ਠਾਠਾਂ ਮਾਰਦੇ ਇਕੱਠ ‘ਚ ਡਾ: ਦਾਹੀਆ ਨੇ ਲਹਿਰਾਇਆ ਦੇਸ਼ ਦਾ ਕੌਮੀ ਝੰਡਾ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ

ਨਿਰਮਾਣ ਅਧੀਨ ਸਰਕਾਰੀ ਸਕੂਲ ਨੂੰ “ਅਯਾਸ਼ੀ ਦੇ ਅੱਡੇ” ਤੋਂ “ਵਿੱਦਿਆ ਦਾ ਮੰਦਰ” ਜਲਦ ਹੀ ਬਣਵਾਵਾਂਗੇ – ਯੂਨੀਅਨ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਨੰਬਰਦਾਰ ਯੂਨੀਅਨ ਦੇ ਵਿਹੜੇ ਨੂਰਮਹਿਲ ਇਲਾਕੇ ਦੇ ਲੋਕ ਦੇਸ਼ ਭਗਤ ਬਣਕੇ ਰੈਲੀ ‘ਚ ਹਿੱਸਾ ਲੈਣ ਵਾਂਗ ਪਹੁੰਚੇ। ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ 25ਵਾਂ ਕੌਮੀ ਤਿਉਹਾਰ ਸਿਲਵਰ ਜੁਬਲੀ ਦੇ ਰੂਪ ਵਿੱਚ ਮਨਾਇਆ ਗਿਆ। ਹਲਕਾ ਵਿਧਾਨ ਸਭਾ ਨਕੋਦਰ ਦੇ ਇੰਚਾਰਜ ਅਤੇ ਪੰਜਾਬ ਦੇ ਮਸ਼ਹੂਰ ਡਾਕਟਰ ਨਵਜੋਤ ਸਿੰਘ ਦਾਹੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਾਜ਼ਰੀਨ ਨੰਬਰਦਾਰ ਸਾਹਿਬਾਨਾਂ, ਸ਼ਹਿਰ ਨਿਵਾਸੀਆਂ ਅਤੇ ਇਲਾਕੇ ਦੇ ਪਤਵੰਤੇ ਦੇਸ਼ ਭਗਤਾਂ ਨੇ ਉਹਨਾਂ ਦਾ ਆਲੀਸ਼ਾਨ ਸਲੀਕੇ ਨਾਲ ਨਿੱਘਾ ਸਵਾਗਤ ਕੀਤਾ। ਦੀਵਾਲੀ ਵਾਂਗ ਫੁੱਲਝੜੀਆਂ ਵੀ ਚਲਾਈਆਂ ਗਈਆਂ। ਠਾਠਾਂ ਮਾਰਦੇ ਇਕੱਠ ਵਿੱਚ ਡਾ: ਨਵਜੋਤ ਸਿੰਘ ਦਾਹੀਆ ਨੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ। ਉਹਨਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਕੇ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਾਡਾ ਪੰਜਾਬ ਇੱਕ ਰੰਗਲਾ ਪੰਜਾਬ ਬਣ ਸਕਦਾ ਹੈ।

ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠਕੇ ਸਾਂਝੀ ਵਾਰਤਾ, ਪ੍ਰੇਮ ਭਾਈ ਚਾਰੇ ਨਾਲ ਕੰਮ ਕਰਨਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਦੇ ਹੋਣਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਰ ਵਿਭਾਗ ਦੀਆਂ ਸਰਕਾਰੀ ਕੁਰਸੀਆਂ ‘ਤੇ ਇਮਾਨਦਾਰ ਛਬੀ ਵਾਲੇ ਅਫ਼ਸਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਨੇ ਚਾਹੀਦੇ ਹਨ। ਕਾਲੀਆਂ ਭੇਡਾਂ ਨੂੰ ਸਰਕਾਰੀ ਕੁਰਸੀਆਂ ਤੋਂ ਮੁਕਤ ਕਰਨਾ ਚਾਹੀਦਾ ਹੈ ਤਾਂ ਹੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਸੁਪਨੇ ਸਾਕਾਰ ਹੋ ਸਕਦੇ ਹਨ। ਸਕੂਲ ਬਣਵਾਉਣ ਦੇ ਮੁੱਦੇ ‘ਤੇ ਉਹਨਾਂ ਗੱਲ ਸਾਫ਼ ਕੀਤੀ ਕਿ ਯੂਨੀਅਨ ਦੇ ਜੁਝਾਰੂ ਨੰਬਰਦਾਰ ਸਰਕਾਰੀ ਸਕੂਲ ਨੂੰ ਬਣਵਾਉਣ ਲਈ ਤਤਪਰ ਹਨ। ਪੰਜਾਬ ਸਰਕਾਰ ਦੇ ਮਾਣਯੋਗ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਪੂਰੀ ਦ੍ਰਿੜ੍ਹਤਾ ਨਾਲ ਇਸ ਨੇਕ ਕਾਰਜ ਨੂੰ ਸਿਰੇ ਲਾਉਣ ਲਈ ਜੁੜੇ ਹੋਏ ਹਨ। ਨੂਰਮਹਿਲ ਇਲਾਕਾ ਨਿਵਾਸੀਆਂ ਨੂੰ ਜਲਦ ਹੀ “ਗੁਡ ਨਿਊਜ਼” ਮਿਲ ਜਾਵੇਗੀ। ਉਹਨਾਂ ਕਿਹਾ ਸਕੂਲ ਬਣਵਾਉਣ ਵਿੱਚ ਅੜਿੱਕਾ ਢਾਹ ਕੇ ਕੁੱਝ ਲੋਕ ਆਪਣੇ ਹੀ ਸ਼ਹਿਰ ਨਾਲ ਧ੍ਰੋਹ ਕਮਾ ਰਹੇ ਹਨ ਅਤੇ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ।ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ, ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਜਸਟ ਵਨ ਜਿੰਮ ਨੇ ਜਿੱਥੇ ਮੁੱਖ ਮਹਿਮਾਨ ਲਈ ਖ਼ੂਬਸੂਰਤ ਸਨਮਾਨ ਚਿੰਨ੍ਹ ਬਣਵਾਕੇ ਸਨਮਾਨਿਤ ਕੀਤਾ ਉੱਥੇ ਪੱਤਰਕਾਰ, ਨੰਬਰਦਾਰ ਅਤੇ ਸ਼ਹਿਰ ਨਿਵਾਸੀਆਂ ਨੂੰ ਵੀ ਅਤਿਅੰਤ ਖ਼ੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਨਵਾਜ਼ਿਆ ਗਿਆ।

ਨੂਰਮਹਿਲ ਪੁਲਿਸ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਨਿਯਮਾਂ ਅਨੁਸਾਰ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਗਈ। ਹਾਜ਼ਰੀਨ ਦੇਸ਼ ਭਗਤਾਂ ਦੇ ਸੀਨਿਆਂ ਤੇ ਤਿਰੰਗੇ ਝੰਡੇ ਸੁਸ਼ੋਭਿਤ ਕੀਤੇ ਗਏ ਤਾਂ ਕਿ ਦੇਸ਼ ਭਗਤੀ ਦੀ ਅਲਖ ਮਚਦੀ ਰਹੇ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ “ਸਵਦੇਸ਼ੀ ਅਪਣਾਓ” ਦਾ ਸੁਨੇਹਾ ਦਿੰਦੇ ਹੋਏ ਸਿਲਵਰ ਜੁਬਲੀ ਸੈਲੀਬ੍ਰੇਸ਼ਨ ਸ਼ਬਦਾਂ ਦੀ ਕਟਿੰਗ ਖੁਦ ਕੀਤੀ, ਇਸ ਵਿੱਚ ਲਾਇਨ ਜਸਪ੍ਰੀਤ ਕੌਰ ਸੰਧੂ, ਲਾਇਨ ਆਂਚਲ ਸੰਧੂ ਸੋਖਲ ਅਤੇ ਲਾਇਨ ਦਿਨਕਰ ਸੰਧੂ ਨੇ ਪੂਰੀ ਤਰ੍ਹਾਂ ਸਹਿਯੋਗ ਕੀਤਾ। ਦੇਸ਼ ਪ੍ਰੇਮ ਦੀ ਮਹਾਨਤਾ ਨੂੰ ਦਰਸਾਉਂਦੇ ਹਾਜ਼ਰੀਨ ਪਤਵੰਤੇ ਹੱਥ ਵਿੱਚ ਤਿਰੰਗੇ ਝੰਡੇ ਫੜ੍ਹਕੇ ਫ਼ੋਟੋ ਖਿਚਵਾਉਂਦੇ ਨਜ਼ਰ ਆਏ। ਅਜਿਹਾ ਮੰਜ਼ਰ ਸਿਰਫ ਨੰਬਰਦਾਰ ਯੂਨੀਅਨ ਦੇ ਵਿਹੜੇ ਹੀ ਦੇਖਣ ਨੂੰ ਮਿਲਿਆ। ਜਸ਼ਨ-ਏ-ਗਣਤੰਤਰ “ਸਿਲਵਰ ਜੁਬਲੀ” ਮੌਕੇ ਜਤਿਨ ਮੇਜ਼ ਕੰਪਨੀ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੀ ਖੂਬਸੂਰਤ ਆਈਟਮ ਪੇਸ਼ ਕੀਤੀ ਗਈ। ਆਖਿਰ ਵਿੱਚ ਨੰਬਰਦਾਰ ਸਾਹਿਬਾਨਾਂ ਨੇ ਜਿੱਥੇ ਆਪਣੇ ਨੰਬਰਦਾਰ ਸਾਥੀਆਂ ਦਾ ਧੰਨਵਾਦ ਕੀਤਾ ਉੱਥੇ ਨਗਰ ਕੌਂਸਲਰਾਂ, ਪੱਤਰਕਾਰਾਂ ਅਤੇ ਸੈਕੜਿਆਂ ਦੀ ਤਾਦਾਦ ਵਿੱਚ ਇਕੱਤਰ ਹੋਏ ਪਤਵੰਤੇ ਦੇਸ਼ ਭਗਤਾਂ ਦਾ ਵੀ ਕੋਟਿ ਕੋਟਿ ਧੰਨਵਾਦ ਕੀਤਾ ਜਿਨ੍ਹਾਂ ਨੇ ਖੁਦ ਉੱਚੀ ਆਵਾਜ਼ ਵਿੱਚ ਰਾਸ਼ਟਰੀ ਗਾਣ ਗਾਇਆ ਅਤੇ ਭਾਰਤ ਮਾਤਾ ਦੀ ਜੈ, ਇਨਕਲਾਬ ਜ਼ਿੰਦਾਬਾਦ, ਵੰਦੇ ਮਾਤਰਮ ਦੇ ਜ਼ੋਸ਼ੀਲੇ ਨਾਅਰੇ ਲਗਾਕੇ ਦੂਰ ਦੂਰ ਤੱਕ ਵਾਤਾਵਰਣ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗਿਆ।

