HOME ਡਾਕਟਰ ਉਜਾਗਰ ਸਿੰਘ ਸੂਰੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ, ਡਾਕਟਰ...

ਡਾਕਟਰ ਉਜਾਗਰ ਸਿੰਘ ਸੂਰੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ, ਡਾਕਟਰ ਸੂਰੀ ਗਰੀਬ ਲੋਕਾਂ ਦੇ ਮਸੀਹੇ ਵਜੋਂ ਜਾਣਿਆਂ ਜਾਂਦਾ

ਕੈਪਸ਼ਨ : ਡਾਕਟਰ ਉਜਾਗਰ ਸਿੰਘ ਸੂਰੀ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ ਹੋਈਆ ਗਿਆਨੀ ਗੁਰਦੇਵ ਸਿੰਘ ਅਸਟ੍ਰੇਲੀਆ ਦਾ ਜਥਾ ਅਤੇ ਡਾਕਟਰ ਉਜਾਗਰ ਸਿੰਘ ਸੂਰੀ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵੱਖ ਵੱਖ ਆਗੂ

ਡਾਕਟਰ ਸੂਰੀ ਨੇ ਜਿੱਥੇ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕੀਤੀ ਉੱਥੇ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਵੀ ਰੱਜ ਕੇ ਦਾਨ ਦਿੱਤਾ 

ਬਲਾਚੌਰ   (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਡਾਕਟਰ ਉਜਾਗਰ ਸਿੰਘ ਸੂਰੀ ਦੀ ਅੰਤਿਮ ਅਰਦਾਸ ਮੌਕੇ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਲੋਹਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀ ਪਵਿੱਤਰ ਬਾਣੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਪੰਥ ਪ੍ਰਸਿੱਧ ਰਾਗੀ ਗਿਆਨੀ ਗੁਰਦੇਵ ਸਿੰਘ ਅਸਟ੍ਰੇਲੀਆ ਵਾਲੀਆਂ ਦੇ ਜਥੇ ਨੇ ਵੇਰਾਗ ਮਈ ਕੀਰਤਨ ਕਰਦਿਆਂ ਜਿੱਥੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆਂ ਉੱਥੇ ਡਾਕਟਰ ਉਜਾਗਰ ਸਿੰਘ ਸੂਰੀ  ਨੂੰ ਸ਼ਰਧਾਂਜਲੀ ਭੇਂਟ ਕਰਦੀਆਂ ਕਿਹਾ ਕੇ ਗਰੀਬ ਅਤੇ ਲੋੜਵੰਦ ਲੋਕਾਂ ਇਲਾਜ਼ ਕਰਕੇ ਜੋ ਡਾਕਟਰ ਸੂਰੀ ਨੇ ਨਾ ਮਨਾ ਖੱਟਿਆ ਹੈ ਇਸ ਲਈ ਲੋਕ ਉਨ੍ਹਾਂ ਗਰੀਬਾਂ ਦਾ ਮਸੀਹਾ ਜਾਣਕੇ ਲੰਮੇ ਸਮੇਂ ਤੱਕ ਯਾਦ ਰੱਖਣਗੇ ਉਪਰੰਤ ਸਰਧਾਂਜਲੀ ਸਮਾਗਮ ਵਿਚ ਡਾਕਟਰ ਸੂਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਐਡਵੋਕੇਟ ਹਰਗੋਪਾਲ ਸਿੰਘ, ਜੱਥੇਦਾਰ ਮਹਿੰਦਰ ਸਿੰਘ ਹੁਸੇਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਐਸ ਡੀ ਓ ਸੁਰਜੀਤ ਸਿੰਘ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ (ਰਜਿ) ਨਵਾਂਸ਼ਹਿਰ, ਰਛਪਾਲ ਸਿੰਘ ਰਾਜੂ ਪੰਜਾਬ ਅਨੁਸੂਚਿਤ ਜਾਤੀ ਲੈਂਡ ਡਿਵੈੱਲਪਮੈਂਟ ਤੇ ਵਿੱਤੀ ਕਾਰਪੋਰੇਸ਼ਨ  ਡਾਇਰੈਕਟਰ, ਭੁਪਿੰਦਰ ਸਿੰਘ ਉਭੀ ਮੁੱਖ ਸੰਪਾਦਕ ਰਾਮਗੜ੍ਹੀਆ ਦਰਪਨ ਜਲੰਧਰ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਜਸਪਾਲ ਸਿੰਘ ਜਾਡਲੀ, ਮਨਪ੍ਰੀਤ ਕੌਰ ਅਮਰੀਕਾ, ਮੇਜਰ ਸਿੰਘ ਲੋਹਟ ਸਟੇਟ ਸੈਕਟਰੀ ਨੇ ਕਿਹਾ ਡਾਕਟਰ ਉਜਾਗਰ ਸਿੰਘ ਸੂਰੀ ਦੀ ਬੇਵਕਤੀ ਮੋਤ ਨਾਲ ਕੇਵਲ ਇਕ ਪਰਿਵਾਰ ਜਾ ਪਿੰਡ ਨੂੰ ਹੀ ਘਾਟਾ ਨਹੀ ਪਿਆ ਬਲਕੇ ਸੁਮੱਚਾ ਬਲਾਚੌਰ ਖੇਤਰ  ਇਕ ਪ੍ਰਸਿੱਧ ਡਾਕਟਰ ਦੀਆਂ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ ਅਤੇ ਇਸ ਘਾਟੇ ਨੂੰ ਕਦੇ ਵੀ ਪੂਰਿਆ ਨਹੀ ਜਾ ਸਕਦਾ। ਇਸ ਮੌਕੇ ਡਾਕਟਰ ਸੂਰੀ ਦੇ ਸਪੁੱਤਰਾਂ ਸਰਦਾਰ ਅਮਨਪ੍ਰੀਤ ਸਿੰਘ ਸੂਰੀ ਅਮਰੀਕਾ ਅਤੇ ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ ਮਾਤਾ ਕੁਲਵੰਤ ਕੌਰ ਸੂਰੀ, ਅਤੇ ਨਰਿੰਦਰ ਜੀਤ ਕੌਰ ਸੂਰੀ ਵਲੋਂ ਡਾਕਟਰ ਉਜਾਗਰ ਸਿੰਘ ਸੂਰੀ ਦੀ ਯਾਦ ਵਿਚ ਪਿੰਡ ਲੋਹਟ ਵਿਖੇ ਡਾਕਟਰ ਉਜਾਗਰ ਸਿੰਘ ਸੂਰੀ ਮੈਮੋਰੀਅਲ ਸਬ ਸੈਂਟਰ ਖੋਲ੍ਹਣ ਵਾਸਤੇ ਜਮੀਨ ਦਾਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਵਿਚ ਹਲਕਾ ਵਿਧਾਇਕਾ ਸ਼ੰਤੋਸ਼ ਕਟਾਰੀਆ, ਜੱਥੇਦਾਰ ਸੁਖਦੀਪ ਸਿੰਘ ਸ਼ੁਕਾਰ ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਵਾਂਸ਼ਹਿਰ, ਗੁਰਪ੍ਰੀਤ ਗੁੱਜਰ ਰੈਲਮਾਜਰਾ ਰੈਲਮਾਜਰਾ, ਬ੍ਰਿਗੇਡੀਅਰ ਰਾਜਕੁਮਾਰ ਚੇਅਰਮੈਨ ਗੁੱਜਰ ਸਮਾਜ ਵੈਲਫੇਅਰ ਬੋਰਡ ਪੰਜਾਬ,ਇੰਦਰਜੀਤ ਲੁੱਡੀ, ਰਮਨ ਨੰਦ ਲਾਲ, ਸੀਨੀਅਰ ਪੱਤਰਕਾਰ ਬਲਦੇਵ ਸਿੰਘ ਪਨੇਸਰ,ਮਨਜੀਤ ਸਿੰਘ ਸੋਹਣਪਾਲ, ਜੋਗਿੰਦਰ ਸਿੰਘ ਸੋਹਣਪਾਲ, ਰਣਜੀਤ ਸਿੰਘ ਵਿਰਦੀ, ਪਰਮਜੀਤ ਸਿੰਘ ਸੋਹਣਪਾਲ, ਹਨੀ ਟੌਂਸਾ, ਠੇਕੇਦਾਰ ਗੁਰਚਰਨ ਸਿੰਘ ਉੱਦਲਣੀ, ਸੰਦੀਪ ਭਾਟੀਆ ਆਦੋਆਣਾ, ਬਲਦੇਵ ਸਿੰਘ ਬੱਲੀ, ਜਸਪਾਲ ਸ਼ਰਮਾ, ਸੁਰਿੰਦਰ ਭੱਟੀ, ਮੁਖਤਿਆਰ ਸਿੰਘ ਗਿੱਲ, ਡਾਕਟਰ ਦਿਲਦਾਰ ਸਿੰਘ ਚਾਹਲ, ਡਾਕਟਰ ਐਸ ਕੇ ਪਨੇਸਰ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਬਲਾਚੌਰ, ਡਾਕਟਰ ਜਗਦੀਸ਼ ਛਾਬੜਾ, ਡਾਕਟਰ ਸੋਮਨਾਥ, ਡਾਕਟਰ ਸੁਨੀਲ ਪਾਠਕ, ਨਿਰਮਲ ਸਿੰਘ ਮਾਣੇਵਾਲ, ਦਲਜੀਤ ਸਿੰਘ ਮਾਣੇਵਾਲ, ਸਿਮਰਨ ਸਹਿਜਪਾਲ, ਸੁਨੀਲ ਕੌਂਸਲ ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਵਿਜੇ ਕੁਮਾਰ ਸੰਡਰੇਵਾਲ, ਰਿੱਕੀ ਬਜਾਜ, ਬੇਦੀ ਬਲਾਚੌਰ, ਐਡਵਕੇਟ ਆਰ ਪੀ ਸਿੰਘ ਬਲਾਚੌਰ, ਜੋਗਿੰਦਰ ਸਿੰਘ ਅਟਵਾਲ, ਪਰਮਿੰਦਰ ਭਾਟੀਆ ਐਮ ਸੀ ਬਲਾਚੌਰ, ਪਰਮਿੰਦਰ ਮੇਨਕਾ ਐਮ ਸੀ, ਹਰਪਾਲ ਸਿੰਘ ਮੱਕੋਂਵਾਲ, ਪ੍ਰਵੀਨ ਪੁਰੀ ਬਲਾਚੌਰ, ਅਭਿਸ਼ੇਕ ਰਾਣਾ ਬਲਾਚੌਰ, ਸੋਨੂੰ ਸ਼ਿਵਾਲਿਕ, ਹਿਤੇਸ਼ ਅਰੋੜਾ, ਨਰੇਸ਼ ਚੇਚੀ, ਪਾਨੀ ਕੁਮਾਰ ਐਮ ਸੀ, ਪੱਤਰਕਾਰ ਹਰਦੀਪ ਸਿੰਘ ਗਹੂੰਣ, ਗੁਰਦੇਵ ਸਿੰਘ ਗਹੂੰਣ, ਰਣਦੀਪ ਕੌਸ਼ਲ ਬਲਾਚੌਰ, ਰਣਜੀਤ ਸਿੰਘ ਕਾਕਾ, ਜਸਵਿੰਦਰ ਸਿਆਣ, ਪੱਤਰਕਾਰ ਨਰੇਸ਼ ਕੁਮਾਰ ਹੈਪੀ, ਗੁਰਪ੍ਰੀਤ ਸਿੰਘ ਸੈਣੀ, ਰਣਬੀਰ ਸਿੰਘ ਧਾਲੀਵਾਲ, ਬਾਬਾ ਸੁਰਜੀਤ ਕੰਗਣਾ, ਬਿੱਟੂ ਬਲਾਚੌਰ, ਦਿਲਾਵਰ ਸਿੰਘ ਦਿਲੀ ਗੜ੍ਹੀ, ਚੋਧਰੀ ਹਰਪ੍ਰੀਤ ਸਿੰਘ, ਡਾਕਟਰ ਅਨੁਭਵ ਤਿਆਗੀ, ਡਾਕਟਰ ਦਿਲਦਾਰ ਸਿੰਘ ਚਾਹਲ, ਡਾਕਟਰ ਹਰਦੀਪ ਸਿੰਘ ਸਿਆਣ, ਡਾਕਟਰ ਵਿਕਰਮ ਸਿੰਘ ਭਨੂੰ,ਡਾਕਟਰ ਪਵਨ ਕੁਮਾਰ ਮਾਸਟਰ ਹਰਵਿੰਦਰ ਸਿੰਘ ਰਾਣਾ, ਮਾਸਟਰ ਕੇਵਲ ਰਾਮ, ਸੁਰਜੀਤ ਸਿੰਘ, ਡਾਕਟਰ ਭੂਸ਼ਨ, ਡਾਕਟਰ ਸੋਡੀ, ਡਾਕਟਰ ਮਨਜੀਤ ਸਿੰਘ ਪਨੇਸਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਮਰੇਡ ਜਸਬੀਰ ਸਿੰਘ ਸਿੱਧੂ ਜੌਹਲਾਂ ਦਾ ਦਿਹਾਂਤ
Next articleJammu conference calls for dialogue to resolve the disputes Speakers warn against another military conflict in the region