ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਡਰੋਲੀ ਕਲਾਂ ਵਿਖੇ ਲੱਗੇ ਐਸ.ਬੀ.ਆਈ. ਦੇ ਲੱਗੇ ਏ.ਟੀ.ਐਮ. ਨੂੰ ਤੋੜ ਕੇ ਬੀਤੀ ਰਾਤ ਲੁਟੇਰਿਆ ਵਲੋਂ 6 ਲੱਖ 44 ਹਜ਼ਾਰ ਇੱਕ ਸੌ ਰੁਪਏ ਲੁੱਟ ਲਿਜਾਣ ਦਾ ਸਮਾਚਾਰ ਪਾ੍ਪਤ ਹੋਇਆ ਡੀ.ਐਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਅਤੇ ਐਸ.ਐਚ.ਓ. ਆਦਮਪੁਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸ.ਬੀ.ਆਈ. ਦੇ ਏ.ਟੀ.ਐਮ. ਇੰਚਾਰਜ ਸੰਜੀਵ ਕੁਮਾਰ ਪੁੱਤਰ ਮਦਨ ਲਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਬੈਂਕ ਵਲੋਂ ਰੋਜ਼ਾਨਾ ਦੀ ਤਰਾਂ ਰਾਤ ਨੂੰ ਏ.ਟੀ.ਐਮ. ਬੰਦ ਕੀਤਾ ਗਿਆ|
ਸਵੇਰੇ ਪਤਾ ਲੱਗਾ ਕਿ ਲੁਟੇਰਿਆ ਵਲੋਂ ਸ਼ਟਰ ਦਾ ਤਾਲਾ ਤੋੜਕੇ ਅੰਦਰ ਲੱਗੇਏ.ਟੀ.ਐਮ. ਤੇ ਕੈਸ਼ ਵਾਲੇ ਹਿੱਸੇ ਨੂੰ ਗੈਸ ਕਟਰ ਨਾਲ ਕੱਟ ਕੇ ਏ.ਟੀ.ਐਮ. ਵਿਚ ਪਏ 6 ਲੱਖ 44 ਹਜ਼ਾਰ ਇੱਕ ਸੌ ਰੁਪਏ ਲ਼ੇਕੇ ਫਰਾਰ ਹੋ ਗਏ| ਲੁਟੇਰੇ ਜਾਂਦੇ ਹੋਏ ਏ.ਟੀ.ਐਮ. ਕੈਬਿਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋੜ ਗਏ ਅਤੇ ਕੈਮਰਿਆਂ ਦੀ ਡੀ.ਵੀ.ਆਰ ਵੀ ਨਾਲ ਲੈ ਗਏ| ਐਸ.ਬੀ.ਆਈ. ਦੇ ਏ.ਟੀ.ਐਮ. ਤੇ ਰਾਤ ਨੂੰ ਕੋਈ ਵੀ ਸਕਿਊਰਟੀ ਗਾਰਡ ਨਹੀਂ ਸੀ| ਇਸ ਘਟਨਾ ਦੀ ਸੂਚਨਾਂ ਮਿਲਦਿਆ ਹੀ ਡੀ.ਐਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ, ਐਸ.ਐਚ.ਓ. ਹਰਜਿੰਦਰ ਸਿੰਘ, ਡੀ.ਐਸ.ਪੀ.ਡੀ. ਰਣਜੀਤ ਸਿੰਘ ਬਦੇਸ਼ਾ, ਸੀ.ਆਈ.ਏ. ਇੰਚਾਰਜ ਇੰਸ. ਜਰਨੈਲ ਸਿੰਘ, ਫਿੰਗਰ ਪ੍ਰਿੰਟ ਏ.ਐਸ.ਆਈ. ਮਨੋਜ ਕੁਮਾਰ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾਂ ਸਬੰਧੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly