HOME ਕਾਮਰੇਡ ਜਸਬੀਰ ਸਿੰਘ ਸਿੱਧੂ ਜੌਹਲਾਂ ਦਾ ਦਿਹਾਂਤ

ਕਾਮਰੇਡ ਜਸਬੀਰ ਸਿੰਘ ਸਿੱਧੂ ਜੌਹਲਾਂ ਦਾ ਦਿਹਾਂਤ

2
ਰਾਏਕੋਟ  (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਅੱਜ ਲੰਮਾ ਸਮਾਂ ਡੀ ਬਾਈ ਐਫਆਈ ਦੇ ਸੂਬਾ ਕਮੇਟੀ ਮੈਂਬਰ ਤਹਿਸੀਲ ਕਮੇਟੀ ਮੈਂਬਰ ਅਤੇ ਕਿਸਾਨ ਸਭਾ ਦੀ ਜ਼ਿਲਾ ਕਮੇਟੀ ਦੇ ਮੈਂਬਰ ਰਹੇ ਜਸਬੀਰ ਸਿੰਘ ਸਿੱਧੂ ਜੌਹਲਾਂ ਦਾ ਦੇਹਾਂਤ ਹੋ ਗਿਆ। ਜਸਬੀਰ ਸਿੰਘ  ਥੋੜਾ ਸਮਾਂ ਬਿਮਾਰ ਰਹੇ  ਕੱਲ ਉਹਨਾਂ ਦਾ ਫੋਰਟਸ ਹਸਪਤਾਲ ਵਿਖੇ ਦੇਹਾਂਤ  ਹੋ ਗਿਆ ਉਹਨਾਂ ਦੇ ਅੰਤਿਮ ਸੰਸਕਾਰ ਤੇ ਉਹਨਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਤੇ ਵੱਡੀ ਗਿਣਤੀ ਵਿੱਚ ਕਾਮਰੇਡ ਸਾਥੀ ਸ਼ਾਮਿਲ ਹੋਏ ਅੱਜ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਜੋਹਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਮਿਰਤਕ ਦੇਹ ਤੇ ਕੁਲ ਹਿੰਦ ਕਿਸਾਨ ਸਭਾ ਦੇ  ਸੂਬਾ ਸਕੱਤਰ ਬਲਜੀਤ ਸਿੰਘ ਗਰੇਵਾਲ ਵੱਲੋਂ  ਪਾਰਟੀ ਦਾ ਝੰਡਾ ਪਾ ਕੇ ਅੰਤਮਵਿਦਇਗੀ ਦਿੱਤੀ ਗਈ  ਇਸ ਮੌਕੇ ਕਿਸਾਨ ਆਗੂ ਮਾਸਟਰ ਮੁਖਤਿਆਰ ਸਿੰਘ ਜਲਾਲ ਦੀਵਾਲ ਕਾਮਰੇਡ ਫਕੀਰ ਚੰਦ ਦਦਾ ਹੂਰ ਕਾਮਰੇਡ ਸੁਰਿੰਦਰ ਸਿੰਘ ਸੀਲੋਆਣੀ ਪ੍ਰਧਾਨ ਤਹਿਸੀਲ ਕਮੇਟੀ ਕੁਲਦੀਪ ਸਿੰਘ ਜੌਹਲਾਂ ਸੁਖ ਚੈਨ ਸਿੰਘ ਸਕੱਤਰ ਕਮੇਟੀ ਸਕੱਤਰ ਚਮਕੌਰ ਸਿੰਘ ਨਿਰਮਲ ਸਿੰਘ ਇੰਦਰਜੀਤ ਸਿੰਘ ਕਾਮਰੇਡ ਸੁਰਿੰਦਰ ਸਿੰਘ ਜਲਾਲ ਦੀਵਾਲ ਨਛੱਤਰ ਸਿੰਘ ਅਤੇ ਹਰਦੇਵ ਸਿੰਘ ਜੌਹਲਾਂ ਆਦਿ ਮੌਜੂਦ ਸਨ ਜਸਬੀਰ ਸਿੰਘ ਦੇ ਨਮਿੱਤ ਸਹਿਜ ਪਾਠ ਦੇ ਭੋਗ ਚਾਰ ਤਰੀਕ ਮੰਗਲਵਾਰ ਨੂੰ ਪਿੰਡ ਜੌਹਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ ਤੇ ਸ਼ਰਧਾਂਜਲੀ ਸਮਾਗਮ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਹੋਈ,ਮੀਟਿੰਗ ਦੌਰਾਨ ਅਹਿਮ ਮਸਲੇ ਵਿਚਾਰੇ
Next articleਡਾਕਟਰ ਉਜਾਗਰ ਸਿੰਘ ਸੂਰੀ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ, ਡਾਕਟਰ ਸੂਰੀ ਗਰੀਬ ਲੋਕਾਂ ਦੇ ਮਸੀਹੇ ਵਜੋਂ ਜਾਣਿਆਂ ਜਾਂਦਾ