ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) 9 ਨਵੰਬਰ ਦੀ ਰਾਤ ਨੂੰ ਸਿਖਰਲੀ ਪੇਸ਼ਕਸ਼ ਕੁਲਵੰਤ ਕੌਰ ਨਗਰ ਦਾ ਲਿਖਿਆ ਅਤੇ ਮਾਨਵਤਾ ਕਲਾ ਮੰਚ ਨਗਰ ਦੀ ਸਮੁੱਚੀ ਟੀਮ ਵੱਲੋਂ ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ ਨਾਟਕ ਮੇਲੇ ਦੀ ਇਕ ਸ਼ਾਨਦਾਰ ਯਾਦ ਬਣ ਗਿਆ,,, ਨਾਟਕ ਵੇਖਣ ਦੌਰਾਨ ਹੀ ਨਾਟਕ ਦੇ ਸੰਵਾਦ ਨੂੰ ਸੁਣ ਕੇ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਨਾਟਕ ਬਾਰੇ ਕੁਝ ਲਿਖਾਂਗਾ ਜਰੂਰ,ਸੋ ਅੱਜ ਸਬੱਬ ਬਣਿਆ,,,, ਪਹਿਲਾਂ ਹੀ ਸਪਸ਼ਟ ਕਰਦਿਆਂ ਕਿ ਇਹ ਇਕ ਵੱਖਰੀ ਵਿਧਾ ਦਾ ਵਿਲੱਖਣ ਨਾਟਕ ਹੈ,,ਨਾਟਕ ਦੀ ਇਸੇ ਵਿਲੱਖਣਤਾ ਨੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ ਮੈਂ ਖ਼ੁਦ ਹੈਰਾਨ ਹਾਂ ਕਿ ਐਨਾ ਬੌਧਿਕ ਪੱਧਰ ਦਾ ਨਾਟਕ ਵੀ ਆਮ ਕਿਰਤੀ ਮਜ਼ਦੂਰ ਤੇ ਮਿਹਨਤਕਸ਼ ਲੋਕ ਬਹੁਤ ਸੌਖੇ ਤਰੀਕੇ ਨਾਲ ਸਮਝ ਗਏ,,,, ਇਕ ਹੋਰ ਵੱਡੀ ਗੱਲ ਹੈ ਕਿ ਇਸ ਨਾਟਕ ਦੇ ਗੀਤ ਪੰਜਾਬੀ ਸਾਹਿਤ ਦੇ ਉਸਤਾਦ ਗ਼ਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਜੀ ਨੇ ਲਿਖੇ ਹਨ ਜੋ ਕਿ ਨਾਟਕ ਦਾ ਹਾਸਿਲ ਹਨ,,, ਨਾਟਕ ਦੀ ਇਕ ਹੋਰ ਵਿਲੱਖਣਤਾ ਦਾ ਜ਼ਿਕਰ ਖਾਸ ਤੌਰ ਤੇ ਕਰਨਾ ਬਣਦਾ ਹੈ ਕਿ ਨਾਟਕ ਦੌਰਾਨ ਗੀਤ, ਸੰਗੀਤ ਅਤੇ ਸੈੱਟ ਡਿਸਾਈਨ ਬੜੇ ਕਮਾਲ ਦਾ ਸੀ! ਨਾਟਕ ਦਾ ਤਕਨੀਕੀ ਨਿਰਦੇਸ਼ਨ ਬਹੁਤ ਪਿਆਰੇ ਬੱਚੇ ਅੰਮ੍ਰਿਤ (ਬੇਟਾ ਜਸਵਿੰਦਰ ਪੱਪੀ ) ਨੇ ਕੀਤਾ ਜੋ ਕਿ ਪੂਰਾ ਸਫਲ ਰਿਹਾ,,,,
ਬੇਟੀ ਨਰਗਿਸ ਦੀ ਜ਼ੋਰਦਾਰ ਪੇਸ਼ਕਾਰੀ ਨੇ ਬਹੁਤੇ ਲੋਕਾਂ ਦਾ ਧਿਆਨ ਖਿੱਚਿਆ!
