HOME ਮੁੱਖ ਮੰਤਰੀ ਪੰਜਾਬ ਦਾ ਹਰ ਜ਼ਿਲ੍ਹੇ ਅੰਦਰ ਆਉਣ ਤੇ ਕੀਤਾ ਜਾਵੇਗਾ ਘਿਰਾਓ...

ਮੁੱਖ ਮੰਤਰੀ ਪੰਜਾਬ ਦਾ ਹਰ ਜ਼ਿਲ੍ਹੇ ਅੰਦਰ ਆਉਣ ਤੇ ਕੀਤਾ ਜਾਵੇਗਾ ਘਿਰਾਓ – ਸਰਬਜੀਤ ਕੌਰ ਸੂਬਾ ਪ੍ਰਧਾਨ

8
ਸਰਬਜੀਤ ਕੌਰ ਸੂਬਾ ਪ੍ਰਧਾਨ
ਬਲਾਚੌਰ,    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) – ਮਲਟੀਪਰਪਜ ਹੈਲਥ ਵਰਕਰ ਫੀਮੇਲ ਇਮਪਲਾਈਜ ਪੰਜਾਬ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਜਦੋਂ ਵੀ ਪੰਜਾਬ ਦੇ ਕਿਸੇ ਜਿਲੇ ਅੰਦਰ ਦੌਰੇ ਤੇ ਆਉਣਗੇ ਤਾਂ ਉਨ੍ਹਾਂ ਵਿਰੁੱਧ ਭਾਰੀ ਰੋਸ ਧਰਨਾ ਕਰਕੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਪੰਜਾਬ ਦੇ ਬਹੁ ਗਿਣਤੀ ਵਿਧਾਇਕਾਂ ਨੂੰ ਵਾਰ ਵਾਰ ਮੰਗ ਪੱਤਰ ਉਪਰੰਤ ਵੀ ਕਿਸੇ ਵੀ ਕੈਬਨਿਟ ਮੰਤਰੀ ਜਾਂ ਵਿਧਾਇਕ ਨੇ ਸਾਡੀ ਮੁੱਖ ਮੰਤਰੀ ਨਾਲ ਪੈਨਲ  ਮੀਟਿੰਗ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਹੁਣ ਸਮੁੱਚੀ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜਦੋਂ ਵੀ ਮੁੱਖ ਮੰਤਰੀ ਕਿਸੇ ਵੀ ਜਿਲ੍ਹੇ ਵਿੱਚ ਦੌਰੇ ਤੇ ਆਉਂਦੇ ਹਨ ਤਾਂ ਸਾਡੀ ਯੂਨੀਅਨ ਉਨ੍ਹਾਂ ਦਾ ਡੱਟ ਕੇ  ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਜੇ ਕਰ ਮੁੱਖ ਮੰਤਰੀ 28 ਸਤੰਬਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਉਣਗੇ ਤਾਂ ਸਮੁੱਚੀ ਯੂਨੀਅਨ ਵੱਲੋਂ ਉਨ੍ਹਾਂ ਦਾ ਸਖਤ ਵਿਰੋਧ ਕਰਕੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਸਿਹਤ ਵਿਭਾਗ ਦਾ ਆਨਲਾਈਨ ਅਤੇ ਔਫਲਾਈਨ ਕੰਮ ਪੂਰੀ ਤਰਾਂ ਬੰਦ ਕਰ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ: ਕੋਟਨੀਸ ਚੈਰੀਟੇਬਲ ਹਸਪਤਾਲ ਸਲੇਮ ਟਾਬਰੀ ਵੱਲੋਂ ਭਾਰਤੀ ਮੈਡੀਕਲ ਮਿਸ਼ਨ ਚੀਨ 1938-1942
Next articleਚੋਣ ਕਮਿਸ਼ਨ ਦੀਆਂ ਸਰਗਰਮੀਆਂ ਤੋਂ ਜਾਣੂ ਹੋਣ ਲਈ ਸੀ.ਈ.ਉ. ਪੰਜਾਬ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਕੀਤਾ ਜਾਵੇ ਫਾਲੋ : ਜ਼ਿਲਾ ਚੋਣ ਅਫਸਰ