ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ਵ ਬੁੱਧੀਜੀਵੀ ਫੋਰਮ ਦੁਆਰਾ ਰੋਹਤਕ ਵਿਖੇ ਆਯੋਜਿਤ ਵੁਮੈਨ ਅਚੀਵਰਜ਼ ਐਵਾਰਡ 2022 ਦੌਰਾਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਡਾ ਗੁਰਪ੍ਰੀਤ ਕੌਰ ਖਹਿਰਾ ਨੇ ਭਾਗ ਲਿਆ। ਜਿਸ ਵਿੱਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਡਾ ਗੁਰਪ੍ਰੀਤ ਕੌਰ ਖਹਿਰਾ ਨੂੰ ਉਨ੍ਹਾਂ ਦੇ ਮਹਿਲਾ ਸ਼ਸ਼ਕੱਤੀਕਰਨ ਦੇ ਖੇਤਰ ਵਿੱਚ ਕੀਤੀਆਂ ਗਤੀਵਿਧੀਆਂ ਤੇ ਸੋਧਾਂ ਹਿੱਤ ਜੰਗ ਇੰਟੈਕਚੁਅਲ ਆਫ ਦਾ ਈਅਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ ਗੁਰਪ੍ਰੀਤ ਕੌਰ ਖਹਿਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੀ ਔਰਤ ਪੜ੍ਹੀ ਲਿਖੀ ਅਤੇ ਆਤਮ ਨਿਰਭਰ ਤਾਂ ਵੱਲ ਲਗਾਤਾਰ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਆਪਣੇ ਮੌਲਿਕ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣ ਦੇ ਨਾਲ ਨਾਲ ਸਮਾਜ ਦੇ ਹਰ ਖੇਤਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ । ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇਨਕਮ ਟੈਕਸ ਕਮਿਸ਼ਨਰ ਆਭਾ ਸਿੰਘ ਸੋਨੀਪਤ ਤੋਂ ਸਿਵਲ ਜੱਜ ਡਾ ਰੇਖਾ ਸਾਲੂ ਕਿ ਰਾਸ਼ਟਰਪਤੀ ਐਵਾਰਡੀ ਡਾ ਮੁਕਤਾ ਯੁਵਾ ਰਾਜਨੀਤੀਵਾਨ ਨੌਕਸ਼ਮ ਚੌਧਰੀ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਬਾਰਾਂ ਦੇਸ਼ਾਂ ਦੇ ਸਮੇਤ ਪੂਰੇ ਦੇਸ਼ ਦੀਆਂ ਮਹਿਲਾਵਾਂ ਨੇ ਵੀ ਆਨਲਾਈਨ ਮਾਧਿਅਮ ਰਾਹੀਂ ਇਸ ਸਮਾਰੋਹ ਅੰਦਰ ਹਾਜ਼ਰੀ ਭਰੀ। ਇਹ ਸਮਾਰੋਹ ਅੰਦਰ ਡਾ ਗੁਰਪ੍ਰੀਤ ਕੌਰ ਖਹਿਰਾ ਨੂੰ ਐਵਾਰਡ ਮਿਲਣ ਤੇ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਵਧਾਈ ਪੇਸ਼ ਕੀਤੀ। ਕਾਲਜ ਦੇ ਸਮੂਹ ਮਹਿਲਾ ਸਟਾਫ ਮੈਂਬਰਾਂ ਸਮੇਤ ਵਿਦਿਆਰਥਣਾਂ ਨੂੰ ਅੱਗੇ ਵਧਣ ਵਾਸਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly