(ਸਮਾਜ ਵੀਕਲੀ)
ਪਹਿਰ ਦੇ ਤੜਕੇ,
ਸੁਪਨਾ ਆਇਆ।
ਸੁਪਨੇ ਵਿਚ ਫਿਰ,
ਸੁਪਨਾ ਆਇਆ।
ਅੱਖ ਖੁੱਲ੍ਹੀ ਤਾਂ,
ਮਨ ਘਬਰਾਇਆ।
ਘੋਰ ਡਰਾਉਣਾ,
ਕਾਲਖ ਭਰਿਆ,
ਸੂਰਜ
ਪੱਛਮ ਵੱਲੋਂ ਚੜ੍ਹਿਆ।
ਹਰ ਚਾਨਣ ਘਰ,
ਸੋਗ ਪਸਰਿਆ।
ਇੱਲ ਆਲ੍ਹਣੇ ਟੰਗੀ ਸੋਚ।
ਜ਼ੁਲਮ ਦੀ ਭੱਠੀ,
ਭੁੱਜਦੇ ਲੋਕ।
ਸੰਘਣੀ ਛਾਂ ਦਾ,
ਬੂਟਾ ਲਾਓ।
ਕਾਲੀ ਧੁੱਪ ਤੋਂ,
ਜਿਸਮ ਬਚਾਓ।
ਕਿਸਮਤ-ਟਹਿਣੀ,
ਜ਼ੋਰ ਹਿਲਾਓ।
ਆਪਣੀ ਖ਼ੁਦ
ਤਕਦੀਰ ਬਣਾਓ,
ਸੁਪਨਿਆਂ ਵਿਚੋਂ
ਬਾਹਰ ਆਓ ।
(ਮੇਰੀ ਛਪ ਰਹੀ ਪੁਸਤਕ ‘ਆਮਦ’ ਵਿੱਚੌਂ)
ਜੋਗਿੰਦਰ ਸਿੰਘ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly