ਨਸ਼ਾ ਵੇਚਣ ਵਾਲਿਆਂ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਥਾਣਾ ਮੁਖੀ ਬਲਜਿੰਦਰ ਸਿੰਘ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਮੇਜਰ ਸਿੰਘ ਐਸ,ਪੀ,ਪੀ,ਬੀ, ਆਈ  ਅਤੇ  ਡੀ ਐਸ ਪੀ ਜਸਪ੍ਰੀਤ ਸਿੰਘ  ਗੜਸ਼ੰਕਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਐਸ ਆਈ  ਰਮਨਦੀਪ ਕੋਰ ਥਾਣਾ ਮਾਹਿਲਪੁਰ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੇ ਟੀ ਪੁਆਇੰਟ ਤੇ ਨਾਕਾ ਬੰਦੀ ਕੀਤੀ ਹੋਈ ਸੀ ਤਾ  ਟੂਟੋ ਮਜਾਰਾ ਜੀ ਟੀ ਰੋਡ ਤੋ ਇੱਕ ਮੋਨਾ ਵਿਆਕਤੀ ਸੜਕੇ ਦੂਜੇ ਪਾਸੇ  ਪੈਦਲ ਮਾਹਿਲਪੁਰ ਸਾਈਡ ਨੂੰ ਜਾ ਰਿਹਾ ਸੀ। ਜੋ ਪੁਲਿਸ ਪਾਰਟੀ ਨੂੰ  ਦੇਖ ਕੇ ਪਿੱਛੇ ਨੂੰ  ਮੁੜ ਪਿਆ। ਜਿਸ ਤੇ ਉਕਤ ਮੋਨੇ ਵਿਆਕਤੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ,ਜਿਸ ਨੇ ਆਪਣਾ ਨਾਮ ਲਵਪ੍ਰੀਤ ਕੁਮਾਰ ਪੁੱਤਰ ਸੁਭਾਸ ਚੰਦਰ ਵਾਸੀ ਥੋੜਾ ਥਾਣਾ ਗੜਸ਼ੰਕਰ ਦੱਸਿਆ। ਜਿਸ ਵਲੋ ਨੜਿਆ ਵਿੱਚ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ ਖੁੱਲੀਆ ਨਸ਼ੀਲੀਆਂ ਗੋਲੀਆਂ  55 ਰੰਗ  ਬ੍ਰਾਮਦ ਹੋਈਆ ਜਿਸਤੇ ਐਨ ਡੀ ਪੀ ਐਸ ਐਕਟ ਤਹਿਤ ਥਾਂਣਾ ਮਾਹਿਲਪੁਰ ਵਿਖ਼ੇ ਮੁਕੱਦਮਾ  ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੱਛਮੀ ਸੰਸਕ੍ਰਿਤੀ ਦੇ ਵੱਧਦੇ ਪ੍ਰਭਾਵ ਅਤੇ ਨੌਜਵਾਨ ਪੀੜ੍ਹੀ ਦੀ ਬੇਰੁਖ਼ੀ ਕਾਰਨ ਹੋਲੀ ਹੋਲੀ ਖਤਮ ਹੋ ਰਿਹਾ ਹੈ ਪੰਜਾਬੀ ਵਿਰਸਾ : ਕੁਲਵਿੰਦਰ ਸਿੰਘ ਜੰਡਾ
Next articleSAMAJ WEEKLY = 03/03/2025