ਸੱਧੇਵਾਲ ਸਕੂਲ ਵਿੱਚ ਕਰਵਾਈ ਹਫਤਾਵਾਰੀ ਬਾਲ – ਸਭਾ

(ਸਮਾਜ ਵੀਕਲੀ): ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸੈਂਟਰ – ਬਾਸੋਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ ਵਿਖੇ ਹਫਤਾਵਾਰੀ ਬਾਲ – ਸਭਾ ਕਰਵਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾਵਾਂ , ਕਹਾਣੀਆਂ , ਦੇਸ – ਭਗਤੀ ਦੇ ਗੀਤ , ਧਾਰਮਿਕ ਗੀਤ ਆਦਿ ਸੁਣਾਏ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਆਪਣੇ ਵਿਚਾਰ , ਕਵਿਤਾਵਾਂ ਤੇ ਜਾਣਕਾਰੀ ਵੀ ਸਾਂਝੀ ਕੀਤੀ ਤੇ ਅਧਿਆਪਕਾਵਾਂ ਪਾਸੋਂ ਗਿਆਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਮੁਖੀ ਮੈਡਮ ਰਜਨੀ ਧਰਮਾਣੀ , ਸ਼ਿਵਾਨੀ ਰਾਣਾ , ਸੋਨੂੰ ਦੇਵੀ , ਬਲਵੀਰ ਕੌਰ , ਸੁਰਿੰਦਰ ਕੌਰ , ਆਸ਼ਾ ਦੇਵੀ ਅਤੇ ਸਕੂਲ ਦੇ ਪਿਆਰੇ – ਪਿਆਰੇ ਵਿਦਿਆਰਥੀ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਬੈਲਾਂ ਦੀਆਂ ਜੋਡ਼ੀਆਂ , ਰਹਿ ਗਈਆਂ ਥੋੜ੍ਹੀਆਂ “
Next articleਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੀ ਅਹਿਮ ਮੀਟਿੰਗ 18 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ।