ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ):–ਗੁਰੂ ਗੋਬਿੰਦ ਸਿੰਘ ਹਸਪਤਾਲ ਪਿੰਡ ਦੁਸਾਂਝ ਕਲਾਂ ਵਿਖੇ ਸਿਹਤ ਸੇਵਾਵਾਂ ਦੇਣ ਲਈ ਡਾਕਟਰ ਕੁਲਦੀਪ ਸਿੰਘ ਨੇ ਆਪਣੀ ਟੀਮ ‘ਚ ਡਾ. ਸਰਬਜੀਤ ਸਿੰਘ, ਡਾ. ਵਿਨੋਦ ਕੁਮਾਰ, ਡਾ. ਸੁਖਵੀਰ ਸਿੰਘ ਬੀ. ਡੀ. ਐੱਸ. ਸਮੇਤ ਚਾਰਜ ਸੰਭਾਲ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਤੀਰਥ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਵੈਲਫੇਅਰ ਕਮੇਟੀ ਦੁਸਾਂਝ ਕਲਾਂ ਵੱਲੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਪਿੰਡ ਦੁਸਾਂਝ ਕਲਾਂ ਵਿਖੇ ਸਵ ਗਾ ਮਲਕੀਤ ਸਿੰਘ ਦੀ ਮੌਤ ਹੋਣ ਤੋਂ ਬਾਅਦ ਵਿੱਚ ਹਸਪਤਾਲ ਸਿਹਤ ਸਹੂਲਤਾਂ ਤੋਂ ਸੱਖਣਾ ਪਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ ਨਵੇਂ ਆਏ ਡਾਕਟਰ ਕੁਲਦੀਪ ਸਿੰਘ ਨੇ ਹਸਪਤਾਲ ਦਾ ਚਾਰਜ ਸੰਭਾਲਿਆ। ਇਸ ਡਾਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ 24 ਘੰਟੇ ਸਿਹਤ ਸਹੂਲਤਾਂ ਦੇਣ ਲਈ ਹਾਜ਼ਰ ਰਹੇਗਾ ਉਨ੍ਹਾਂ ਅੱਗੇ ਕਿਹਾ ਕਿ ਹਰੇਕ ਬਿਮਾਰੀ ਦੇ ਅਪ੍ਰੇਸ਼ਨ ਵੀ ਕੀਤੇ ਜਾਣਗੇ। ਇਸ ਮੌਕੇ ਗੁਰੂ ਗੋਬਿੰਦ ਹਸਪਤਾਲ ਵੈਲਫੇਅਰ ਕਮੇਟੀ ਦੁਸਾਂਝ ਕਲਾਂ ਦੇ ਪ੍ਰਧਾਨ ਜਥੇਦਾਰ ਸੁਖਜੀਤ ਸਿੰਘ ਜੌਹਲ, ਪ੍ਰਿੰਸੀਪਲ ਰਾਮ ਤੀਰਥ ਸਿੰਘ, ਨਿਰਮਲ ਕੁਮਾਰ ਨਵੀਂ ਸਰਪੰਚ ਦੁਸਾਂਝ ਕਲਾਂ, ਬਲਵਿੰਦਰ ਸਿੰਘ ਦੁਸਾਂਝ, ਗੁਰਬਕਸ਼ ਸਿੰਘ ਲੇਹਲ, ਸੰਤੋਖ ਸਿੰਘ ਸਹੋਤਾ, ਇੰਦਰਜੀਤ ਸਿੰਘ ਇੰਦਣਾਂ, ਰਣਜੀਤ ਸਿੰਘ ਮਤਫੱਲੂ, ਰਾਮ ਨਾਥ ਸਾਬਕਾ ਪੰਚ, ਚੌਧਰੀ ਮਨੋਹਰ ਲਾਲ, ਪ੍ਰਗਣ ਸਿੰਘ ਗਰੇਵਾਲ, ਮਾ. ਗੁਰਮੀਤ ਰਾਮ, ਪਲਵਿੰਦਰ ਸਿੰਘ ਦੁਸਾਂਝ, ਹਰਦਰਸ਼ ਸਿੰਘ, ਗੁਰਦੀਪ ਕੌਰ, ਸੁਨੀਤਾ ਰਾਜ, ਮਨਦੀਪ ਕੌਰ, ਮਨਸੁਖਦੀਪ ਸਿੰਘ, ਦਿਲਸੁਖਦੀਪ ਸਿੰਘ, ਰਾਮ ਤੀਰਥ ਸਿੰਘ ਖਾਲਸਾ, ਜਸਵੀਰ ਸਿੰਘ, ਰਣਵੀਰ ਸਿੰਘ, ਪਿੰਦਰ ਸਿੰਘ ਜੌਹਲ, ਮੱਖਣ ਸਿੰਘ ਜੌਹਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



