ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਸਟੇਟ ਪੱਧਰੀ ਕਾਨਫਰੰਸ ਹਾਲ ਲੁਧਿਆਣਾ ਵਿੱਚ ਆਯੋਜਿਤ ਕੀਤੀ ਗਈ।ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਡਾ ਰਾਜੀਵ ਸੂਦ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਅਤੇ ਨਾਮਧਾਰੀ ਜੈ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਐਸ ਪੀ ਐਸ਼ ਹਸਪਤਾਲ ਲੁਧਿਆਣਾ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ।ਆਈ ਐੱਮ ਏ ਪੰਜਾਬ ਦੇ ਪ੍ਰਧਾਨ ਡਾ ਸੁਨੀਲ ਕਟਿਆਲ ਦੇ ਸਾਲ ਭਰ ਦੇ ਕਾਰਜਾਂ ਅਤੇ ਉਪਲਬਧੀਆ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਸੂਬੇ ਦੀ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਸਰਕਾਰ ਦੇ ਵੀਜ਼ਨ ਅਤੇ ਭਵਿੱਖ ਦੀ ਯੋਜਨਾ ਦਾ ਖ਼ਾਕਾ ਪੇਸ਼ ਕੀਤਾ। ਪੰਜਾਬ ਦੀਆਂ ਵੱਖ ਵੱਖ ਆਈ ਐੱਮ ਏ ਬ੍ਰਾਂਚਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਇਸ ਮੌਕੇ ਆਈਂ ਐਮ ਏ ਡਾ ਉਂਕਾਰ ਸਿੰਘ ਬੰਗਾ ਬ੍ਰਾਂਚ ਦੇ ਪ੍ਰਧਾਨ ਨੂੰ ਉਨ੍ਹਾਂ ਦੇ ਇਕਾਦਮਿਕ ਅਤੇ ਸਮਾਜਿਕ ਯੋਗਦਾਨ ਲਈ ,ਬੈਸਟ ਪ੍ਰੈਜ਼ੀਡੈਂਟ ਅਵਾਰਡ ਨਾਲ ਨਿਵਾਜਿਆ ਗਿਆ।ਡਾ ਕਸ਼ਮੀਰ ਚੰਦ,ਡਾ ਸੁਖਵਿੰਦਰ ਹੀਰਾ,ਡਾ ਨਿਰੰਜਣ ਪਾਲ,ਡਾ ਕਮਲਜੀਤ ਸਿੰਘ,ਡਾ ਮਨੋਜ ਸੋਬਤੀ,ਡਾ ਵਿਕਾਸ ਛਾਬੜਾ,ਡਾ ਪਰਮਜੀਤ ਸਿੰਘ ਮਾਨ,ਡਾ ਕੁਲਵਿੰਦਰ ਸਿੰਘ ਮਾਨ,ਡਾ ਗੋਰਵ ਸਚਦੇਵਾ, ਅਤੇ ਸਭ ਬ੍ਰਾਂਚਾਂ ਦੇ ਪ੍ਰਧਾਨ, ਸਕੱਤਰ ਅਤੇ ਮੈਂਬਰ ਵੀ ਇਸ ਮਹੱਤਵਪੂਰਨ ਕਾਨਫਰੰਸ ਵਿੱਚ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj