ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅਸੀਂ 87ਵੀਂ ਵਰ੍ਹੇਗੰਢ ਅਤੇ ਡਾ: ਕੋਟਨੀਸ 50ਵੀਂ ਵਰ੍ਹੇਗੰਢ ਪੂਰੇ ਹੋਣ ਤੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਫਰੀ ਕੈਂਪਾਂ ਦੀ ਲੜੀ ਲਾਈ ਜਾਵੇਗੀ ਜਿਸ ਦੀ ਪਹਿਲੀ ਸ਼ੁਰੂਆਤ ਭਾਰਤ ਦੇ ਅੰਨਦਾਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਦੋ ਦਿਨ ਫਰੀ ਐਕੂਪੰਚਰ ਮੈਡੀਕਲ ਕੈਂਪ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਸਾਨ ਮੇਲੇ ਮੌਕੇ ਤੇ 26 ਅਤੇ 27 ਸਤੰਬਰ ਨੂੰ ਡਾ: ਇੰਦਰਜੀਤ ਸਿੰਘ ( W.H.O) ਦੀ ਰਹਿਨੁਮਾਈ ਹੇਠ ਲਗਾਇਆ ਜਾਵੇਗਾ ਜਿਸ ਵਿੱਚ ਹਰ ਪ੍ਰਕਾਰ ਦੀਆਂ ਪੁਰਾਣੀਆਂ ਬਿਮਾਰੀਆਂ ਸਰਵਾਈਕਲ ਦਰਦ, ਗਰਦਨ ਦੀ ਅਕੜਨ, ਰੀ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਾ ਮੁਕਤ, ਮਾਨਸਿਕ ਪ੍ਰੇਸ਼ਾਨੀਆਂ ਅਤੇ ਹੜ੍ਹਾਂ ਦੀ ਵਜ੍ਹਾ ਤੋਂ ਪੇਟ ਦੀਆਂ ਬਿਮਾਰੀਆਂ ਦਮਾਂ, ਸਾਹ ਰੋਗ, ਚਮੜੀ ਰੋਗ ਆਦਿ ਦਾ ਇਲਾਜ ਕੀਤਾ ਜਾਵੇਗਾ । ਇਹ ਜਾਣਕਾਰੀ ਹਸਪਤਾਲ ਦੇ ਜਰਨਲ ਸਕੱਤਰ ਡਾ: ਇਕਬਾਲ ਸਿੰਘ ਗਿੱਲ ਆਈ ਪੀ ਐਸ ਰਿਟਾਇਰਡ (ਆਈ ਜੀ) ਅਤੇ ਸਰਦਾਰ ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੁਧਿਆਣਾ ਨੇ ਦਿੱਤੀ । ਇਹ ਕੈਂਪ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਿਸਾਨ ਮੇਲੇ ਮੌਕੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ । ਇਹ ਦੋ ਦਿਨਾਂ ਵਿੱਚ ਇਲਾਜ ਕਰਵਾਉਣ ਵਾਲੇ ਕਿਸਾਨਾਂ ਭਰਾਵਾਂ ਦਾ ਬਾਕੀ ਰਹਿੰਦਾ ਇਲਾਜ ਸਲੇਮ ਟਾਬਰੀ ਹਸਪਤਾਲ ਵਿੱਚ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



