(ਸਮਾਜ ਵੀਕਲੀ)
ਮਾਵਾਂ ਦੇ ਪੁੱਤ ਹੀਰੇ ਤੁਰ ਗਏ ,
ਚਾਅ ਬਿਸਕਿਟਾਂ ਵਾਂਗੂੰ ਭੁਰ ਗਏ ,
ਨਸ਼ਿਆਂ ਦੇ ਹੜ੍ਹ ਅੰਦਰ ਰੁੜ੍ਹ ਗਏ ,
ਕੈਸੀ ਹੈ ਲੱਗੀ ਹੋੜ ।
ਆਓ ਮਿਲ ਕੇ ਖ਼ਤਮ ਕਰਾਈਏ ,
ਇਹ ਨਸ਼ਿਆਂ ਦਾ ਕੋਹੜ ।
ਭੈਣਾਂ ਕੋਲ਼ੋਂ ਵੀਰ ਖੁੱਸ ਗਏ ।
ਜਿਉਂ ਮਾਪਿਆਂ ਦੇ ਰੱਬ ਰੁੱਸ ਗਏ।
ਗੱਭਰੂ ਪੁੱਤ ਰਹੇ ਨਾ ਘਰਾਂ ‘ਚ ਬੈਠੇ ਬਾਬੇ ਬੋਹੜ।
ਆਓ ਮਿਲ ਕੇ ———-
ਵਾੜ ਖੇਤ ਨੂੰ ਖਾਈਂ ਜਾਵੇ ।
ਚਿੱਟਾ ਹਨੇਰ ਲਿਆਈਂ ਜਾਵੇ।
ਉਹ ਪਹਿਲਾਂ ਵਰਗੀ ਹੁਸਨ ਜਵਾਨੀ ਕਿੱਥੋਂ ਲਿਆਈਏ ਮੋੜ।
ਆਓ ਮਿਲ ਕੇ ————
ਅਜੇ ਸਮਾਂ ਹੈ ਸੰਭਲ਼ ਜਾਣ ਦਾ ।
ਨਸ਼ਿਆਂ ਤੋਂ ਛੁਟਕਾਰਾ ਪਾਉਣ ਦਾ।
ਚੰਗੀ ਸੋਚ ਦੇ ਇਨਸਾਨਾਂ ਨੂੰ ਇੱਕ ਦੂਜੇ ਨਾਲ਼ ਜੋੜ ।
ਆਓ ਮਿਲ ਕੇ ————-
ਲੋਕਾਂ ਨੂੰ ਕੰਮ ਨਾਲ਼ ਜੋੜੀਏ ।
ਧਰਮ ਤੇ ਸਾਹਿਤ ਵੱਲ ਮੋੜੀਏ।
ਸ਼ੌਕ ਹੁਨਰ ਤੇ ਗੁਣਾਂ ਦੀ ਸਾਡੇ ਕੋਲ਼ ਨਹੀਂ ਕੋਈ ਥੋੜ ।
ਆਓ ਮਿਲ ਕੇ ————-
ਨਵਜੋਤ ਕੌਰ ਕੰਪਿਊਟਰ ਅਧਿਆਪਕਾ ,
ਪੰਜਾਬੀ ਸਾਹਿਤ ਸਭਾ ਧੂਰੀ ।
ਜਿਲ੍ਹਾ ਸੰਗਰੂਰ ।