ਮੇਰੀ ਸਮਝ ਅਨੁਸਾਰ ਸਦੀਆਂ ਤੋਂ ਸੁੱਤੇ ਲੋਕਾਂ ਨੂੰ ਹਲੂਣ ਦੇਣ ਦੀ ਸਮਰੱਥਾ ਰੱਖਦਾ ਹੈ ਇਹ ਨਾਟਕ,,,,, ਉੱਲੂਆਂ ਦੇ ਭੇਸ ਵਿੱਚ ਸਜੇ ਨਾਟਕ ਦੇ ਸਾਰੇ ਪਾਤਰ ਵੱਡਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ ਕਿ ਹਾਕਮ ਸਦੀਆਂ ਤੋਂ ਸਾਡੇ ਮਿਹਨਤਕਸ਼ ਲੋਕਾਂ ਤੇ ਜ਼ੁਲਮੋ ਸਿਤਮ ਕਰ ਰਹੇ ਹਨ ਕਿਸ ਤਰਾਂ ਹਾਕਮ ਜਮਾਤ ਕਿਰਤੀ ਲੋਕਾਂ ਦਾ ਸ਼ੋਸ਼ਣ ਅਤੇ ਲੁੱਟ ਕਰਦੀ ਹੈ ਸਾਡੀ ਸਮੱਸਿਆ ਕੀ ਹੈ,ਅਤੇ ਇਸ ਦਾ ਹੱਲ ਕੀ ਹੈ, ਸੌਖਿਆਂ ਨਾਟਕ ਨੂੰ ਦੇਖਣ ਸੋਚਣ ਤੇ ਸਮਝਣ ਤੋਂ ਪਤਾ ਲੱਗਦਾ ਹੈ!ਨਾਟਕ ਦੇ ਸੰਵਾਦ ਵਿਚਲੇ ਕੁਝ ਡਾਇਲੋਗ ਹਵਾਲੇ ਦੇ ਰੂਪ ਵਿੱਚ ਹੇਠ ਲਿਖ ਰਿਹਾ ਹਾਂ ਜਿਸ ਦੀ ਦਾਦ ਦੇਣ ਵਿੱਚ ਸਰੋਤਿਆਂ ਨੇ ਕੋਈ ਵੀ ਢਿੱਲ ਨਹੀਂ ਵਰਤੀ ਅਤੇ 9 ਨਵੰਬਰ ਅਤੇ 10 ਨਵੰਬਰ ਦੀ ਚੜ੍ਹਦੀ ਸਵੇਰ ਯਾਦਗਾਰ ਬਣ ਗਈ,,,,
(1) ਸੁੱਤੇ ਹੋਏ ਲੋਕਾਂ ਦਾ ਭੱਜਣਾ ਨੁਕਸਾਨਦਾਇਕ ਨਹੀਂ ਹੁੰਦਾ ਜਾਗਦੇ ਲੋਕਾਂ ਦਾ ਭੱਜਣਾ ਖਤਰਨਾਕ ਹੁੰਦਾ ਹੈ!
(2) ਇਹ ਲੋਕ ਉੱਠ ਕਿਉਂ ਨਹੀਂ ਰਹੇ??
ਇਹ ਲੋਕ ਸਦੀਆਂ ਤੋਂ ਸੁੱਤੇ ਆਏ ਆ ‘ ਸੁੱਤੇ ਰਹਿੰਦੇ ਤੇ ਸੁੱਤੇ ਹੀ ਚਲੇ ਜਾਣਗੇ!
(3) ਤੂੰ ਕਿਰਨਾਂ ਦਾ ਕਤਲ ਤੇ ਕਰ ਸਕਦੈਂ” ਪਰ ਤੇਰੇ ਵਿਚ ਐਨਾ ਦਮ ਨਹੀਂ ਕਿ ਚੜ੍ਹਦੇ ਸੂਰਜ ਨੂੰ ਰੋਕ ਸਕੇ!
———————————–
ਸਫਲ ਪੇਸ਼ਕਾਰੀ ਲਈ ਖਾਸ ਤੌਰ ਤੇ ਵਧਾਈ ਮੈੰ ਆਪਣੀ ਵੱਡੀ ਭੈਣ ਕੁਲਵੰਤ ਕੌਰ ਨਗਰ ਨੂੰ ਦੇਣਾ ਚਾਹਾਂਗਾ ਜਿਸਨੇ ਇਸ ਨਾਟਕ ਨੂੰ ਲਿਖਿਆ,,,, ਇਹ ਖਾਸ ਮੁਬਾਰਕਵਾਦ ਇਸ ਲਈ ਵੀ ਹੈ ਕਿਉਂਕਿ ਕੁਲਵੰਤ ਕੌਰ ਨਗਰ ਮੇਰੇ ਆਪਣੇ ਪਿੰਡ ਮਸਾਣੀ ਦੀ ਧੀ ਹੈ ਤੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆਂ ਵਿਚ ਬਹੁਤ ਮਾਣ ਤੇ ਸਨਮਾਨ ਨਾਲ ਉੱਚਾ ਕਰ ਰਹੀ ਹੈ,,, ਜੀਓ ਪਿਆਰਿਓ,,, ਰੰਗਮੰਚ ਜ਼ਿੰਦਾਬਾਦ,,, ਜ਼ਿੰਦਗੀ ਜ਼ਿੰਦਾਬਾਦ,,, ਸੰਘਰਸ਼ ਜ਼ਿੰਦਾਬਾਦ ❤
ਦੋਸਤੋ ਇਸ ਸ਼ਾਨਦਾਰ ਨਾਟਕ ਨੂੰ ਵੇਖਣ ਤੋਂ ਵਾਂਝੇ ਨਾ ਰਹਿ ਜਾਣਾ,,,,,,,
ਧਰਮਿੰਦਰ ਮਸਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly