ਡਾ ਨਛੱਤਰ ਪਾਲ ਐਮ ਐਲ ਏ ਨੇ ਹਰੇਕ ਤਰ੍ਹਾਂ , ਹਰੇਕ ਵਿਅਕਤੀ ਦੇ ਪੱਖ ਵਿੱਚ ਵਿਧਾਨ ਸਭਾ ਵਿੱਚ ਪੱਖ ਪੇਸ਼ ਕੀਤਾ –ਕੌਸਲਰ ਗੁਰਮੁਖ ਨੌਰਥ

ਨਵਾਂਸ਼ਹਿਰ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਇਕ ਲੋਤੇ ਕੌਂਸਲਰ ਗੁਰਮੁੱਖ ਨੌਰਥ ਨੇ ਸਤਿਕਾਰਯੋਗ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨਵਾਂਸ਼ਹਿਰ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ ਉਹਨਾ ਕਿਹਾ ਹੈ ਕਿ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਸਹਿਬ ਜੀ ਨੇ 2025 ਵਿਚ ਇਸ ਬਜਟ ਦੇ ਸੈਸ਼ਨ ਦੋਰਾਨ ਹਲਕਾ ਨਵਾਂਸ਼ਹਿਰ ਦੇ ਕੋਨੇ ਕੋਨੇ ਦੀ ਹਰੇਕ ਬਰਗ ਹਰੇਕ ਧਰਮ ਅਤੇ ਹਰੇਕ ਪਾਸੇ ਦੇ ਵਿਕਾਸ ਦੀ ਹੀ ਗਲ ਕੀਤੀ ਹੈ ਜਿਸ ਵਿਚ ਨਵਾਂਸ਼ਹਿਰ ਦਾ ਸਭ ਤੋਂ ਬਡਾ ਮੁੱਦਾ ਰੇਲਵੇ ਰੋੜ ਦੀ ਸੜਕ ਦਾ ਅੰਬੇਡਕਰ ਚੋਂਕ ਤੋਂ ਲੈ ਕੇ ਨਹਿਰੂ ਗੇਟ ਤੱਕ ਦੀ ਸੜਕ ਦਾ ਮੁੱਦਾ ਸ਼ਹਿਰ ਦੀਆਂ ਹੋਰ ਸੜਕਾਂ ਦਾ ਮੁੱਦਾ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦਾ ਮੁੱਦਾ ਬੰਗਾ ਰੋੜ ਤੋਂ ਲੈ ਕੇ ਰਾਹੋਂ ਨੂੰ ਜਾਣ ਵਾਲੀ ਨਿਹਰੀ ਸੜਕ ਉਤੇ ਕਰੀਹੇ ਕੋਲ ਬੰਦ ਰੇਲਵੇ ਫਾਟਕ ਦਾ ਮੁੱਦਾ ਮੁਲਾਜਮਾਂ ਦੀਆਂ ਓਲਡ ਪੈਨਸ਼ਨਾਂ ਦਾ ਮੁੱਦਾ ਲੇਵਰਾਂ ਦਾ ਮੁਦਾ ਸਫਾਈ ਸੇਵਕਾਂ ਦਾ ਮੁੱਦਾ ਦਲਿਤ ਔਰਤਾਂ ਨੂੰ ਉਹਨਾ ਦਾ ਵਣਦਾ ਮਾਨ ਸਤਿਕਾਰ ਦਿਵਾਣ ਦੀ ਅਤੇ ਕਾਮੇਂ ਕਿਰਤੀਆਂ ਦੀ ਗਲ,ਸ਼੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੀ ਚਰਨ ਛੋਹ ਪਰਾਪਤ ਧਰਤੀ ਵਿਖੇ ਮੀਨਾਰ ਏ ਬੇਗਮਪੁਰਾਂ ਅਤੇ ਉਥੋ ਦੀਆਂ ਸੜਕਾ ਦੀ ਗਲ ਮਹਾਤਮਾਂ ਬੁਧ ਧਰਮ ਦੇ ਦਿਨ ਦੀ ਸਰਕਾਰੀ ਛੁੱਟੀ ਕਰਵਾਉਣ ਅਤੇ ਉਹਾਨਾ ਨੂੰ ਵਣਦਾ ਮਾਣ ਸਤਿਕਾਰ ਦੇਣ ਸੰਬੰਦੀ ਗਲ,ਪੰਜਾਬ ਵਿਚ ਗੇਰ ਕਨੂੰਨੀ ਤਰੀਕੇ ਦੇ ਨਾਲ ਸਰਕਾਰੀ ਜਮੀਨਾਂ ਹੜਪੜ ਵਾਲੇ ਸਤਾ ਦਾਰੀ ਲੋਕਾਂ ਤੇ ਬਣਦੀ ਕਨੂੰਨੀ ਕਾਰਵਾਈ ਕਰਵਾਉਣ ਸੰਬੰਧੀ,ਇਥੋ ਤੱਕ ਡਾਕਟਰ ਨਛੱਤਰ ਪਾਲ ਜੀ ਨੇ ਨਵਾਂਸ਼ਹਿਰ ਵਿਚ ਮੈਂਡੀਕਲ ਕਾਲਜ ਵਣਾਉਣ ਦੀ ਪੰਜਾਬ ਸਰਕਾਰ ਅੱਗੇ ਪੇਸ਼ ਕਸ਼ ਰੱਖੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਮਨਜ਼ੂਰ ਕੀਤਾ ਤੇ ਨੀਹ ਪਥਰ ਰੱਖਕੇ ਉਦਘਾਟਨ ਕੀਤਾ ਜਿਸ ਸੰਬੰਧ ਵਿਚ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੇ ਪੰਜਾਬ ਸਰਕਾਰ ਦਾ ਧੰਨਬਾਦ ਵੀ ਕੀਤਾ,ਇਹਨਾ ਸਾਰੀਆਂ ਗਲਾਂ ਦਾ ਪ੍ਰਗਟਾਵਾ ਕਰਦੇ ਹੋਏ ਕੌਂਸਲਰ ਗੁਰਮੁੱਖ ਨੌਰਥ ਨੇ ਕਿਹਾ ਕਿ ਉਹ ਆਪਣੇ ਅਤੇ ਆਪਣੀ ਸਾਰੀ ਨਵਾਂਸ਼ਹਿਰ ਟੀਮ ਵੱਲੋਂ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਦੀ ਸ਼ਲਾਘਾ ਕਰਦੇ ਹਨ ਜਿਨਾ ਨੇ ਵਿਧਾਨ ਸਭਾ ਵਿਚ ਸਾਡੇ ਹੱਕ ਸਚ ਦੀ ਗਲ ਕੀਤੀ ਹੈ ਤੇ ਬਡੇ ਕਦਮ ਚੁਕੇ ਹਨ ਤੇ ਸਾਰੀ ਬਹੁਜਨ ਸਮਾਜ ਪਾਰਟੀ ਦਾ ਮਾਣ ਵਧਾਇਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਦੇ ਬਜਟ ਵਿੱਚ ਅੰਕੜਿਆਂ ਰਾਹੀਂ ਐਸ ਸੀ ਭਾਈਚਾਰੇ ਨੋਜਵਾਨਾਂ ਤੇ ਮਹਿਲਾਵਾਂ ਤੇ ਸਮੂਚੇ ਪੰਜਾਬੀਆਂ ਨਾਲ ਸਿਰਫ ਧੋਖਾ ਕੀਤਾ- ਡਾਕਟਰ ਅਵਤਾਰ ਸਿੰਘ ਕਰੀਮਪੁਰੀ
Next articleਐਨ ਐਮ ਐਮ ਐਸ ਪ੍ਰੀਖਿਆ ਵਿੱਚ ਭੰਗਲ ਖੁਰਦ ਸਕੂਲ ਦੀ ਝੰਡੀ