HOME ਲਾਇਨਜ਼ ਕਲੱਬ ਮਹਿਕ ਬੰਗਾ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਸਟੇਸ਼ਨਰੀ ਅਤੇ...

ਲਾਇਨਜ਼ ਕਲੱਬ ਮਹਿਕ ਬੰਗਾ ਵੱਲੋਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਿੱਚ ਸਟੇਸ਼ਨਰੀ ਅਤੇ ਮਠਿਆਈਆਂ ਵੰਡੀਆਂ ਗਈਆਂ।

14

ਬੰਗਾ   (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਲਾਇਨਜ਼ ਕਲੱਬ ਮਹਿਕ ਬੰਗਾ ਵੱਲੋਂ ਕਲੱਬ ਦੇ ਮੁਖੀ ਡਾ: ਬਲਵੀਰ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੁਰਵੈਦਿਕ ਸਮਰਾਟ ਸਵਰਗੀ ਈਸ਼ਵਰ ਦਾਸ ਦੀ 54ਵੀਂ ਬਰਸੀ ਮੌਕੇ ਸਰਕਾਰੀ ਸਕੂਲ ਲੜਕੇ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਫਲ ਵੰਡੇ ਗਏ | , ਕਲੱਬ ਦੇ ਪ੍ਰਧਾਨ ਡਾ: ਬਲਵੀਰ ਰਾਜ ਸ਼ਰਮਾ ਨੇ ਕਿਹਾ ਕਿ ਕਲੱਬ ਸਮੇਂ-ਸਮੇਂ ‘ਤੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ | ਇਸ ਲੜੀ ਤਹਿਤ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਵਧਾਉਣ ਲਈ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਿਲ, ਇਰੇਜ਼ਰ, ਚਾਕਲੇਟ, ਮਠਿਆਈਆਂ, ਫਲ ਅਤੇ ਜੈਮ ਆਦਿ ਵੰਡੇ ਗਏ।ਇਸ ਮੌਕੇ ਕਲੱਬ ਦੇ ਮੁਖੀ ਡਾ: ਬਲਵੀਰ ਸ਼ਰਮਾ, ਡਾ ਸਿੰਘ, ਦਲਜੀਤ ਸਿੰਘ ਅਰੋੜਾ, ਜਤਿੰਦਰ ਮੋਹਨ, ਬਾਵਾ ਸੂਰੀ, ਮਾਸਟਰ ਅਸ਼ੋਕ ਸ਼ਰਮਾ, ਡਾ: ਜਤਿੰਦਰ, ਵਿਜੇ ਛਾਬੜਾ ਐਡਵੋਕੇਟ, ਰਾਜੇਸ਼ ਮੱਕੜ, ਵਿਨੋਦ ਸ਼ਰਮਾ, ਅਜੈ ਆਨੰਦ, ਡਾ. ਬਲਿਹਾਰ, ਆਰੀਅਨ ਵਸ਼ਿਸ਼ਟ, ਕ੍ਰਿਸ਼ ਮਕੜ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleडॉ अंबेडकर बौद्धिट ट्रस्ट बंगा ने 75वां संविधान दिवस बड़ी श्रद्धापूर्वक मनाया
Next articleਨਾਟਕ “ਹਨੇਰ ਨਗਰੀ” ਬਾਰੇ,,, 33 ਵਾਂ ਮੇਲਾ ਗਦਰੀ ਬਾਬਿਆਂ ਦਾ ਜਲੰਧਰ!