ਇਸ ਮੌਕੇ ਕੌਂਸਲਰ ਸ਼੍ਰੀਮਤੀ ਸੁਮਨ ਕੁਮਾਰੀ, ਵਲੈਤੀ ਰਾਮ, ਅਨਿਲ ਮੈਹਨ, ਦੀਪਕ ਕੁਮਾਰ, ਬਲਬੀਰ ਕੌਲਧਾਰ, ਸਾਬਕਾ ਕੌਂਸਲਰ ਦੇਵ ਰਾਜ ਸੁਮਨ, ਰਾਕੇਸ਼ ਕਲੇਰ, ਲਾਇਨ ਪ੍ਰੇਮ ਬਤਰਾ, ਲਾਇਨ ਸੁਰਿੰਦਰ ਸ਼ਰਮਾ, ਪ੍ਰਿੰਸੀਪਲ ਰੀਨਾ ਸ਼ਰਮਾ, ਲਾਇਨ ਬਬਿਤਾ ਸੰਧੂ, ਪਟਵਾਰੀ ਮਹਿੰਦਰ ਪਾਲ ਜੋਸ਼ੀ, ਲਾਇਨ ਡਾ: ਪਦਮ ਕੋਹਲੀ, ਐਨ.ਆਰ.ਆਈ ਸੁਨੀਤਾ ਮਨੋਜ ਸੰਧੂ, ਸਮਾਜ ਸੇਵੀ ਸੀਤਾ ਰਾਮ ਸੋਖਲ, ਐਨ.ਆਰ.ਆਈ ਦੀਪਾ ਬਾਠ, ਲਾਇਨ ਸਤੀਸ਼ ਕੱਕੜ, ਜਤਿੰਦਰ ਸੇਖੜੀ ਜੱਜ, ਲਾਇਨ ਟੇਕ ਚੰਦ ਢੀਂਗਰਾ, ਜਸਟ ਵਨ ਜਿੰਮ ਤੋਂ ਗੁਰਵਿੰਦਰ ਸੋਖਲ ਸਾਬੀ, ਵਿੱਕੀ ਸੋਖਲ, ਜਸਵਿੰਦਰ ਪੂਨੀਆਂ, ਅਵਿਨਾਸ਼ ਪਾਠਕ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਤੋਂ ਅਨਿਲ ਸ਼ਰਮਾ, ਗੌਤਮ ਢੀਂਗਰਾ, ਸੁਭਾਸ਼ ਢੰਡ, ਓਮ ਪ੍ਰਕਾਸ਼ ਜੰਡੂ, ਲਾਇਨ ਜਗਜੀਤ ਸਿੰਘ ਬਾਸੀ, ਐਨ.ਆਰ.ਆਈ ਰਿਸ਼ੀ ਸੰਧੂ, ਸ਼੍ਰੀਮਤੀ ਰੰਜਨਾ ਕੁਮਾਰ, ਮੀਨੂੰ ਅਰੋੜਾ, ਆਸ਼ੂ ਤਕਿਆਰ, ਸੀਮਾ ਸ਼ਰਮਾ, ਪ੍ਰਾਚੀ ਭੋਗਲ, ਰਮਾ ਸੋਖਲ, ਮਦਨ ਮੋਹਨ ਤਕਿਆਰ, ਪਰਮਜੀਤ ਸਰਪੰਚ ਪਬਮਾ, ਲਾਇਨ ਧਰਮਪਾਲ ਸਰਪੰਚ ਕੰਦੋਲਾ, ਸਾਹਿਲ ਮੈਹਨ, ਦਵਿੰਦਰ ਸੰਗੋਵਾਲ, ਵਰਿੰਦਰ ਕੋਹਲੀ, ਅਨਿਲ ਸ਼ਰਮਾ ਟੋਨੀ, ਰਵਿੰਦਰ ਗੁਲਾਟੀ, ਰਾਕੇਸ਼ ਸੰਧੂ, ਦੀਪਾ ਡੋਲ, ਨਿਰਮਲ ਸਿੰਘ, ਕੁਲਵੰਤ ਬੰਤੀ, ਮਦਨ ਕਲੇਰ, ਨਰੇਸ਼ ਤਿਵਾੜੀ, ਮੰਗਾ ਪਲੰਬਰ, ਮੰਗਾ ਟੇਲਰ, ਯੂਨੀਅਨ ਦੇ ਡਾਇਰੈਕਟਰ ਨੰਬਰਦਾਰ ਅਵਤਾਰ ਸਿੰਘ ਸਰਪੰਚ ਸ਼ਮਸ਼ਾਵਾਦ, ਚਰਨ ਸਿੰਘ ਸਰਪੰਚ ਰਾਜੋਵਾਲ, ਗੁਰਮੇਲ ਚੰਦ ਮੱਟੂ, ਜਨਰਲ ਸਕੱਤਰ ਸੁਰਿੰਦਰ ਸਿੰਘ ਬੁਰਜ ਕੇਲਾ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਮਹਿਲਾ ਨੰਬਰਦਾਰ ਦਲਜੀਤ ਕੌਰ ਜੰਡਿਆਲਾ, ਮੱਖਣ ਸਿੰਘ ਦਾਦੂਵਾਲ, ਜਸਵੰਤ ਸਿੰਘ ਜੰਡਿਆਲਾ, ਕਾਮਰੇਡ ਗੁਰਮੇਲ ਸਿੰਘ ਨਾਹਲ, ਰਾਮ ਗੋਪਾਲ ਲਖਨਪਾਲ, ਬੱਗੜ ਰਾਮ ਬਿਲਗਾ, ਸਤਨਾਮ ਸਿੰਘ ਹਰਦੋ ਸੰਘਾ, ਅਜੀਤ ਰਾਮ ਤਲਵਣ, ਗੁਰਪਾਲ ਸਿੰਘ ਸੈਦੋਵਾਲ, ਮਹਿੰਦਰ ਸਿੰਘ ਨਾਹਲ, ਅਵਤਾਰ ਸਿੰਘ ਕੰਦੋਲਾ, ਰਣਜੀਤ ਸਿੰਘ ਕਾਦੀਆਂ, ਭਜਨ ਲਾਲ ਪੱਬਮਾ, ਗੁਰਦੇਵ ਚੰਦ ਭੱਲੋਵਾਲ, ਸੀਤਲ ਦਾਸ ਰਾਜੋਵਾਲ, ਹਰਬਲਜੀਤ ਸਿੰਘ ਲੱਧੜ ਕਲਾਂ, ਸੰਤੋਖ ਰਾਮ ਪੰਡੋਰੀ, ਸਰਵਣ ਸਿੰਘ ਨੱਥੇਵਾਲ, ਆਤਮਾ ਰਾਮ ਭੰਡਾਲ ਬੂਟਾ, ਭਜਨ ਲਾਲ ਭੰਡਾਲ, ਜੀਤ ਰਾਮ ਰਾਮ ਸ਼ਾਮਪੁਰ, ਗੁਰਮੇਲ ਚੰਦ ਭੰਗਾਲਾ, ਨਿਰਮਲ ਸਿੰਘ ਮੁਆਈ, ਸੁਰਜੀਤ ਸਿੰਘ ਉੱਪਲ ਭੂਪਾ, ਜਰਨੈਲ ਸਿੰਘ ਗਦਰਾ, ਜਸਵਿੰਦਰ ਪਾਲ ਬੁਰਜ ਹਸਨ, ਪਰਮਜੀਤ ਸਿੰਘ ਬਿਲਗਾ, ਪ੍ਰੀਤ ਦਾਦਰਾ ਬੁਰਜ ਹਸਨ, ਰਮੇਸ਼ ਲਾਲ ਤਲਵਣ, ਬਲਬੀਰ ਪੰਡੋਰੀ, ਕਸ਼ਮੀਰੀ ਲਾਲ ਤਲਵਣ, ਮਹਿੰਗਾ ਰਾਮ ਫਤਿਹਪੁਰ, ਬਲਰਾਜ ਸਿੰਘ ਪਬਮਾਂ ਤੋਂ ਇਲਾਵਾ ਹੋਰ ਨੰਬਰਦਾਰ ਵੀ ਮੌਜੂਦ ਰਹੇ। ਪੱਤਰਕਾਰ ਭਾਈਚਾਰੇ ਤੋਂ ਗੋਪਾਲ ਸ਼ਰਮਾ, ਬਾਲ ਕ੍ਰਿਸ਼ਨ ਬਾਲੀ, ਪਾਰਸ ਨਈਅਰ, ਨਰਿੰਦਰ ਭੰਡਾਲ, ਰਾਮ ਮੂਰਤੀ, ਮਨਦੀਪ ਸ਼ਰਮਾ, ਵਿਜੇ ਕੁਮਾਰ, ਵਿਨੋਦ ਬਤਰਾ, ਸਤਨਾਮ ਸਿੰਘ ਸੋਨੂੰ, ਅਵਤਾਰ ਲਗਾਹ, ਸੋਨੀਆ ਭੋਗਲ, ਪਾਰਸ ਢੀਂਗਰਾ ਤੋਂ ਇਲਾਵਾ ਹਰ ਧਾਰਮਿਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

 

Previous article5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ , ਪਰ ਅੱਜ ਤੱਕ ਖਾਲੀ ਹੱਥ ਹਨ ਕੱਚੇ ਮੁਲਾਜ਼ਮ
Next articleरेल कोच फैक्ट्री में 74 वें गणतंत्र दिवस का आयोजन