HOME ਮੈਥੋਡਿਸਟ ਚਰਚ ਪੰਡੋਰੀ ਵੜੈਚ ਵਿਖੇ ਮਸੀਹੀ ਸਮਾਗਮ ਕਰਵਾਇਆ ਗਿਆ

ਮੈਥੋਡਿਸਟ ਚਰਚ ਪੰਡੋਰੀ ਵੜੈਚ ਵਿਖੇ ਮਸੀਹੀ ਸਮਾਗਮ ਕਰਵਾਇਆ ਗਿਆ

3

ਸਮਾਜ ਵੀਕਲੀ ਯੂ ਕੇ

ਪੰਜਾਬ-  ਮਿਤੀ 22 ਨਵੰਬਰ 2025 ਨੂੰ ਮੈਥੋਡਿਸਟ ਚਰਚ ਪੰਡੋਰੀ ਵੜੈਚ ਵਿਖੇ The jeses savior church ministry International ਦੇ ਬੈਨਰ ਹੇਠ ਪਹਿਲਾ ਮਸੀਹੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਲਗਭਗ ਡੇਢ ਸੌ ਸ਼ਰਧਾਲੂਾਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਸ੍ਰੀ ਇਮੈਨੂਅਲ ਰਾਏ ਜੀ ਨੇ ਸਟੇਜ ਸਕੱਤਰ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਦਿੱਲੀ ਤੋਂ ਬਿਸ਼ਪ ਅਸ਼ੋਕ ਬਰੈਵ ਜੀ ਸ਼ਾਮਿਲ ਹੋਏ ਉੱਨਾਂ ਨੇ ਸੰਗਤਾਂ ਨੂੰ ਬਾਈਬਲ ਦੇ ਵਚਨਾਂ ਬਾਰੇ ਵਿਸਥਾਰ ਨਾਲ ਸਮਝਾਇਆ ਕਿ ਸਾਨੂੰ ਇੱਕ ਦੂਸਰੇ ਤੋਂ ਪਿਆਰ ਅਤੇ ਦਯਾ ਭਾਵਨਾ ਨਾਲ ਰਹਿਣਾ ਚਾਹੀਦਾ ਹੈ।

The Jesus Savior Church Ministry international ਦੀ ਪ੍ਰਧਾਨ ਸ਼੍ਰੀਮਤੀ ਮੁਰਿਨਾ ਭੱਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਮਿੱਠੂ ਮਦਾਨ ਜੀ ਖਾਸ ਤੌਰ ਤੇ ਸ਼ਾਮਲ ਹੋਏ ਅਤੇ ਉੱਨਾਂ ਨੇ ਚਰਚ ਮਨਿਸਟਰੀ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਲੈਕਚਰਾਰ ਰਾਕੇਸ਼ ਰਾਏ, ਪ੍ਰਦੀਪ ਸਾਗਰ, ਡੇਵਿਡ ਜੌਨ, ਸੰਦੀਪ ਜੀ, ਜੋਸੁਆ, ਨੇਹਾ, ਸੁਨੀਤਾ ਵੇਰਕਾ, ਮੈਰੀ ਮੂਨ ਆਦਿ ਹਾਜ਼ਰ ਸਨ ।

Previous articleਡਾ. ਦਵਾਰਕਾ.ਨਾਥ.ਸਸਸ ਸਕੂਲ ਦੀਆਂ ਵਿਦਿਆਰਥਣਾਂ ਦੀ ਰਾਸ਼ਟਰੀ ਪੱਧਰੀ ਸਾਇੰਸ ਪ੍ਰਦਰਸ਼ਨੀ ‘ਚ ਹੋਈ ਬੱਲੇ ਬੱਲੇ।
Next articleConstitution Day, November 26