉਣ ਲਈ ਲਗਭਗ ਢਾਈ ਲੱਖ ਰੁਪਏ ਰਿਸ਼ਵਤ ਲਾਏ ਸਨ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਦੇ ਡਾਕਟਰੀ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਨੂੰ ਫਗਵਾੜਾ ਦੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਦੋਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਇਹਨਾਂ ਨੇ ਨਸ਼ਾ ਤਸਕਰ ਦੇ ਪਰਿਵਾਰ ਕੋਲੋਂ ਢਾਈ ਲੱਖ ਰੁਪਏ ਲਾਏ ਹਨ ਜਿਸ ਚਲਦਿਆਂ ਪੰਜਾਬ ਸਰਕਾਰ ਵੱਲੋਂ ਇਹ ਵੱਡੀ ਕਾਰਵਾਈ ਸੀ ਆਈ ਏ ਸਟਾਫ ਫਗਵਾੜਾ ਦੇ ਮੁੱਖ ਮੁਲਜ਼ਮਾਂ ਦੇ ਖਿਲਾਫ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਜੇਕਰ ਅਗਲੀ ਕਾਰਵਾਈ ਦੇ ਵਿੱਚ ਹੋਰ ਕੋਈ ਵੀ ਪੁਲਿਸ ਵਾਲਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਹੈ ਪੁਲਿਸ ਦੀ ਚੰਗੀ ਕਾਰਵਾਈ ਜਿਸ ਨੇ ਪੁਲਿਸ ਮੁਲਾਜ਼ਮਾ ਉੱਪਰ ਹੀ ਸਿਕੰਜਾ ਕਸਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਤਵ ਸੁਰੱਖਿਆਤ ਅਭਿਆਨ ਮਨਾਇਆ ਗਿਆ
Next article*ਐੱਸ ਐੱਸ ਡੀ ਕਾਲਜ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸਾਹ*