ਇੱਕ ਮਸਤਾਨਾ ਜੋਗੀ…

ਡਾ. ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ)

ਤੱਕਿਆ ਮੈਂ ਬਾਬਰ ਦੇ ਦਰਬਾਰ ,ਇੱਕ ਮਸਤਾਨਾ ਜੋਗੀ,

ਬਾਬਰ ਦੇ ਜੇਲ ਖਾਨੇ,ਪੀਸਣ ਨੂੰ ਮਿਲਦੇ ਦਾਣੇ,
ਚੱਕੀ ਤਾਂ ਬੋਲੇ ਸਤਿ ਕਰਤਾਰ ,ਇੱਕ ਮਸਤਾਨਾ ਜੋਗੀ..
ਤੱਕਿਆ ਮੈਂ ਬਾਬਰ ਦੇ ਦਰਬਾਰ ,ਇੱਕ ਮਸਤਾਨਾ ਜੋਗੀ…

ਮੱਝੀਆਂ ਤੋ ਖੇਤ ਚਰਾ ਕੇ, ਸੱਪ ਤੋ ਮੁੱਖ ਛਾਂ ਕਰਾ ਕੇ,
ਸੁੱਤਾ ਪਿਆ ਡਿੱਠਾ ਸੀ ਕਰਤਾਰ ਰਾਏ ਬੁਲਾਰ,ਇਕ ਮਸਤਾਨਾ ਜੋਗੀ,
ਤੱਕਿਆ ਮੈਂ ਖੇਤਾਂ ਦੇ ਵਿਚਕਾਰ, ਇੱਕ ਮਸਤਾਨਾ ਜੋਗੀ..

ਨਾਨਕ ਜਦ ਪੜ੍ਹਨੇ ਪਾਇਆ , ਧੁਰ ਦਾ ਉਸ ਗਿਆਨ ਪੜਾਇਆ,
ਫੱਟੀ ਤੇ ਲਿਖਿਆ ਇੱਕ ਓਂਕਾਰ ,ਇੱਕ ਮਸਤਾਨਾ ਜੋਗੀ,
ਤੱਕਿਆ ਮੈਂ ਬੱਚਿਆਂ ਦੇ ਵਿਚਕਾਰ, ਇੱਕ ਮਸਤਾਨਾ ਜੋਗੀ…

ਬਾਬਾ ਮੋਦੀ ਖ਼ਾਨਾ ਚਲਾਇਆ ,ਤੇਰਾ ਤੇਰਾ ਮੁੱਖੋਂ ਫ਼ੁਰਮਾਇਆ,
ਵੰਡੀਆਂ ਫੇਰ ਦਾਤਾਂ ਆਪ ਕਰਤਾਰ, ਇੱਕ ਮਸਤਾਨਾ ਜੋਗੀ,
ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ..

ਬਾਬਾ ਜਾ ਮੱਕੇ ਪਿਆ, ਕਾਜ਼ੀ ਫੜ ਲੱਤੋਂ ਲਿਆ
ਘੁੰਮਿਆ ਫੇਰ ਅੱਲਾ ਦਾ ਦਰਬਾਰ , ਇੱਕ ਮਸਤਾਨਾ ਜੋਗੀ,
ਤੱਕਿਆ ਮੈਂ ਅੱਲਾ ਦੇ ਦਰਬਾਰ ਇੱਕ ਮਸਤਾਨਾ ਜੋਗੀ..

ਨਾਨਕ ਦੀ ਧੁਰ ਦੀ ਬਾਣੀ, ਸੁਲਝਾਉਂਦੀ ਉਲਝੀ ਤਾਣੀ ,
ਭਰਿਆ ਪਿਆ”ਪ੍ਰੀਤ” ਗਿਆਨ ਭੰਡਾਰ, ਇੱਕ ਮਸਤਾਨਾ ਜੋਗੀ,
ਤੱਕਿਆ ਮੈਂ ਕਲਯੁਗ ਦੇ ਵਿਚਕਾਰ ਇੱਕ ਮਸਤਾਨਾ ਜੋਗੀ
ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ..

ਡਾ. ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਉਣ ਵਾਲੀ ਵਿਧਾਨ ਸਭਾ ਚੋਣ ਵਿੱਚ ਨਵਤੇਜ ਚੀਮਾ ਨੂੰ ਮੰਤਰੀ ਦੱਸ ਕੇ ਹਲਕੇ ਦੀ ਸਿਆਸੀ ਤਸਵੀਰ ਕੀਤੀ ਨਵਜੋਤ ਸਿੱਧੂ ਨੇ ਸਾਫ਼
Next articleਖ਼ਤਮ ਹੋਈ ਧੇਲੀਆਂ – ਚੁਆਨੀਆਂ ਦੀ ਟੁਣਕਾਰ