HOME ( ਦ੍ਰੋਪਦੀ ਅੱਜ ਫਿਰ ਬੇਪੱਤ ਹੋਈ )

( ਦ੍ਰੋਪਦੀ ਅੱਜ ਫਿਰ ਬੇਪੱਤ ਹੋਈ )

ਰਮਿੰਦਰ ਰੰਮੀ

   (ਸਮਾਜ ਵੀਕਲੀ) 

ਸਾਹਿਤਕ ਕੌਰਵਾਂ ਦੀ ਮਹਿਫ਼ਲ ਲੱਗੀ ਸੀ,
ਮਹਾਂ ਕੌਰਵ ਦ੍ਰੋਪਦੀ ਨੂੰ ਬੇਪੱਤ ਕਰ ਰਿਹਾ ਸੀ।
ਬਾਕੀ ਕੌਰਵ ਬੁੱਤ ਬਣੇ ਬੈਠੇ,
ਇਸ ਮੰਜ਼ਰ ਨੂੰ ਦੇਖ ਰਹੇ ਸਨ।
ਮਹਾਂ ਕੌਰਵ ਨੂੰ ਬਚਾਉਣ ਲਈ
ਦ੍ਰੋਪਦੀ ਤੇ ਇਲਜ਼ਾਮ ਲਗਾ,
ਆਪਣੇ ਆਪ ਨੂੰ ਨਿਰਦੋਸ਼ ਸਾਬਿਤ
ਕਰ ਰਹੇ ਸਨ।
ਦ੍ਰੋਪਦੀ ਦਾ ਸੱਚ ਕਹਿਣਾ,
ਕਿਸੇ ਨੂੰ ਹਜ਼ਮ ਨਹੀਂ ਸੀ ਹੋ ਰਿਹਾ।
ਮਹਾਂ ਕੌਰਵ ਦ੍ਰੋਪਦੀ ਨੂੰ ਬੇਪੱਤ ਕਰ
ਸਭਾ ‘ਚੋਂ ਬਾਹਰ ਕਰ ਦਿੰਦਾ ਹੈ,
ਬਾਕੀ ਕੌਰਵ ਹੀ ਹੀ ਕਰ
ਤਮਾਸ਼ਾ ਦੇਖ ਰਹੇ ਹਨ।
ਮਹਾਂ ਕੌਰਵ ਨੂੰ ਬਚਾਉਣ ਲਈ,
ਕਈ ਤਰਾਂ ਦੇ ਇਲਜ਼ਾਮ
ਦ੍ਰੋਪਦੀ ਤੇ ਲਗਾ ਰਹੇ ਹਨ।
ਹੰਝੂ ਪੂੰਝ ਡਬਡਬਾਈਆਂ ਅੱਖਾਂ
ਲਰਜ਼ਦੇ ਹੌਂਠ ਬੁਦਬੁਦਾਉਂਦੀ,
ਕੀ ਨਹੀਂ ਕੀਤਾ ਮੈਂ ਇਸ ਸਭਾ ਦੀ
ਸ਼ਾਨ ਵਧਾਉਣ ਦੀ ਖ਼ਾਤਰ।
ਸ਼ੋਹਰਤ ਤੇ ਚੌਧਰ ਦੇ ਭੁੱਖੇ,
ਸੱਚ ਕਹਿਣ ਵਾਲੇ ਨੂੰ ਟਿਕਣ ਨਹੀਂ ਦਿੰਦੇ।
ਕੌਰਵ ਉਸ ਸਮੇਂ ਵੀ ਸੀ ਜਿਹਨਾਂ,
ਭਰੀ ਸਭਾ ਵਿਚ ਦ੍ਰੋਪਦੀ ਨੂੰ
ਬੇਪੱਤ ਕੀਤਾ ਸੀ।ਤੇ ਅੱਜ ਵੀ
ਕੌਰਵ ਜ਼ਿੰਦਾ ਨੇ ਇਸ ਰੂਪ ਵਿਚ,
ਮਹਾਂ ਕੌਰਵ ਭਰੀ ਸਭਾ ਵਿੱਚ
ਦ੍ਰੋਪਦੀ ਨੂੰ ਬੇਪੱਤ ਕਰਦਾ ਹੈ ਤਾਂ,
ਉਸਨੂੰ ਬਚਾਉਣ ਲਈ ਬਾਕੀ ਕੌਰਵ
ਉਸਦਾ ਸਾਥ ਦਿੰਦੇ ਹਨ ਤੇ।
ਦ੍ਰੋਪਦੀ ਨੂੰ ਗਲਤ ਤੇ ਝੂਠੀ,
ਸਾਬਤ ਕਰਨ ਦੀ ਖ਼ਾਤਰ,
ਦ੍ਰੋਪਦੀ ਦੀ ਪਾਕੀਜ਼ਗੀ ‘ਤੇ ਉਹ,
ਇਲਜ਼ਾਮ ਲਗਾਉਂਦੇ ਨੇ।
ਅੱਜ ਫਿਰ ਦ੍ਰੋਪਦੀ ਬੇਪੱਤ ਹੋਈ ਹੈ,
ਉਸਦੀ ਇਮਾਨਦਾਰੀ , ਸਚਾਈ , ਮਿਹਨਤ
ਤੇ ਵਿਸ਼ਵਾਸ ਦਾ ਚੀਰਹਰਣ ਕੀਤਾ ਗਿਆ ਹੈ।
ਇਹਨਾਂ ਸਾਹਿਤਕ ਕੌਰਵਾਂ ਨੇ,
ਹਾਂ ਦ੍ਰੋਪਦੀ ਅੱਜ ਵੀ ਬੇਪੱਤ ਹੋ ਰਹੀ ਹੈ ।

( ਰਮਿੰਦਰ ਰੰਮੀ )

Previous articleਐਲ.ਏ. ਸਪਾਰਕਸ ਨੇ ਟੋਰਾਂਟੋ ਟੈਂਪੋ ਨੂੰ ਰੋਮਾਂਚਕ ਮੁਕਾਬਲੇ ‘ਚ ਹਰਾਇਆ
Next articleਨਗਰ ਕੌਂਸਲ ਗੜ੍ਹਸ਼ੰਕਰ ਦੇ 13 ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